FacebookTwitterg+Mail

ਨੂਰਾਂ ਸਿਸਟਰਸ ਦੀ ਆਵਾਜ਼ 'ਚ ਰਿਲੀਜ਼ ਹੋਇਆ 'ਕਿਰਦਾਰ-ਏ-ਸਰਦਾਰ' ਫਿਲਮ ਦਾ ਗੀਤ 'ਚੋਟਾਂ' (ਵੀਡੀਓ)

chottan song by nooran sisters out now
13 September, 2017 03:39:57 PM

ਜਲੰਧਰ— 'ਕਿਰਦਾਰ-ਏ-ਸਰਦਾਰ' ਫਿਲਮ ਦਾ ਦੂਜਾ ਗੀਤ 'ਚੋਟਾਂ' ਅੱਜ ਰਿਲੀਜ਼ ਹੋ ਗਿਆ ਹੈ। 'ਚੋਟਾਂ' ਗੀਤ ਨੂੰ ਸੂਫੀਆਨਾ ਗਾਇਕੀ ਲਈ ਮਸ਼ਹੂਰ ਨੂਰਾਂ ਸਿਸਟਰਸ ਨੇ ਆਵਾਜ਼ ਦਿੱਤੀ ਹੈ। ਨੂਰਾਂ ਸਿਸਟਰਸ ਨੇ ਗੀਤ ਨੂੰ ਬੇਹੱਦ ਖੂਬਸੂਰਤ ਢੰਗ ਨਾਲ ਨਿਭਾਇਆ ਹੈ, ਜਿਹੜਾ ਰੂਹ ਨੂੰ ਸਕੂਨ ਦਿੰਦਾ ਹੈ। ਗੀਤ ਦੇ ਬੋਲ ਯਾਕੂਬ ਨੇ ਲਿਖੇ ਹਨ, ਜਦਕਿ ਇਸ ਨੂੰ ਸੰਗੀਤ ਦਲਜੀਤ ਸਿੰਘ ਨੇ ਦਿੱਤਾ ਹੈ। ਗੀਤ ਨੂੰ ਮਿਕਸ ਤੇ ਮਾਸਟਰ ਚਿਰੰਤਨ ਭੱਟ ਨੇ ਕੀਤਾ ਹੈ, ਜਿਹੜਾ ਯੈਲੋ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਹੋਇਆ ਹੈ। ਗੀਤ 'ਚ ਨਵ ਬਾਜਵਾ ਤੇ ਨੇਹਾ ਪਵਾਰ ਦੀ ਕੈਮਿਸਟਰੀ ਵੀ ਦੇਖਣ ਨੂੰ ਮਿਲ ਰਹੀ ਹੈ।

ਦੱਸਣਯੋਗ ਹੈ ਕਿ ਫਿਲਮ 'ਚ ਕੇ. ਐੱਸ. ਮੱਖਣ ਮੁੱਖ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਦੇ ਨਾਲ ਫਿਲਮ 'ਚ ਨਵ ਬਾਜਵਾ, ਨੇਹਾ ਪਵਾਰ, ਬਰਿੰਦਰ ਢਪਈ ਵੀਰੂ, ਰਜ਼ਾ ਮੁਰਾਦ, ਡੌਲੀ ਬਿੰਦਰਾ, ਗੁਰਪ੍ਰੀਤ ਕੌਰ ਚੱਢਾ, ਮਹਾਵੀਰ ਭੁੱਲਰ ਤੇ ਰਾਜ ਹੁੰਦਲ ਵੀ ਮੁੱਖ ਭੂਮਿਕਾ 'ਚ ਹਨ।
ਫਿਲਮ ਦੇ ਪ੍ਰੋਡਿਊਸਰ ਹੈਪਸ ਮਿਊਜ਼ਿਕ ਤੇ ਜਸਵਿੰਦਰ ਕੌਰ ਹਨ ਤੇ ਇਸ ਦੇ ਕੋ-ਪ੍ਰੋਡਿਊਸਰ ਗੁਰਪ੍ਰੀਤ ਕੌਰ ਚੱਢਾ ਹਨ। ਫਿਲਮ ਦੀ ਰੀੜ੍ਹ ਦੀ ਹੱਡੀ ਗੋਪੀ ਪਨੂੰ ਹਨ ਤੇ ਖਾਸ ਧੰਨਵਾਦ ਇਸ ਲਈ ਬਲਬੀਰ ਕੌਰ ਦਾ ਹੈ। ਫਿਲਮ ਦਾ ਲੇਬਲ ਹੈਪਸ ਮਿਊਜ਼ਿਕ ਹੈ ਤੇ ਡਿਸਟ੍ਰੀਬਿਊਟਰ ਵਿਵੇਕ ਓਹਰੀ ਹਨ। ਫਿਲਮ ਦਾ ਨਿਰਦੇਸ਼ਨ ਜਤਿੰਦਰ ਸਿੰਘ ਜੀਤੂ ਨੇ ਕੀਤਾ ਹੈ ਤੇ ਇਸ ਦੀ ਕਹਾਣੀ ਵੀ ਜਤਿੰਦਰ ਸਿੰਘ ਜੀਤੂ ਨੇ ਹੀ ਲਿਖੀ ਹੈ। ਫਿਲਮ 29 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Chottan Nooran Sisters Kirdar-E-Sardar Nav Bajwa Neha Pawar K S Makhan Barinder Dhapai