FacebookTwitterg+Mail

Christmas Day 2019 : ਇੰਝ ਮਨਾ ਰਹੇ ਨੇ ਫਿਲਮੀ ਸਿਤਾਰੇ ਕ੍ਰਿਸਮਸ, ਦੇਖੋ ਫੈਸਟੀਵਲ ਲੁੱਕ

christmas day 2019 bollywood stars celebrates christmas
25 December, 2019 03:31:06 PM

ਨਵੀਂ ਦਿੱਲੀ (ਬਿਊਰੋ) : ਦੁਨੀਆ ਭਰ 'ਚ ਅੱਜ ਕ੍ਰਿਸਮਸ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਹਰ ਕੋਈ ਆਪਣੇ ਖਾਸ ਲੋਕਾਂ ਨੂੰ ਕ੍ਰਿਸਮਸ ਦੀਆਂ ਵਧਾਈਆਂ ਦੇ ਰਿਹਾ ਹੈ। ਅਜਿਹੇ 'ਚ ਬਾਲੀਵੁੱਡ ਸਿਤਾਰੇ ਕਿਵੇਂ ਪਿਛੇ ਰਹਿ ਸਕਦੇ ਹਨ। ਉਹ ਵੀ ਕ੍ਰਿਸਮਸ ਮਨਾਉਣ ਦੇ ਨਾਲ-ਨਾਲ ਆਪਣੇ ਚਹੇਤਿਆਂ ਨੂੰ ਕ੍ਰਿਸਮਸ ਦੀਆਂ ਸ਼ੁੱਭਕਾਮਨਾਵਾਂ ਦੇ ਰਹੇ ਹਨ। ਕਈ ਸਿਤਾਰੇ ਤਾਂ ਸਾਂਤਾ ਬਣੇ ਹੋਏ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਚਹੇਤਿਆਂ ਨੂੰ ਵਧਾਈ ਵੀ ਦਿੱਤੀ ਹੈ।

ਉਥੇ ਕਈ ਬਾਲੀਵੁੱਡ ਅਦਾਕਾਰਾਂ ਨੇ ਘਰਾਂ 'ਚ ਕ੍ਰਿਸਮਸ ਦੀ ਪਾਰਟੀ ਵੀ ਦਿੱਤੀ। ਸਾਰੇ ਸਿਤਾਰਿਆਂ ਦਾ ਕ੍ਰਿਸਮਸ ਮਨਾਉਣ ਦਾ ਵੱਖ-ਵੱਖ ਤਰੀਕਾ ਹੈ। ਇਸ ਦੌਰਾਨ ਐਕਟ੍ਰਸ ਨੇ ਕ੍ਰਿਸਮਸ ਐੱਚ. ਆਈ. ਵੀ. ਪੌਜ਼ਿਟਿਵ ਬੱਚਿਆਂ ਨਾਲ ਮਨਾਈ ਅਤੇ ਜਾਗਰੂਕਤਾ ਦਾ ਸੁਨੇਹਾ ਦਿੱਤਾ।

ਉਥੇ ਖਬਰ ਆ ਰਹੀ ਹੈ ਕਿ ਪਿਛੇ ਜਿਹੇ ਲਾਲ ਸਿੰਘ ਚੱਢਾ ਦੀ ਸ਼ੂਟਿੰਗ 'ਚ ਰੁਝੇ ਹੋਏ ਆਮਿਰ ਖਾਨ ਆਪਣੇ ਪਰਿਵਾਰ ਨਾਲ ਕ੍ਰਿਸਮਸ ਮਨਾਉਣ ਲਈ ਪੰਚਗਾਨੀ ਜਾ ਸਕਦੇ ਹਨ। ਆਮਿਰ ਫੈਮਿਲੀ ਨਾਲ ਪੰਚਗਾਨੀ 'ਚ ਹੀ ਕ੍ਰਿਸਮਸ ਮਨਾਉਣਗੇ।

ਉਥੇ 27 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਗੁੱਡ ਨਿਊਜ਼' ਦੀ ਸਟਾਰ ਕਾਸਟ ਅਕਸ਼ੇ ਕੁਮਾਰ, ਦਿਲਜੀਤ ਦੁਸਾਂਝ, ਕਰੀਨਾ ਕਪੂਰ, ਕਿਆਰਾ ਅਡਵਾਨੀ ਵੀ ਸਾਂਤਾ ਦੀ ਡਰੈੱਸ 'ਚ ਨਜ਼ਰ ਆਏ।

ਆਲੀਆ ਭੱਟ ਨੇ ਅਕਾਂਸ਼ਾ ਰੰਜਨ ਕਪੂਰ ਨਾਲ 23 ਦਸੰਬਰ ਨੂੰ ਕ੍ਰਿਸਮਸ ਮਨਾਇਆ। ਕਈ ਸਿਤਾਰਿਆਂ ਨੇ ਆਪਣੀ ਤਸਵੀਰ ਸ਼ੇਅਰ ਕਰ ਕੇ ਚਹੇਤਿਆਂ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ।


Tags: Christmas Day 2019 Bollywood StarsCelebrates ChristmasKareena Kapoor KhanDiljit DosanjhBollywood Celebrity

About The Author

sunita

sunita is content editor at Punjab Kesari