FacebookTwitterg+Mail

ਘੱਟ ਵੋਟਾਂ ਮਿਲਣ 'ਤੇ ਵੀ ਕਿਉਂ ਜਿੱਤੇ ਸਿਧਾਰਥ ਸ਼ੁਕਲਾ, ਜਾਣੋ ਹੈਰਾਨੀਜਨਕ ਵਜ੍ਹਾ

colors ex employee feriha allegations on channel show was fixed
17 February, 2020 10:52:42 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਜੇਤੂ ਸਿਧਾਰਥ ਸ਼ੁਕਲਾ ਦੇ ਜਿੱਤਣ 'ਤੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਸਿਧਾਰਥ ਦੇ ਜਿੱਤਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਤਰ੍ਹਾਂ-ਤਰ੍ਹਾਂ ਦੇ ਰਿਐਕਸ਼ਨ ਦਿੱਤੇ ਜਾ ਰਹੇ ਹਨ। ਕੋਈ ਸ਼ੋਅ ਨੂੰ ਸਕ੍ਰਿਪਟਿਡ ਦੱਸ ਰਿਹਾ ਹੈ ਤਾਂ ਕੋਈ ਜੇਤੂ ਦਾ ਨਾਂ ਪਹਿਲਾਂ ਤੋਂ ਹੀ ਫਿਕਸ ਹੋਣ ਦੀ ਗੱਲ ਕਰ ਰਿਹਾ ਹੈ। ਇਨ੍ਹਾਂ ਸਭ ਦੇ ਵਿਚਕਾਰ ਇਕ ਲੜਕੀ ਨੇ ਕਲਰਸ 'ਤੇ ਸ਼ੋਅ ਸਬੰਧੀ ਇਕ ਹੈਰਾਨੀਜਨਕ ਖੁਲਾਸਾ ਕੀਤਾ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਖੁਦ ਨੂੰ ਕਲਰਸ ਦੀ ਐਕਸ ਇੰਪਲਾਈ ਦੱਸਣ ਵਾਲੀ ਲੜਕੀ ਫੈਰੀਹਾ ਨੇ ਦਾਅਵਾ ਕੀਤਾ ਹੈ ਕਿ ਸਿਧਾਰਥ ਨੂੰ ਘੱਟ ਵੋਟਾਂ ਮਿਲੀਆਂ ਸਨ, ਉਸ ਤੋਂ ਬਾਅਦ ਉਸ ਨੂੰ ਸ਼ੋਅ ਦਾ ਜੇਤੂ ਬਣਾਇਆ ਗਿਆ। ਸਾਬਕਾ ਇੰਪਲਾਈ ਨੇ ਟਵੀਟ ਕੀਤਾ, ''ਮੈਂ ਆਪਣੀ ਨੌਕਰੀ ਛੱਡਣ ਦਾ ਫੈਸਲਾ ਕੀਤਾ। ਚੈਨਲ ਦੇ ਕ੍ਰਿਏਟਿਵ ਡਿਪਾਰਟਮੈਂਟ ਨਾਲ ਕੰਮ ਕਰਕੇ ਚੰਗਾ ਲੱਗਾ ਪਰ ਇਕ ਫਿਕਸਡ ਸ਼ੋਅ ਦਾ ਹਿੱਸਾ ਬਣ ਕੇ ਮੈਂ ਖੁਦ ਨੂੰ ਨੀਵਾਂ ਨਹੀਂ ਦੇਖ ਸਕਦੀ। ਸਿਧਾਰਥ ਸ਼ੁਕਲਾ ਨੂੰ ਘੱਟ ਵੋਟਾਂ ਮਿਲਣ ਦੇ ਬਾਵਜੂਦ ਚੈਨਲ ਉਸ ਨੂੰ ਵਿਨਰ ਬਣਾਉਣ 'ਤੇ ਉਤਾਰੂ ਰਿਹਾ। ਸੌਰੀ ਮੈਂ ਇਸ ਦਾ ਹਿੱਸਾ ਨਹੀਂ ਬਣ ਸਕਦੀ।''

ਫੈਰੀਹਾ ਨੇ ਇਕ ਤੋਂ ਬਾਅਦ ਇਕ ਟਵੀਟ ਕੀਤੇ, ਜਿਸ 'ਚ ਉਸ ਨੇ ਚੈਨਲ, ਆਪਣੀ ਐਕਸ ਬੌਸ ਮਨੀਸ਼ਾ ਸ਼ਰਮਾ ਤੇ 'ਬਿੱਗ ਬੌਸ 13' ਦੇ ਜੇਤੂ ਸਿਧਾਰਥ ਸ਼ੁਕਲਾ ਖਿਲਾਫ ਜ਼ਬਰਦਸਤ ਭੜਾਸ ਕੱਢੀ। ਲਗਾਤਾਰ ਟਵੀਟ ਕਰਦਿਆਂ ਫੈਰੀਹਾ ਨੇ ਕਿਹਾ, ''ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸੀ ਕਿ ਸਿਧਾਰਥ ਸ਼ੁਕਲਾ ਵਿਨਰ ਬਣਨਗੇ, ਇਹ ਪਹਿਲਾਂ ਹੀ ਫਿਕਸਡ ਹੋ ਚੁੱਕਾ ਸੀ। ਇਹ ਟਰਾਫੀ ਉਹ ਜਿੱਤੇਗਾ, ਇਹ ਸੀਕ੍ਰੇਟਲੀ ਉਸ ਦੇ ਕੰਟ੍ਰੈਕਟ 'ਚ ਲਿਖਿਆ ਸੀ। ਕੀ ਕਲਰਸ ਟੀ. ਵੀ 'ਚ ਉਸ ਦਾ ਕੰਟ੍ਰੈਕਟ ਦਿਖਾਉਣ ਦੀ ਹਿੰਮਤ ਹੈ?''

ਅੱਗੇ ਐਕਸ ਇੰਪਲਾਈ ਨੇ ਆਪਣੀ ਐਕਸ ਬੌਸ ਮਨੀਸ਼ਾ ਸ਼ਰਮਾ ਲਈ ਲਿਖਿਆ, ''ਤੁਹਾਡੀ ਦੋਸਤ ਸਾਕਸ਼ੀ ਜ਼ਰੀਏ ਮੈਨੂੰ ਪਤਾ ਚੱਲਿਆ ਕਿ ਤੁਸੀਂ ਸਿਧਾਰਥ ਨੂੰ ਡੇਟ ਕਰ ਚੁੱਕੇ ਹੋ ਅਤੇ ਤੁਹਾਡੇ ਦਿਲ 'ਚ ਉਸ ਦੇ ਲਈ ਹਾਲੇ ਵੀ ਇਕ ਸਾਫਟ ਕਾਰਨਰ ਹੈ ਪਰ ਤੁਸੀਂ ਇੰਨੇ ਪੱਖਪਾਤੀ ਕਿਵੇਂ ਹੋ ਸਕਦੇ ਹੋ? ਹੁਣ ਮੈਨੂੰ ਸਮਝ ਆਇਆ ਕਿ ਕਿਉਂ ਕ੍ਰਿਏਟਿਵ ਟੀਮ ਹਮੇਸ਼ਾ ਸਿਧਾਰਥ ਦਾ ਫੇਵਰ ਕਰਨ ਲਈ ਕਹਿੰਦੀ ਸੀ।''

ਅਖੀਰ 'ਚ ਫੈਰੀਹਾ ਨੇ ਇਕ ਵੀਡੀਓ ਟਵੀਟ ਕੀਤੀ ਜਿਸ 'ਚ ਬਿੱਗ ਬੌਸ ਦੇ ਸੈੱਟ ਦਾ ਕੰਟਰੋਲ ਰੂਮ ਦਿਖਾਈ ਦੇ ਰਿਹਾ ਹੈ। ਇਸ ਵੀਡੀਓ 'ਚ ਸਪਸ਼ਟ ਸੁਣਾਈ ਦੇ ਰਿਹਾ ਹੈ ਕਿ ਆਸਿਮ ਤੇ ਸਿਧਾਰਥ ਨੂੰ ਬਰਾਬਰ ਵੋਟਾਂ ਮਿਲੀਆਂ ਹਨ ਪਰ ਫਿਰ ਵੀ ਸਿਧਾਰਥ ਨੂੰ ਜਿਤਾਇਆ ਗਿਆ ਹੈ।


Tags: Colors Ex EmployeeFerihaAllegationsChannel Show FixedBigg Boss 13Finale WinSidharth ShuklaAsim RiazArti SinghShehnaaz Kaur GillParas ChhabraRashami Desai

About The Author

sunita

sunita is content editor at Punjab Kesari