FacebookTwitterg+Mail

'ਕੋਰੋਨਾ' ਦੀ ਲਪੇਟ 'ਚ ਆਈ ਮਸ਼ਹੂਰ ਗਾਇਕਾ, ਕਿਹਾ 'ਬਹੁਤ ਤਕਲੀਫ 'ਚ ਕੱਢੇ 2 ਹਫਤੇ'

corona virus country singer kalie shorr tests positive for covid 19
01 April, 2020 08:03:29 AM

ਜਲੰਧਰ (ਵੈੱਬ ਡੈਸਕ) - ਦੁਨੀਆਂ ਭਰ ਵਿਚ 'ਕੋਰੋਨਾ ਵਾਇਰਸ' ਨੇ ਹਾਹਾਕਾਰ ਮਚਾਇਆ ਹੋਇਆ ਹੈ। ਇਸਦੀ ਦੀ ਲਪੇਟ ਵਿਚ ਹੁਣ ਤੱਕ ਕਈ ਪ੍ਰਸਿੱਧ ਫ਼ਿਲਮੀ ਹਸਤੀਆਂ ਨੇ ਆਪਣੀ ਜਾਨ ਗੁਆ ਲਈ ਹੈ। ਹਾਲ ਹੀ ਵਿਚ ਖ਼ਬਰ ਆਈ ਹੈ ਕਿ ਅਮਰੀਕੀ ਗਾਇਕਾ ਜੋਈ ਡਿਫੀ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਅਮਰੀਕੀ ਗਾਇਕਾ ਕੈਲੀ ਸ਼ੋਰ ਵੀ ਕੋਰੋਨਾ ਦੀ ਲਪੇਟ ਵਿਚ ਆ ਚੁੱਕੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।  

ਸਿੰਗਰ ਨੇ ਟਵਿੱਟਰ 'ਤੇ ਇਸ ਬਾਰੇ ਗੱਲ ਕਰਦਿਆਂ ਲਿਖਿਆ, ''ਮੈਂ ਪਿਛਲੇ 3 ਹਫਤਿਆਂ ਤੋਂ ਕਵਾਰਨਟੀਨ ਸੀ ਅਤੇ ਬਸ ਗ੍ਰੇਸਰੀਜ ਦਾ ਕੁਝ ਸਾਮਾਨ ਲੈਣ ਲਈ 1 ਜਾ 2 ਵਾਰ ਬਾਹਰ ਨਿਕਲੀ ਹੋਵਾਂਗੀ, ਜਿਸ ਤੋਂ ਬਾਅਦ ਮੈਂ ਕੋਰੋਨਾ ਦੀ ਲਪੇਟ ਵਿਚ ਆ ਗਈ ਹਾਂ। ਫਿਲਹਾਲ ਮੈਂ ਪਹਿਲਾਂ ਨਾਲੋਂ ਬਿਹਤਰ ਮਹਿਸੂਸ ਕਰ ਰਹੀ ਹਾਂ ਪਰ ਮੈਨੂੰ ਇਸ ਗੱਲ ਦਾ ਸਬੂਤ ਤਾਂ ਮਿਲ ਚੁੱਕਾ ਹੈ ਕਿ ਇਹ ਵਾਇਰਸ ਕਿੰਨਾ ਖ਼ਤਰਨਾਕ ਹੈ। ਇਹ ਦੇਖਣਾ ਕਾਫੀ ਹੈਰਾਨੀਜਨਕ ਹੈ ਕਿ ਇਨ੍ਹਾਂ ਸਭ ਕੁਝ ਹੋਣ ਦੇ ਬਾਵਜੂਦ ਲੋਕ ਇਸ ਬਿਮਾਰੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ।''

ਉਨ੍ਹਾਂ ਨੇ ਆਪਣੀ ਸਿਹਤ ਬਾਰੇ ਗੱਲ ਕਰਦਿਆਂ ਕਿਹਾ, ''ਪਹਿਲਾਂ ਕੁਝ ਦਿਨ ਮੇਰੇ ਲਈ ਕਾਫੀ ਔਖੇ ਸਨ। ਮੈਂ ਆਪਣੀ ਜ਼ਿੰਦਗੀ ਵਿਚ ਕਦੇ ਵੀ ਇਸ ਤਰ੍ਹਾਂ ਮਹਿਸੂਸ ਨਹੀਂ ਕੀਤਾ। ਮੇਰਾ ਪੂਰਾ ਸਰੀਰ ਦਰਦ ਵਿਚ ਸੀ ਅਤੇ ਬੁਖਾਰ ਵੀ ਕਾਫੀ ਤੇਜ਼ ਸੀ।''      


Tags: Covid 19CoronavirusPositiveKalie ShorTweet ViralHollywood Celebrity

About The Author

sunita

sunita is content editor at Punjab Kesari