FacebookTwitterg+Mail

ਸ਼ਾਸਤਰੀ ਗਾਇਕ ਪੰਡਿਤ ਅਰੁਣ ਭਾਦੁੜੀ ਦਾ ਦਿਹਾਂਤ

classical singer pandit arun bhaduri dies
18 December, 2018 09:41:36 AM

ਕੋਲਕਾਤਾ (ਬਿਊਰੋ) – ਪ੍ਰਸਿੱਧ ਸ਼ਾਸਤਰੀ ਗਾਇਕ ਪੰਡਿਤ ਅਰੁਣ ਭਾਦੁੜੀ ਦਾ ਲੰਬੀ ਬੀਮਾਰੀ ਤੋਂ ਬਾਅਦ ਸੋਮਵਾਰ ਨੂੰ ਦਿਹਾਂਤ ਹੋ ਗਿਆ। ਪਰਿਵਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਹ 75 ਸਾਲ ਦੇ ਸਨ। ਪੰਡਿਤ ਭਾਦੁੜੀ ਦੇ ਪਰਿਵਾਰ ਵਿਚ ਪਤਨੀ ਅਤੇ ਪੁੱਤਰ ਹਨ। ਬਾਂਗਲਾ ਗੀਤਾਂ ਅਤੇ ਭਜਨਾਂ ਦੇ ਸਮਰਾਟ ਮੰਨੇ ਜਾਣ ਵਾਲੇ ਪੰਡਿਤ ਭਾਦੁੜੀ ਪਿਛਲੇ ਕੁਝ ਸਮੇਂ ਤੋਂ ਸਾਹ ਦੀਆਂ ਬੀਮਾਰੀਆਂ ਨਾਲ ਪੀੜਤ ਸਨ।

ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੰਡਿਤ ਭਾਦੁੜੀ ਦੇ ਦਿਹਾਂਤ ’ਤੇ ਸ਼ੋਕ ਜ਼ਾਹਿਰ ਕੀਤਾ। ਬੈਨਰਜੀ ਨੇ ਇਕ ਬਿਆਨ ਵਿਚ ਕਿਹਾ,‘‘ਕੇਰਾਨਾ, ਰਾਮਪੁਰ ਘਰਾਣੇ ਦੇ ਪੰਡਿਤ ਅਰੁਣ ਭਾਦੁੜੀ ਦੇ ਬੇਵਕਤੀ ਦਿਹਾਂਤ ਤੋਂ ਮੈਂ ਦੁਖੀ ਹਾਂ।


Tags: Classical Singer Pandit Arun Bhaduri Dies ਪੰਡਿਤ ਅਰੁਣ ਭਾਦੁੜੀ

Edited By

Sunita

Sunita is News Editor at Jagbani.