FacebookTwitterg+Mail

ਕੇ. ਐੱਸ. ਮੱਖਣ ਦੀ 'ਕਿਰਦਾਰ-ਏ-ਸਰਦਾਰ' ਦੇ 'ਚੋਟਾਂ' ਗੀਤ ਨੂੰ ਮਿਲਿਆ ਦਰਸ਼ਕਾਂ ਦਾ ਭਰਵਾਂ ਹੁੰਗਾਰਾ

chottan
15 September, 2017 03:47:06 PM

ਜਲੰਧਰ— ਕੇ. ਐੱਸ. ਮੱਖਣ ਦੀ ਆਉਣ ਵਾਲੀ ਫਿਲਮ 'ਕਿਰਦਾਰ-ਏ-ਸਰਦਾਰ' ਕਾਫੀ ਸੁਰਖੀਆਂ ਬਟੋਰ ਰਹੀ ਹੈ। ਫਿਲਮ ਦਾ ਦੂਜਾ ਗੀਤ 'ਚੋਟਾਂ' ਇਸ ਮਹੀਨੇ 12 ਸਤੰਬਰ ਨੂੰ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ 'ਚੋਟਾਂ' ਗੀਤ ਨੂੰ ਸੂਫੀਆਨਾ ਗਾਇਕੀ ਲਈ ਮਸ਼ਹੂਰ ਨੂਰਾਂ ਸਿਸਟਰਸ ਨੇ ਆਵਾਜ਼ ਦਿੱਤੀ ਹੈ। ਨੂਰਾਂ ਸਿਸਟਰਸ ਨੇ ਗੀਤ ਨੂੰ ਬੇਹੱਦ ਖੂਬਸੂਰਤ ਢੰਗ ਨਾਲ ਗਾਇਆ ਹੈ, ਜੋ ਰੂਹ ਨੂੰ ਸਕੂਨ ਦਿੰਦਾ ਹੈ। ਖਬਰ ਲਿਖਣ ਸਮੇਂ 'ਕਿਰਦਾਰ-ਏ-ਸਰਦਾਰ' ਦੇ ਗੀਤ 'ਚੋਟਾਂ' ਨੂੰ 5,37,142 ਵਧ ਵਾਰ ਦੇਖਿਆ ਗਿਆ ਹੈ। ਗੀਤ ਦੇ ਬੋਲ ਯਾਕੂਬ ਨੇ ਲਿਖੇ ਹਨ, ਜਦਕਿ ਇਸ ਨੂੰ ਸੰਗੀਤ ਦਲਜੀਤ ਸਿੰਘ ਨੇ ਦਿੱਤਾ ਹੈ। ਗੀਤ ਨੂੰ ਮਿਕਸ ਤੇ ਮਾਸਟਰ ਚਿਰੰਤਨ ਭੱਟ ਨੇ ਕੀਤਾ ਹੈ, ਜਿਹੜਾ ਯੈਲੋ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਹੋਇਆ ਹੈ। ਗੀਤ 'ਚ ਨਵ ਬਾਜਵਾ ਤੇ ਨੇਹਾ ਪਵਾਰ ਦੀ ਕੈਮਿਸਟਰੀ ਵੀ ਦੇਖਣ ਨੂੰ ਮਿਲ ਰਹੀ ਹੈ।

ਦੱਸਣਯੋਗ ਹੈ ਕਿ ਫਿਲਮ 'ਚ ਕੇ. ਐੱਸ. ਮੱਖਣ ਮੁੱਖ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਦੇ ਨਾਲ ਫਿਲਮ 'ਚ ਨਵ ਬਾਜਵਾ, ਨੇਹਾ ਪਵਾਰ, ਬਰਿੰਦਰ ਢਪਈ ਵੀਰੂ, ਰਜ਼ਾ ਮੁਰਾਦ, ਡੌਲੀ ਬਿੰਦਰਾ, ਗੁਰਪ੍ਰੀਤ ਕੌਰ ਚੱਢਾ, ਮਹਾਵੀਰ ਭੁੱਲਰ ਤੇ ਰਾਜ ਹੁੰਦਲ ਵੀ ਮੁੱਖ ਭੂਮਿਕਾ 'ਚ ਹਨ। ਫਿਲਮ ਦੇ ਪ੍ਰੋਡਿਊਸਰ ਹੈਪਸ ਮਿਊਜ਼ਿਕ ਤੇ ਜਸਵਿੰਦਰ ਕੌਰ ਹਨ ਤੇ ਇਸ ਦੇ ਕੋ-ਪ੍ਰੋਡਿਊਸਰ ਗੁਰਪ੍ਰੀਤ ਕੌਰ ਚੱਢਾ ਹਨ। ਫਿਲਮ ਦੀ ਰੀੜ੍ਹ ਦੀ ਹੱਡੀ ਗੋਪੀ ਪਨੂੰ ਹਨ ਤੇ ਖਾਸ ਧੰਨਵਾਦ ਇਸ ਲਈ ਬਲਬੀਰ ਕੌਰ ਦਾ ਹੈ। ਫਿਲਮ ਦਾ ਲੇਬਲ ਹੈਪਸ ਮਿਊਜ਼ਿਕ ਹੈ ਤੇ ਡਿਸਟ੍ਰੀਬਿਊਟਰ ਵਿਵੇਕ ਓਹਰੀ ਹਨ। ਫਿਲਮ ਦਾ ਨਿਰਦੇਸ਼ਨ ਜਤਿੰਦਰ ਸਿੰਘ ਜੀਤੂ ਨੇ ਕੀਤਾ ਹੈ ਤੇ ਇਸ ਦੀ ਕਹਾਣੀ ਵੀ ਜਤਿੰਦਰ ਸਿੰਘ ਜੀਤੂ ਨੇ ਹੀ ਲਿਖੀ ਹੈ। ਫਿਲਮ 29 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Chottan Nooran Sisters Kirdar E Sardar Nav Bajwa Neha Pawar K S Makhan Barinder Dhapai