ਲਾਸ ਏਂਜਲਸ— ਮਾਡਲ ਕ੍ਰਿਸੀ ਟਾਈਗਨ ਨੇ ਹਾਲ ਹੀ 'ਚ 'ਐਲੇ ਆਸਟ੍ਰੇਲੀਆ' ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਇਹ ਇਸ ਮੈਗਜ਼ੀਨ ਦੀ ਕਵਰ ਗਰਲ ਵੀ ਬਣੀ ਹੈ। ਕ੍ਰਿਸੀ ਦਾ ਲੰਮੇ ਸਮੇਂ ਬਾਅਦ ਕੋਈ ਫੋਟੋਸ਼ੂਟ ਸਾਹਮਣੇ ਆਇਆ ਹੈ। ਉਸ ਨੇ ਵੱਖ-ਵੱਖ ਪੋਜ਼ ਦੇ ਕੇ ਫੋਟੋਸ਼ੂਟ ਕਰਵਾਇਆ ਹੈ। ਕੁਝ ਤਸਵੀਰਾਂ 'ਚ ਉਸ ਨੇ ਲੈੱਗਕੱਟ ਤਾਂ ਕੁਝ ਤਸਵੀਰਾਂ 'ਚ ਉਹ ਫਿੱਗਰ ਦਿਖਾਉਂਦੀ ਨਜ਼ਰ ਆ ਰਹੀ ਹੈ।
ਉਸ ਦਾ ਇਹ ਫੋਟੋਸ਼ੂਟ ਮਾਈਕ ਰੋਸ਼ਨਥਾਲ ਨਾਂ ਦੇ ਫੋਟੋਗ੍ਰਾਫਰ ਨੇ ਕੀਤਾ ਹੈ। ਉਸ ਨੂੰ ਸਟਾਈਲ ਰਸ਼ੇਲ ਵੂਮੈਨ ਨੇ ਦਿੱਤਾ ਹੈ। ਕਾਲੇ ਤੇ ਸਫੈਦ ਰੰਗ ਦੀਆਂ ਡਰੈੱਸਾਂ 'ਚ ਕਰਵਾਇਆ ਇਹ ਫੋਟੋਸ਼ੂਟ ਬੇਹੱਦ ਸ਼ਾਨਦਾਰ ਹੈ। ਮੈਗਜ਼ੀਨ ਦਾ ਇਹ ਅੰਕ ਜਨਵਰੀ ਮਹੀਨੇ ਦਾ ਹੈ। ਆਪਣੇ ਫੋਟੋਸ਼ੂਟ ਦੀਆਂ ਇਹ ਤਸਵੀਰਾਂ ਉਸ ਨੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ।