FacebookTwitterg+Mail

ਬਾਲੀਵੁੱਡ ਹੀ ਨਹੀਂ, ਬੰਗਲਾਦੇਸ਼ 'ਚ ਵੀ ਸੁਪਰਸਟਾਰ ਹਨ ਚੰਕੀ ਪਾਂਡੇ

chunky pandey
26 September, 2018 12:48:38 PM

ਮੁੰਬਈ (ਬਿਊਰੋ)— 80 ਦੇ ਦਹਾਕੇ 'ਚ ਬਾਲੀਵੁੱਡ 'ਚ ਕਈ ਸ਼ਾਨਦਾਰ ਫਿਲਮਾਂ 'ਚ ਕੰਮ ਕਰ ਚੁੱਕੇ ਅਭਿਨੇਤਾ ਚੰਕੀ ਪਾਂਡੇ 26 ਸਤੰਬਰ ਨੂੰ 55 ਸਾਲਾਂ ਦੇ ਹੋ ਚੁੱਕੇ ਹਨ। ਸਾਲ 1987 ਤੋਂ ਲੈ ਕੇ 1992 ਤੱਕ ਚੰਕੀ ਪਾਂਡੇ ਨੇ ਕਈ ਹਿੱਟ ਫਿਲਮਾਂ ਦਿੱਤੀਆਂ। ਇਸ ਦੌਰਾਨ ਚੰਕੀ ਇੰਡਸਟਰੀ ਦਾ ਮੰਨਿਆ-ਪ੍ਰਮੰਨਿਆ ਚਿਹਰਾ ਬਣ ਗਏ ਪਰ ਸਾਲ 1992 ਤੋਂ ਬਾਅਦ ਉਨ੍ਹਾਂ ਦੇ ਕਰੀਅਰ 'ਚ ਕਾਫੀ ਗਿਰਾਵਟ ਆ ਗਈ। ਇਸ ਤੋਂ ਬਾਅਦ ਸਾਲ 1995 'ਚ ਬੰਗਲਾਦੇਸ਼ੀ ਫਿਲਮਾਂ ਐਂਟਰੀ ਕਰ ਲਈ। ਚੰਕੀ ਨੇ ਕਈ ਬੰਗਲਾਦੇਸ਼ੀ ਹਿੱਟ ਫਿਲਮਾਂ ਦਿੱਤੀਆਂ।

Punjabi Bollywood Tadka
ਸਾਲ 1986 'ਚ ਐਕਟਿੰਗ ਸਕੂਲ 'ਚ ਇੰਸਟ੍ਰਕਟਰ ਦੀ ਨੌਕਰੀ ਕਰਨ ਵਾਲੇ ਚੰਕੀ ਪਾਂਡੇ ਇਕ ਰੈਸਟੋਰੈਂਟ ਦੇ ਮਾਲਕ ਵੀ ਹਨ। ਇਸ ਤੋਂ ਇਲਾਵਾ ਉਹ ਮੁੰਬਈ 'ਚ ਆਪਣੀ ਪਤਨੀ ਨਾਲ ਮਿਲ ਕੇ ਇਕ ਈਵੈਂਟ ਕੰਪਨੀ 'Bollywood Electric' ਚਲਾ ਰਹੇ ਹਨ। ਆਖਰੀ ਵਾਰ ਚੰਕੀ ਪਾਂਡੇ ਵਿਦਿਆ ਬਾਲਨ ਦੀ ਫਿਲਮ 'ਬੇਗਮ ਜਾਨ' 'ਚ ਨਜ਼ਰ ਆਏ ਸਨ। ਉਨ੍ਹਾਂ ਦੀਆਂ ਆਉਣ ਵਾਲੀਆਂ ਫਿਲਮਾਂ 'ਚ 'ਸਾਹੋ' ਸ਼ਾਮਲ ਹੈ। ਚੰਕੀ ਪਾਂਡੇ ਦੀਆਂ ਦੋ ਬੇਟੀਆਂ ਹਨ। ਅਨਨਿਆ (18 ਸਾਲ) ਅਤੇ ਰਯਾਸਾ (13 ਸਾਲ)। ਅਨਨਿਆ ਜਲਦ ਹੀ 'ਸਟੂਡੈਂਟ ਆਫ ਦੀ ਈਅਰ 2' ਨਾਲ ਡੈਬਿਊ ਕਰ ਸਕਦੀ ਹੈ।

Punjabi Bollywood Tadka
80 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕਰ ਚੁੱਕੇ ਚੰਕੀ ਪਾਂਡੇ ਦਾ ਅਸਲੀ ਨਾਂ ਸੁਯਸ਼ ਸ਼ਰਦ ਪਾਂਡੇ ਹੈ। ਉਨ੍ਹਾਂ ਨੂੰ ਚੰਦਰਕਾਂਤ ਪਾਂਡੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸਾਲ 1998 'ਚ ਭਾਵਨਾ ਨਾਲ ਵਿਆਹ ਕਰਵਾਉਣ ਤੋਂ ਬਾਅਦ ਚੰਕੀ ਨੇ ਬੰਗਲਾਦੇਸ਼ੀ ਫਿਲਮਾਂ 'ਚ ਕੰਮ ਕਰਨ ਦਾ ਮਨ ਬਣਾ ਲਿਆ ਸੀ। ਬੰਗਾਲਦੇਸ਼ੀ ਭਾਸ਼ਾ ਨਾ ਜਾਣਦੇ ਹੋਏ ਚੰਕੀ ਪਾਂਡੇ ਇਸ ਇੰਡਸਟਰੀ 'ਚ ਨਾਂ ਕਮਾਉਣ 'ਚ ਸਫਲ ਰਹੇ। ਚੰਕੀ ਬੰਗਲਾਦੇਸ਼ੀ ਸਿਨੇਮਾ ਦੇ ਸੁਪਰਸਟਾਰ ਮੰਨੇ ਜਾਂਦੇ ਹਨ। ਉਨ੍ਹਾਂ ਦੀ ਬੰਗਲਾਦੇਸ਼ੀ ਹਿੱਟ ਫਿਲਮਾਂ 'ਚ 'ਸਵਾਮੀ ਕੇਨੋ ਅਸਾਮੀ', 'ਬੇਸ਼ ਕੋਰੇਚੀ ਪ੍ਰੇਮ ਕੋਰੇਚੀ' ਅਤੇ 'ਮੇਯੇਰਾ ਅ ਮਾਨੁਸ਼' ਸ਼ਾਮਲ ਹਨ।

Punjabi Bollywood TadkaPunjabi Bollywood TadkaPunjabi Bollywood Tadka


Tags: Chunky Pandey Birthday Prem Korechi Besh Korechi Ananya Pandey Bollywood Electric Bollywood Actor

Edited By

Kapil Kumar

Kapil Kumar is News Editor at Jagbani.