FacebookTwitterg+Mail

ਇੰਡਸਟਰੀ 'ਚ ਛਾਈ ਦੁੱਖ ਦੀ ਲਹਿਰ, ਮਸ਼ਹੂਰ ਟੀ. ਵੀ. ਪ੍ਰੋਡਿਊਸਰ ਦੇ ਵੱਡੇ ਬੇਟੇ ਦਾ ਦਿਲ ਦੌਰਾ ਪੈਣ ਕਾਰਨ ਹੋਇਆ ਦਿਹਾਂਤ

cid producer bp singh  s elder son dies of heart attack
26 October, 2017 04:55:53 PM

ਮੁੰਬਈ(ਬਿਊਰੋ)— ਟੀ. ਵੀ. ਇੰਡਸਟਰੀ ਦੇ ਮਸ਼ਹੂਰ ਪ੍ਰੋਡਿਊਸਰ ਬੀਪੀ ਸਿੰਘ ਦੇ ਵੱਡੇ ਬੇਟੇ ਸਲਿਲ ਸਿੰਘ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਇਸ ਖਬਰ ਨਾਲ ਇੰਡਸਟਰੀ 'ਚ ਦੁੱਖ ਦੀ ਲਹਿਰ ਹੈ। ਦੱਸ ਦੇਈਏ ਸਲਿਲ ਨੂੰ ਉਸ ਸਮੇਂ ਦਿਲ ਦਾ ਦੌਰਾ ਪਿਆ ਜਦੋਂ ਉਹ 'ਸਾਵਧਾਨ ਇੰਡੀਆ' ਦਾ ਐਪੀਸੋਡ ਡਾਇਰੈਕਟ ਕਰ ਰਹੇ ਸਨ। ਹਸਪਤਾਲ ਲੈ ਜਾਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ। ਫੇਮਸ ਪ੍ਰੋਡਿਊਸਰ ਬੀਪੀ ਸਿੰਘ ਟੀ. ਵੀ. 'ਤੇ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲੇ ਟੀ. ਵੀ. ਸ਼ੋਅ 'ਸੀ. ਆਈ. ਡੀ' ਨੂੰ ਪ੍ਰੋਡਿਊਸ ਕਰਨ ਲਈ ਜਾਣੇ ਜਾਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ 'ਆਹਟ', 'ਗੁਟੁਰ ਗੂ', 'ਹਮਨੇ ਲੇ ਲੀ ਹੈ' ਵਰਗੇ ਸੁਪਰਹਿੱਟ ਸੀਰੀਅਲ ਡਾਇਰੈਕਟ ਕੀਤੇ ਹਨ।


Tags: CID Producer BP Singh Salil Singh diesHeart AttackTV industry