FacebookTwitterg+Mail

ਜੈਕਲੀਨ ਅਤੇ ਤਾਪਸੀ 'ਚ ਹੋਈ ਅਣਬਣ?

cold war between    actresses taapsee pannu and jacqueline fernandez
03 June, 2017 09:11:11 AM

ਮੁੰਬਈ— ਬਾਲੀਵੁੱਡ ਫਿਲਮ 'ਜੁੜਵਾ 2' ਦੀਆਂ ਦੋ ਮੁੱਖ ਅਦਾਕਾਰਾਂ ਤਾਪਸੀ ਪੰਨੂ ਅਤੇ ਜੈਕਲੀਨ ਫਰਨੈਂਡੀਜ਼ 'ਚ ਆਪਸੀ ਅਣਬਣ ਦੀਆਂ ਖਬਰਾਂ ਆ ਰਹੀਆਂ ਹਨ। ਸੁਣਨ 'ਚ ਆਇਆ ਹੈ ਕਿ ਫਿਲਮ ਦੇ ਸੈੱਟ 'ਤੇ ਦੋਵੇਂ ਇੱਕ-ਦੂਜੇ ਨਾਲ ਗੱਲ ਵੀ ਨਹੀਂ ਕਰਦੀਆਂ। ਹਾਲਾਂਕਿ ਖੁੱਲ੍ਹੇਆਮ ਦੋਵਾਂ ਦਾ ਕੋਈ ਝਗੜਾ ਨਹੀਂ ਹੋਇਆ।
ਇਸ ਗੱਲ ਤੋਂ ਫਿਲਮ ਦੀ ਟੀਮ ਵੀ ਵਾਕਫ ਹੈ। ਇਸ ਲਈ ਦੋਵਾਂ ਨੂੰ ਇੱਕ-ਦੂਜੇ ਤੋਂ ਦੂਰ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਲੰਡਨ 'ਚ ਵੀ ਬਹੁਤ ਘੱਟ ਸੀਨ ਸੀ ਜਿਸ 'ਚ ਦੋਵਾਂ ਨੂੰ ਇਕੱਠੇ ਸ਼ੂਟ ਕਰਨਾ ਸੀ। ਆਉਣ ਵਾਲੇ ਸ਼ੈਡਿਊਲ 'ਚ ਵੀ ਇਹੀ ਹੋਣ ਵਾਲਾ ਹੈ। ਫਿਲਮ 'ਚ ਵਰੁਣ ਧਵਨ ਡਬਲ ਕਿਰਦਾਰ ਨਿਭਾਅ ਰਿਹਾ ਹੈ। ਉਨ੍ਹਾਂ ਦੇ ਪਿਤਾ ਡੇਵਿਡ ਧਵਨ ਹੀ ਮੁੜ ਤੋਂ ਫਿਲਮ ਦਾ ਰੀਮੇਕ ਬਣਾ ਰਹੇ ਹਨ। ਸਲਮਾਨ ਖਾਨ ਵੀ ਫਿਲਮ 'ਚ ਇੱਕ ਖਾਸ ਰੋਲ ਅਦਾ ਕਰਨਗੇ।


Tags: Bollywood CelebrityTaapsee PannuJacqueline FernandezJudwaa 2Cold warVarun Dhawanਜੁੜਵਾ 2ਤਾਪਸੀ ਪੰਨੂਜੈਕਲੀਨ ਫਰਨੈਂਡੀਜ਼