FacebookTwitterg+Mail

'ਕਾਮੇਡੀ ਸਰਕਸ' ਦੇਖਣ ਨੂੰ ਹੋ ਜਾਓ ਤਿਆਰ, ਇਸ ਦਿਨ ਹੋਵੇਗਾ ਸ਼ੁਰੂ

comedy circus
09 September, 2018 02:02:35 PM

ਮੁੰਬਈ(ਬਿਊਰੋ)—  ਕਾਮੇਡੀ ਦੇ ਦੀਵਾਨੇ ਜਲਦ ਹੀ 'ਕਾਮੇਡੀ ਸਰਕਸ' ਦਾ ਅਗਲਾ ਸੀਜ਼ਨ ਦੇਖਣ ਨੂੰ ਤਿਆਰ ਹੋ ਜਾਣ ਕਿਉਂਕਿ ਇਹ ਸ਼ੋਅ ਜਲਦ ਹੀ ਸੋਨੀ 'ਤੇ ਆਨ-ਏਅਰ ਹੋਣ ਜਾ ਰਿਹਾ ਹੈ। ਸੋਹੇਲ ਖਾਨ, ਅਰਚਨਾ ਪੂਰਣ ਸਿੰਘ ਅਤੇ ਵਿਸ਼ਾਲ ਦੇ ਸ਼ੋਅ ਦਾ ਪਹਿਲਾ ਪ੍ਰੋਮੋ ਰਿਲੀਜ਼ ਹੋ ਗਿਆ ਹੈ। ਇਸ ਸ਼ੋਅ ਬਾਰੇ ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਸਲਮਾਨ ਦੇ ਸ਼ੋਅ 'ਦਸ ਕਾ ਦਮ' ਵਾਲੇ ਸਮੇਂ ਪ੍ਰਸਾਰਿਤ ਹੋਵੇਗਾ। ਇਹ ਖਬਰ ਬਿਲਕੁਲ ਸਹੀ ਹੈ, ਸਲਮਾਨ ਖਾਨ ਦੇ ਛੋਟੇ ਭਰਾ ਸੋਹੇਲ ਖਾਨ ਦਾ ਸ਼ੋਅ ਅਗਲੇ ਸ਼ਨੀਵਾਰ ਤੋਂ ਰਾਤ 9:30 ਵਜੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸ਼ੁੱਕਰਵਾਰ ਸਲਮਾਨ ਦੇ ਸ਼ੋਅ ਦਾ ਫਾਈਨਲ ਐਪੀਸੋਡ ਟੈਲੀਕਾਸਟ ਕੀਤਾ ਜਾਣਾ ਹੈ। ਇਸ ਤੋਂ ਬਾਅਦ ਸੋਹੇਲ ਦਾ ਸ਼ੋਅ ਹਰ ਸ਼ਨੀਵਾਰ ਤੇ ਐਤਵਾਰ ਦਿਖਾਇਆ ਜਾਵੇਗਾ, ਜਿਸ 'ਚ ਸ਼ਾਹਰੁਖ ਖਾਨ ਅਤੇ ਰਾਣੀ ਮੁਖਰਜੀ ਦੇ ਨਾਲ ਕਾਮੇਡੀਅਨ ਸੁਨੀਲ ਗਰੋਵਰ ਵੀ ਨਜ਼ਰ ਆਉਣਗੇ।

 

ਦੱਸ ਦੇਈਏ ਕਿ ਸੋਹੇਲ ਖਾਨ ਦਾ ਕਾਮੇਡੀ ਟੀ. ਵੀ. ਸ਼ੋਅ ਫੈਨਜ਼ 'ਚ ਹਾਸੇ ਦੇ ਦੀਵਾਨਿਆਂ 'ਚ ਖਾਸ ਫੇਮਸ ਹੈ। ਹਰ ਸਾਲ ਸ਼ੋਅ 'ਚ ਜ਼ਬਰਦਸਤ ਮਸਤੀ ਹੁੰਦੀ ਹੈ। ਇਸ ਸ਼ੋਅ 'ਚ ਇਸ ਵਾਰ ਕੌਣ ਕਿਥੋਂ ਆ ਰਿਹਾ ਹੈ ਅਤੇ ਸ਼ੋਅ ਕਿੰਨਾ ਮਜ਼ੇਦਾਰ ਹੋਵੇਗਾ ਇਹ ਵੀ ਜਲਦ ਹੀ ਪਤਾ ਲੱਗ ਜਾਵੇਗਾ।

 


Tags: Laughter ShowComedy CircusFirst PromoArchana PuranSohail KhanVishalJudgeSlaman Khan

Edited By

Sunita

Sunita is News Editor at Jagbani.