FacebookTwitterg+Mail

B'Day Spl: ਬਾਲੀਵੁੱਡ ਹੀ ਨਹੀਂ, ਬੰਗਲਾਦੇਸ਼ 'ਚ ਵੀ ਸੁਪਰਸਟਾਰ ਹਨ ਚੰਕੀ ਪਾਂਡੇ

chunky pandey birthday
26 September, 2019 01:31:16 PM

ਮੁੰਬਈ (ਬਿਊਰੋ)— 80 ਦੇ ਦਹਾਕੇ 'ਚ ਬਾਲੀਵੁੱਡ 'ਚ ਕਈ ਸ਼ਾਨਦਾਰ ਫਿਲਮਾਂ 'ਚ ਕੰਮ ਕਰ ਚੁੱਕੇ ਅਭਿਨੇਤਾ ਚੰਕੀ ਪਾਂਡੇ ਅੱਜ ਆਪਣਾ 57ਵਾਂ ਜਨਮਦਿਨ ਮਨਾ ਰਹੇ ਹਨ। ਸਾਲ 1987 ਤੋਂ ਲੈ ਕੇ 1992 ਤੱਕ ਚੰਕੀ ਪਾਂਡੇ ਨੇ ਕਈ ਹਿੱਟ ਫਿਲਮਾਂ ਦਿੱਤੀਆਂ।
Punjabi Bollywood Tadka
ਇਸ ਦੌਰਾਨ ਚੰਕੀ ਇੰਡਸਟਰੀ ਦਾ ਮੰਨਿਆ-ਪ੍ਰਮੰਨਿਆ ਚਿਹਰਾ ਬਣ ਗਏ ਪਰ ਸਾਲ 1992 ਤੋਂ ਬਾਅਦ ਉਨ੍ਹਾਂ ਦੇ ਕਰੀਅਰ 'ਚ ਕਾਫੀ ਗਿਰਾਵਟ ਆ ਗਈ। ਇਸ ਤੋਂ ਬਾਅਦ ਸਾਲ 1995 'ਚ ਬੰਗਲਾਦੇਸ਼ੀ ਫਿਲਮਾਂ ਐਂਟਰੀ ਕਰ ਲਈ। ਚੰਕੀ ਨੇ ਕਈ ਬੰਗਲਾਦੇਸ਼ੀ ਹਿੱਟ ਫਿਲਮਾਂ ਦਿੱਤੀਆਂ।
Punjabi Bollywood Tadka
ਸਾਲ 1986 'ਚ ਐਕਟਿੰਗ ਸਕੂਲ 'ਚ ਇੰਸਟ੍ਰਕਟਰ ਦੀ ਨੌਕਰੀ ਕਰਨ ਵਾਲੇ ਚੰਕੀ ਪਾਂਡੇ ਇਕ ਰੈਸਟੋਰੈਂਟ ਦੇ ਮਾਲਕ ਵੀ ਹਨ। ਇਸ ਤੋਂ ਇਲਾਵਾ ਉਹ ਮੁੰਬਈ 'ਚ ਆਪਣੀ ਪਤਨੀ ਨਾਲ ਮਿਲ ਕੇ ਇਕ ਈਵੈਂਟ ਕੰਪਨੀ 'Bollywood Electric' ਚਲਾ ਰਹੇ ਹਨ। ਆਖਰੀ ਵਾਰ ਚੰਕੀ ਪਾਂਡੇ ਵਿਦਿਆ ਬਾਲਨ ਦੀ ਫਿਲਮ 'ਬੇਗਮ ਜਾਨ' 'ਚ ਨਜ਼ਰ ਆਏ ਸਨ। ਚੰਕੀ ਪਾਂਡੇ ਦੀਆਂ ਦੋ ਧੀਆਂ ਹਨ।
Punjabi Bollywood Tadka
80 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕਰ ਚੁੱਕੇ ਚੰਕੀ ਪਾਂਡੇ ਦਾ ਅਸਲੀ ਨਾਂ ਸੁਯਸ਼ ਸ਼ਰਦ ਪਾਂਡੇ ਹੈ। ਉਨ੍ਹਾਂ ਨੂੰ ਚੰਦਰਕਾਂਤ ਪਾਂਡੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸਾਲ 1998 'ਚ ਭਾਵਨਾ ਨਾਲ ਵਿਆਹ ਕਰਵਾਉਣ ਤੋਂ ਬਾਅਦ ਚੰਕੀ ਨੇ ਬੰਗਲਾਦੇਸ਼ੀ ਫਿਲਮਾਂ 'ਚ ਕੰਮ ਕਰਨ ਦਾ ਮਨ ਬਣਾ ਲਿਆ ਸੀ।
Punjabi Bollywood Tadka
ਬੰਗਾਲਦੇਸ਼ੀ ਭਾਸ਼ਾ ਨਾ ਜਾਣਦੇ ਹੋਏ ਚੰਕੀ ਪਾਂਡੇ ਇਸ ਇੰਡਸਟਰੀ 'ਚ ਨਾਂ ਕਮਾਉਣ 'ਚ ਸਫਲ ਰਹੇ। ਚੰਕੀ ਬੰਗਲਾਦੇਸ਼ੀ ਸਿਨੇਮਾ ਦੇ ਸੁਪਰਸਟਾਰ ਮੰਨੇ ਜਾਂਦੇ ਹਨ। ਉਨ੍ਹਾਂ ਦੀ ਬੰਗਲਾਦੇਸ਼ੀ ਹਿੱਟ ਫਿਲਮਾਂ 'ਚ 'ਸਵਾਮੀ ਕੇਨੋ ਅਸਾਮੀ', 'ਬੇਸ਼ ਕੋਰੇਚੀ ਪ੍ਰੇਮ ਕੋਰੇਚੀ' ਅਤੇ 'ਮੇਯੇਰਾ ਅ ਮਾਨੁਸ਼' ਸ਼ਾਮਲ ਹਨ।
Punjabi Bollywood Tadka
 


Tags: Chunky PandeyHappy BirthdayBollywood ActorAankhenPrassthanamKhilaaf

About The Author

manju bala

manju bala is content editor at Punjab Kesari