ਮੁੰਬਈ(ਬਿਊਰੋ)— ਹਾਲੀਵੁੱਡ ਦੀ ਮਸ਼ਹੂਰ ਮਾਡਲ ਤੇ ਰਿਐਲਿਟੀ ਸ਼ੋਅ 'ਬਿੱਗ ਬ੍ਰਦਰ' ਦੀ ਸਾਬਕਾ ਮੁਕਾਬਲੇਬਾਜ਼ ਕਲੋ ਖਾਨ ਨੇ ਹਾਲ ਹੀ 'ਚ ਦੁਬਈ 'ਚ ਤੇਜ਼ ਧੁੱਪ ਹੇਠਾਂ ਹੌਟ ਫੋਟੋਸ਼ੂਟ ਕਰਵਾਇਆ ਹੈ।
ਇਸ ਫੋਟੋਸ਼ੂਟ 'ਚ ਕਲੋ ਨੇ ਐਨੀਮਲਸ ਪ੍ਰਿੰਟ ਵਾਲੀ ਕਾਸਟਿਊਮ ਪਹਿਨੀ ਹੋਈ ਹੈ, ਜਿਸ 'ਚ ਉਹ ਬੇਹੱਦ ਬੋਲਡ ਪੋਜ਼ ਦੇ ਰਹੀ ਹੈ। ਇਸ ਸਿਜ਼ਲਿੰਗ ਫੋਟੋਸ਼ੂਟ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।
ਇਸ ਫੋਟੋਸ਼ੂਟ ਰਾਹੀਂ ਕਲੋ ਮੁੜ ਲਾਈਮਲਾਈਟ 'ਚ ਆ ਗਈ ਹੈ। ਉਂਝ ਵੀ 26 ਸਾਲਾ ਕਲੋ ਹਮੇਸ਼ਾਂ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।
ਹਾਲ ਹੀ 'ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਕਾਰਨ ਉਹ ਕਾਫੀ ਸੁਰਖੀਆਂ 'ਚ ਛਾਈ ਹੋਈ ਹੈ।
ਕਲੋ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਰਾਹੀ ਫੈਨਜ਼ ਨਾਲ ਸ਼ੇਅਰ ਕਰਦੀ ਹੈ।
ਕਲੋ ਬੋਲਡ ਤੇ ਹੌਟ ਫੋਟੋਸ਼ੂਟ ਲਈ ਕਾਫੀ ਮਸ਼ਹੂਰ ਹੈ। ਫੋਟੋਸ਼ੂਟਜ਼ 'ਚ ਬੋਲਡ ਅੰਦਾਜ਼ 'ਚ ਪੋਜ਼ ਦੇ ਕੇ ਕਲੋ ਹਮੇਸ਼ਾ ਆਪਣੇ ਪ੍ਰਸ਼ੰਸਕਾਂ ਦੇ ਦਿਲ ਲੁੱਟ ਲੈਂਦੀ ਹੈ।