FacebookTwitterg+Mail

ਵੈੱਬ ਸੀਰੀਜ਼ ਵਿਵਾਦ : ਦਿੱਲੀ ਭਾਜਪਾ ਸਿੱਖ ਸੈੱਲ ਨੇ ਅਨੁਸ਼ਕਾ ਖਿਲਾਫ ਕਰਵਾਈ ਸ਼ਿਕਾਇਤ ਦਰਜ

complaint against paatal lok producer for hurting religious sentiments
28 May, 2020 08:58:29 AM

ਨਵੀਂ ਦਿੱਲੀ (ਬਿਊਰੋ) : ਦਿੱਲੀ ਭਾਜਪਾ ਦੇ ਸਿੱਖ ਸੈੱਲ ਨੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਖਿਲਾਫ ਵੈੱਬ ਸੀਰੀਜ਼ 'ਪਤਾਲ ਲੋਕ' 'ਚ ਕਥਿਤ ਤੌਰ 'ਤੇ ਹਿੰਦੂਆਂ ਅਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ” ਲਈ ਸ਼ਿਕਾਇਤ ਦਰਜ ਕਰਵਾਈ ਹੈ। ਸਿੱਖ ਸੈੱਲ ਦੇ ਕੋ-ਕਨਵੀਨਰ ਜਸਪ੍ਰੀਤ ਸਿੰਘ ਮੱਟਾ ਅਨੁਸਾਰ ਇਸ ਸਬੰਧੀ ਕੌਮੀ ਘੱਟ ਗਿਣਤੀ ਕਮਿਸ਼ਨ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਮੱਟਾ ਨੇ ਅਨੁਸ਼ਕਾ ਸ਼ਰਮਾ ਖਿਲਾਫ ਮੁਖਰਜੀ ਨਗਰ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਡਿਪਟੀ ਚੇਅਰਮੈਨ ਮਨਜੀਤ ਸਿੰਘ ਰਾਏ ਨਾਲ ਵੀ ਗੱਲ ਕੀਤੀ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਬਣਦੀ ਕਾਰਵਾਈ”ਕਰਨ ਦਾ ਭਰੋਸਾ ਦਿੱਤਾ ਹੈ।
ਜਸਪ੍ਰੀਤ ਸਿੰਘ ਮੱਟਾ ਨੇ ਕਿਹਾ ਕਿ, “ਮਾਮਲਾ ਹਿੰਦੂਆਂ ਅਤੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨਾਲ ਸਬੰਧਤ ਹੈ। ਹਾਲ ਹੀ 'ਚ ਐਮਾਜ਼ਾਨ ਪ੍ਰਾਈਮ 'ਤੇ ਪ੍ਰਸਾਰਿਤ ਹੋਈ 'ਪਾਤਾਲ ਲੋਕ' ਵੈੱਬ ਸੀਰੀਜ਼ ਦੇ ਕੁਝ ਕਿੱਸਿਆਂ 'ਚ ਬਹੁਤ ਵਿਵਾਦਪੂਰਨ ਦ੍ਰਿਸ਼ ਪ੍ਰਦਰਸ਼ਿਤ ਕੀਤੇ ਗਏ ਸਨ। ਇੱਕ ਸਿੱਖ ਆਦਮੀ ਇੱਕ ਜਨਾਨੀ ਨਾਲ ਬਲਾਤਕਾਰ ਕਰਦਾ ਹੋਇਆ ਦਿਖਾਇਆ ਗਿਆ ਹੈ। ਜਦੋਂ ਕਿ ਇੱਕ 'ਅੰਮ੍ਰਿਤਧਾਰੀ' ਸਿੱਖ ਇੱਕ ਮੂਕ ਦਰਸ਼ਕ ਵਜੋਂ ਇਸ ਘਟਨਾ ਨੂੰ ਦੇਖਦੇ ਹੋਏ ਦੇਖਿਆ ਗਿਆ ਹੈ ਅਤੇ ਦੂਜੇ 'ਚ ਇੱਕ 'ਪੰਡਿਤ' ਨੂੰ ਇੱਕ ਮੰਦਰ 'ਚ ਮੀਟ (ਮਾਸਾਹਾਰੀ) ਪਕਾਉਂਦੇ ਦਿਖਾਇਆ ਗਿਆ ਹੈ ਅਤੇ ਦੂਜਾ ਹਿੰਦੂ ਇਸ ਨੂੰ ਮੰਦਿਰ ਦੇ ਪਰਿਸਰ ਅੰਦਰ ਖਾਂਦਾ ਹੋਇਆ ਦਿਖਾਇਆ ਗਿਆ ਹੈ।''
ਮੱਟਾ ਨੇ ਕਿਹਾ ਕਿ ਕਈ ਸਿੱਖ ਭਰਾ ਮੇਰੇ ਕੋਲ ਪਹੁੰਚੇ ਅਤੇ ਕਿਹਾ ਕਿ ਇਸ ਵੈੱਬ ਸੀਰੀਜ਼ ਦੇ ਨਿਰਮਾਤਾਵਾਂ ਵਲੋਂ ਭਾਈਚਾਰੇ ਦੇ ਅਕਸ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਨੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ ਇਸ ਮਾਮਲੇ 'ਚ ਦਖਲ ਦੇਣ ਅਤੇ ਕਾਰਵਾਈ ਕਰਨ ਦੀ ਬੇਨਤੀ ਵੀ ਕੀਤੀ ਹੈ।


Tags: Complaint AgainstPaatal LokProducerHurting Religious SentimentsAnushka Sharma

About The Author

sunita

sunita is content editor at Punjab Kesari