FacebookTwitterg+Mail

ਪਲਾਸਟਿਕ ਫ੍ਰੀ ਹੋਇਆ ‘ਕੁਲੀ ਨੰਬਰ 1’ ਦਾ ਸੈੱਟ, ਮੋਦੀ ਨੇ ਕੀਤੀ ਤਾਰੀਫ

coolie no  1
12 September, 2019 12:08:57 PM

ਮੁੰਬਈ(ਬਿਊਰੋ)- ਹਾਲ ਹੀ ’ਚ ਵਰੁਣ ਧਵਨ ਨੇ ਆਪਣੀ ਫਿਲਮ ‘ਕੁਲੀ ਨੰਬਰ 1’ ਦੇ ਸੈੱਟ ਤੋਂ ਇਕ ਖਾਸ ਘੋਸ਼ਣਾ ਕਰਦੇ ਹੋਏ ਦੱਸਿਆ ਸੀ ਕਿ ਫਿਲਮ ਦੀ ਟੀਮ ਪਲਾਸਟਿਕ ਫ੍ਰੀ ਹੋਵੇਗੀ ਅਤੇ ਸਟੀਲ ਦੀ ਬਾਟਲਸ ਦਾ ਇਸਤੇਮਾਲ ਪਾਣੀ ਪੀਣ ਲਈ ਕਰੇਗੀ। ਹੁਣ ਉਨ੍ਹਾਂ ਦੀ ਇਸ ਪਹਿਲ ਨੇ ਨਰਿੰਦਰ ਮੋਦੀ ਦਾ ਧਿਆਨ ਖਿੱਚਿਆ ਹੈ। ਦੱਸ ਦੇਈਏ ਕਿ ਵਰੁਣ ਧਵਨ ਨੇ ਟੀਮ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦੇ ਹੋਏ ਲਿਖਿਆ ਸੀ,‘‘ਇਕ ਪਲਾਸਟਿਕ ਆਜ਼ਾਦ ਰਾਸ਼ਟਰ ਹੋਣਾ ਸਾਡੇ ਪ੍ਰਧਾਨਮੰਤਰੀ ਦੁਆਰਾ ਕੀਤੀ ਗਈ ਮਹਾਨ ਪਹਿਲ ਹੈ ਅਤੇ ਜ਼ਰੂਰਤ ਹੈ ਕਿ ਅਸੀਂ ਸਾਰੇ ਛੋਟੇ ਬਦਲਾਅ ਕਰੀਏ # CoolieNo ਦੇ ਸੈੱਟ ’ਤੇ ਅਸੀਂ ਹੁਣ ਸਿਰਫ ਸਟੀਲ ਦੀਆਂ ਬੋਤਲਾਂ ਦੀ ਵਰਤੋਂ ਕਰਾਂਗੇ। ਇਸ ਪਹਿਲ ਨਾਲ ‘ਕੁਲੀ ਨੰਬਰ 1’ ਪਹਿਲੀ ਪਲਾਸਟਿਕ ਆਜ਼ਾਦ ਬਾਲੀਵੁੱਡ ਫਿਲਮ ਬਣ ਗਈ ਹੈ।


ਅੱਜ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਪਲਾਸਟਿਕ ਆਜ਼ਾਦ ਬਣਾਉਣ ’ਚ ਇਸ ਪਹਿਲ ਨੂੰ ਕਰਨ ਲਈ ਫਿਲਮ ਦੀ ਟੀਮ ਦੀ ਤਾਰੀਫ ਕੀਤੀ। ਉਨ੍ਹਾਂ ਨੇ ਵਰੁਣ ਦੇ ਪੋਸਟ ਦਾ ਜਵਾਬ ਦਿੱਤਾ ਅਤੇ ਲਿਖਿਆ,‘‘# CoolieNo1 ਦੀ ਟੀਮ ਵੱਲੋਂ ਸ਼ਾਨਦਾਰ ਇਸ਼ਾਰਾ। ਫਿਲਮੀ ਦੁਨੀਆ ਨੂੰ ‘ਸਿੰਗਲ ਯੂਜ ਪਲਾਸਟਿਕ’ ਤੋਂ ਭਾਰਤ ਨੂੰ ਆਜ਼ਾਦ ਕਰਾਉਣ ’ਚ ਯੋਗਦਾਨ ਲਈ ਸ਼ੁਭਕਾਮਨਾਵਾਂ।’’


ਡੈਵਿਡ ਧਵਨ ਦੁਆਰਾ ਨਿਰਦੇਸ਼ਿਤ ‘ਕੁਲੀ ਨੰਬਰ 1’ ’ਚ ਸਾਰਾ ਅਲੀ ਖਾਨ ਅਤੇ ਪਰੇਸ਼ ਰਾਵਲ ਵੀ ਹਨ। ਫਿਲਮ 1 ਮਈ ,  2020 ਨੂੰ ਰਿਲੀਜ਼ ਹੋਵੇਗੀ।

 


Tags: Coolie No 1Plastic FreeNarendra ModiVarun DhawanSara Ali KhanDavid Dhawan

About The Author

manju bala

manju bala is content editor at Punjab Kesari