FacebookTwitterg+Mail

‘ਕੁਲੀ ਨੰਬਰ 1’ ਦੇ ਸੈੱਟ ’ਤੇ ਅੱਗ ਲੱਗਣ ਨਾਲ ਪ੍ਰੋਡਿਊਸਰ ਨੂੰ ਹੋਇਆ ਕਰੋੜਾਂ ਦਾ ਨੁਕਸਾਨ

coolie no 1 fire david dhawan
18 September, 2019 12:52:08 PM

ਮੁੰਬਈ(ਬਿਊਰੋ)- ਵਰੁਣ ਧਵਨ ਅਤੇ ਸਾਰਾ ਅਲੀ ਖਾਨ ਦੀ ਅਗਲੀ ਫਿਲਮ ‘ਕੁਲੀ ਨੰਬਰ 1’ ਦੇ ਸੈੱਟ ’ਤੇ ਅੱਗ ਲੱਗ ਗਈ ਸੀ। ਇਕ ਹਫਤੇ ਪਹਿਲਾਂ ਲੱਗੀ ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਨੂੰ ਤਿੰਨ ਘੰਟੇ ਦਾ ਸਮਾਂ ਲੱਗਾ ਸੀ। ਹੁਣ ਪਤਾ ਲੱਗਾ ਹੈ ਕਿ ਅੱਗ ਦੀ ਲਪੇਟ ’ਚ ਸੈੱਟ ਦਾ ਇਕ ਹਿੱਸਾ ਅਤੇ ਲਾਈਟ ਦਾ ਸਾਮਾਨ ਆ ਗਿਆ ਸੀ। ਇਸ ਨਾਲ ਮੇਕਰਸ ਨੂੰ ਭਾਰੀ ਨੁਕਸਾਨ ਹੋਇਆ ਹੈ।
Punjabi Bollywood Tadka
ਰਿਪੋਰਟ ਮੁਤਾਬਕ ਫਿਲਮ ਦੇ ਸੈੱਟ ’ਤੇ ਅੱਗ ਲੱਗਣ ਨਾਲ ਪ੍ਰੋਡਿਊਸਰ ਨੂੰ 2 ਤੋਂ 2.5 ਕਰੋੜ ਦਾ ਨੁਕਸਾਨ ਹੋਇਆ ਸੀ। ਉਥੇ ਹੀ ਅੱਗ ’ਚ ਸੜ ਕੇ ਖ਼ਰਾਬ ਹੋਣ ਵਾਲਾ ਜ਼ਿਆਦਾਤਰ ਸਾਮਾਨ ਕਿਸੇ ਹੋਰ ( ਥਰਡ ਪਾਰਟੀ ) ਦਾ ਸੀ। ਇਸ ਹਾਦਸੇ ’ਚ ਹੋਏ ਨੁਕਸਾਨ ਦਾ ਤਾਂ ਪਤਾ ਚੱਲ ਚੁੱਕਿਆ ਹੈ ਪਰ ਅੱਗ ਲੱਗਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗਿਆ ਹੈ।
Punjabi Bollywood Tadka
‘ਕੁਲੀ ਨੰਬਰ 1’ ਫਿਲਮ ਦੀ ਸ਼ੂਟਿੰਗ ਪਿਛਲੇ ਮਹੀਨੇ ਬੈਂਕਾਕ ’ਚ ਸ਼ੁਰੂ ਹੋਈ ਸੀ। ਡੇਵਿਡ ਧਵਨ, ਗੋਵਿੰਦਾ ਤੇ ਕਰਿਸ਼ਮਾ ਕਪੂਰ ਸਟਾਰਰ ‘ਕੁਲੀ ਨੰਬਰ 1’ ਦਾ ਰੀਮੇਕ ਬਣਾ ਰਹੇ ਹਨ। ਇਸ ਫਿਲਮ ’ਚ ਵਰੁਣ ਧਵਨ ਤੇ ਸਾਰਾ ਅਲੀ ਖਾਨ ਲੀਡ ਕਿਰਦਾਰ ’ਚ ਨਜ਼ਰ ਆਉਣਗੇ।


Tags: Coolie No 1FireDavid DhawanVarun DhawanSara Ali KhanBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari