ਮੁੰਬਈ (ਬਿਊਰੋ)— ਹਾਲ ਹੀ 'ਚ ਤੇਲਗੂ ਫਿਲਮ ਇੰਡਸਟਰੀ ਦੇ ਪ੍ਰਸਿੱਧ ਪ੍ਰੋਡਿਊਸਰ ਸੀ ਕਲਿਆਣ ਦੇ ਬੇਟੇ ਤੇਜਾ ਨੇ ਨਾਗਾ ਸ਼੍ਰੀ ਵਿਦਿਆ ਨਾਲ ਵਿਆਹ ਕਰਵਾ ਲਿਆ ਹੈ। ਹੈਦਰਾਬਾਦ 'ਚ ਹੋਏ ਬੇਟੇ ਦੇ ਵਿਆਹ ਲਈ ਕਲਿਆਣ ਨੇ ਨਾ ਸਿਰਫ ਗਰੈਂਡ ਅਰੇਂਜਮੈਂਟ ਕੀਤੇ, ਸਗੋਂ ਇਥੇ ਸਾਊਥ ਸਟਾਰਸ ਤੋਂ ਲੈ ਕੇ ਪਾਲੀਟੀਸ਼ੀਅਨ, ਬਿਜ਼ਨੈੱਸਮੈਨ ਤਕ ਪਹੁੰਚੇ।

ਇਸ ਦੌਰਾਨ ਚਿਰੰਜੀਵੀ ਵੀ ਇਥੇ ਪਤਨੀ ਸੁਰੇਖਾ ਨਾਲ ਨਵੇਂ ਵਿਆਹੇ ਜੋੜੇ ਨੂੰ ਆਸ਼ੀਰਵਾਦ ਦੇਣ ਪਹੁੰਚੇ ਸਨ। ਉਨ੍ਹਾਂ ਨੂੰ ਦੇਖਦਿਆਂ ਹੀ ਦੁਲਹਾ ਤੇ ਦੁਲਹਨ ਦੋਵੇਂ ਹੀ ਉਨ੍ਹਾਂ ਦੇ ਪੈਰ ਛੂਹਣ ਗਏ ਤੇ ਚਿਰੰਜੀਵੀ ਤੋਂ ਆਸ਼ੀਰਵਾਦ ਲਿਆ।

ਵਿਆਹ 'ਚ ਨੰਦਮੁਰੀ ਬਾਲਕ੍ਰਿਸ਼ਣ, ਰਾਜਿੰਦਰ ਪ੍ਰਸਾਦ, ਬ੍ਰਾਹਮਨੰਦਮ, ਗੋਪੀਚੰਦ, ਵਿਸ਼ਣੂ ਮੰਚੂ, ਨਾਗਾ ਸ਼ੌਰਿਆ, ਬੇਲਮਰਕੋਂਡਾ ਸੁਰੇਸ਼, ਵੀਵੀ ਵਿਨਾਇਕ, ਕੇ. ਐੱਸ. ਰਵੀਕੁਮਾਰ ਲਕਸ਼ਮਣ ਮੰਚੂ, ਕੇ. ਵਜਿੰਦਰ ਪ੍ਰਸਾਦ ਸਮੇਤ ਕਈ ਸਿਤਾਰੇ ਇਥੇ ਪਹੁੰਚੇ।

ਕਲਿਆਣ ਦੇ ਦੋ ਬੇਟੇ ਤੇਜਾ ਤੇ ਵਰੁਣ ਹਨ। ਦੋਵੇਂ ਹੀ ਡਾਇਰੈਕਟਰ ਪੁਰੀ ਜਗਨਨਾਥ ਦੇ ਅੰਡਰ 'ਚ ਫਿਲਮ 'ਲੋਫਰ' 'ਚ ਕੰਮ ਕੀਤਾ ਹੈ। ਦੱਸਣਯੋਗ ਹੈ ਕਿ ਸੀ ਕਲਿਆਣ ਨੇ 2015 'ਚ ਆਪਣਾ ਪ੍ਰੋਡਕਸ਼ਨ ਹਾਊਸ ਸੀ. ਕੇ. ਐਂਟਰਟੇਨਮੈਂਟਸ ਖੋਲ੍ਹਿਆ ਸੀ।

