FacebookTwitterg+Mail

ਸਾਲ 2018 'ਚ ਛੋਟੇ ਬਜਟ ਦੀਆਂ ਫਿਲਮਾਂ ਦਾ ਰਿਹਾ ਬੋਲਬਾਲਾ

content driven movies 2018
26 December, 2018 06:14:12 PM

ਮੁੰਬਈ (ਬਿਊਰੋ)— ਸਾਲ 2018 ਫਿਲਮਾਂ ਦੇ ਮਾਮਲੇ 'ਚ ਇਕ ਸ਼ਾਨਦਾਰ ਸਾਲ ਸਾਬਿਤ ਹੋਇਆ ਹੈ। ਇਸ ਸਾਲ ਛੋਟੇ ਬਜਟ ਦੀਆਂ ਫਿਲਮਾਂ ਦਾ ਬੋਲਬਾਲਾ ਰਿਹਾ ਹੈ, ਜਿਸ ਤੋਂ ਇਹ ਸਾਫ ਹੋ ਗਿਆ ਹੈ ਕਿ ਦੇਸ਼ ਦੀ ਜਨਤਾ ਲਈ ਫਿਲਮ ਦਾ ਬਜਟ ਨਹੀਂ, ਸਗੋਂ ਕੰਟੈਂਟ ਮਾਇਨੇ ਰੱਖਦਾ ਹੈ। ਘੱਟ ਲਾਗਤ 'ਚ ਬਣੀਆਂ ਫਿਲਮਾਂ ਦੀ ਜ਼ਬਰਦਸਤ ਕਹਾਣੀ ਤੇ ਦਮਦਾਰ ਅਭਿਨੈ ਨੇ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ। ਆਓ ਜਾਣਦੇ ਹਾਂ ਕਿ ਸੀਮਤ ਬਜਟ 'ਚ ਬਣੀਆਂ ਉਹ ਕਿਹੜੀਆਂ ਫਿਲਮਾਂ ਹਨ, ਜਿਨ੍ਹਾਂ ਪ੍ਰਤੀ ਦੇਸ਼ ਦੀ ਜਨਤਾ ਨੇ ਦਿਲ ਖੋਲ੍ਹ ਕੇ ਪਿਆਰ ਦਿਖਾਇਆ ਹੈ—

ਅੰਧਾਧੁਨ
ਫਿਲਮ 'ਅੰਧਾਧੁਨ' 'ਚ ਆਯੂਸ਼ਮਾਨ ਖੁਰਾਣਾ ਇਕ ਨੇਤਰਹੀਣ ਪਿਆਨੋ ਵਜਾਉਣ ਵਾਲੇ ਲੜਕੇ ਦੀ ਭੂਮਿਕਾ 'ਚ ਨਜ਼ਰ ਆਏ ਸਨ। ਘੱਟ ਲਾਗਤ 'ਚ ਬਣੀ ਇਸ ਮਜ਼ੇਦਾਰ ਮਰਡਰ ਮਿਸਟਰੀ ਨੇ ਹਰ ਕਿਸੇ ਦੇ ਰੌਂਗਟੇ ਖੜ੍ਹੇ ਕਰ ਦਿੱਤੇ ਸਨ।

Punjabi Bollywood Tadka

ਬਧਾਈ ਹੋ
ਅਭਿਨੇਤਾ ਆਯੂਸ਼ਮਾਨ ਖੁਰਾਣਾ ਨੇ ਇਸ ਸਾਲ 'ਬਧਾਈ ਹੋ' ਵਰਗੀ ਫਿਲਮ ਨਾਲ ਇਕ ਵਾਰ ਫਿਰ ਆਪਣੇ ਅਭਿਨੈ ਦਾ ਲੋਹਾ ਮੰਨਵਾਇਆ ਹੈ। ਦਰਸ਼ਕਾਂ ਤੋਂ ਮਿਲੇ ਪਿਆਰ ਨੇ ਇਸ ਫਿਲਮ ਨੂੰ ਸਾਲ ਦੀਆਂ ਸਫਲ ਫਿਲਮਾਂ ਦੀ ਲਿਸਟ 'ਚ ਸ਼ਾਮਲ ਕਰ ਦਿੱਤਾ ਹੈ। ਜੰਗਲੀ ਪਿਕਚਰਸ ਦੀ 'ਬਧਾਈ ਹੋ' ਦੁਨੀਆ ਭਰ 'ਚ 200 ਕਰੋੜ ਰੁਪਏ ਕਮਾਉਣ 'ਚ ਸਫਲ ਰਹੀ ਹੈ।

Punjabi Bollywood Tadka

ਤੁੰਬਾਡ
ਸੋਹਮ ਸ਼ਾਹ ਨੇ ਆਪਣੀ ਫਿਲਮ 'ਤੁੰਬਾਡ' ਨਾਲ ਸਿਨੇਮਾ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਹੈ। 'ਤੁੰਬਾਡ' ਨੇ ਫੈਂਟੇਸੀ ਤੇ ਡਰਾਵਨੀ ਕਹਾਣੀ ਦੇ ਅਦਭੁੱਤ ਮੇਲ ਨਾਲ ਸਿਨੇਮਾ ਦੀ ਇਕ ਪੂਰੀ ਤਰ੍ਹਾਂ ਨਾਲ ਅਲੱਗ ਸ਼ੈਲੀ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤੀ ਸੀ। 'ਤੁੰਬਾਡ' ਨੇ ਇਕ ਸੁਖਦ ਅਨੁਭਵ ਦਿੰਦਿਆਂ ਸਾਨੂੰ ਰੋਮਾਂਚ ਤੇ ਡਰ ਦੀ ਰੋਲਰ ਕਾਸਟਰ ਸਵਾਰੀ ਦਾ ਅਨੁਭਵ ਕਰਵਾ ਦਿੱਤਾ ਸੀ।

Punjabi Bollywood Tadka

ਸਤ੍ਰੀ
ਸ਼ਰਧਾ ਕਪੂਰ ਤੇ ਰਾਜਕੁਮਾਰ ਰਾਓ ਨੇ ਆਪਣੀ ਡਰਾਵਨੀ ਕਾਮੇਡੀ ਫਿਲਮ 'ਸਤ੍ਰੀ' ਨਾਲ ਦਰਸ਼ਕਾਂ ਨੂੰ ਡਰਾਉਣ ਦੇ ਨਾਲ-ਨਾਲ ਹਸਾਉਣ ਦਾ ਵੀ ਕੰਮ ਕੀਤਾ। ਅਭਿਨੇਤਰੀ ਨੇ 'ਸਤ੍ਰੀ' ਦੇ ਰੂਪ 'ਚ ਦਰਸ਼ਕਾਂ ਦੇ ਦਿਮਾਗ 'ਤੇ ਡੂੰਘੀ ਛਾਪ ਛੱਡ ਦਿੱਤੀ ਹੈ।

Punjabi Bollywood Tadka

ਰਾਜ਼ੀ
ਫਿਲਮ 'ਰਾਜ਼ੀ' 'ਚ ਭਾਰਤੀ ਖੁਫੀਆ ਖੇਤਰ 'ਚ ਮਹਿਲਾ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਗਿਆ ਸੀ। ਜਜ਼ਬੇ ਦੀ ਇਸ ਕਹਾਣੀ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਤੇ ਇਹ ਫਿਲਮ ਦਰਸ਼ਕਾਂ ਦੇ ਦਿਲ ਜਿੱਤਣ 'ਚ ਸਫਲ ਰਹੀ ਸੀ।

Punjabi Bollywood Tadka

ਹਿਚਕੀ
ਰਾਣੀ ਮੁਖਰਜੀ ਨੇ ਆਪਣੀ ਫਿਲਮ 'ਹਿਚਕੀ' ਨਾਲ ਇਕ ਖੂਬਸੂਰਤ ਕਹਾਣੀ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤੀ, ਜਿਸ ਨੂੰ ਦਰਸ਼ਕਾਂ ਨੇ ਬਾਖੂਬੀ ਅਪਣਾਇਆ ਤੇ ਪਸੰਦ ਕੀਤਾ।

Punjabi Bollywood Tadka


Tags: Andhadhun Badhaai Ho Tumbbad Stree Raazi Hichki

Edited By

Rahul Singh

Rahul Singh is News Editor at Jagbani.