FacebookTwitterg+Mail

'ਲੌਕ ਡਾਊਨ' ਦੌਰਾਨ ਗੋਆ 'ਚ ਇਕੱਲੀ ਫਸੀ ਸਾਬਕਾ ਮਿਸ ਇੰਡੀਆ, ਪਤਾ ਲੱਗਦੇ ਹੀ ਹਰਕਤ 'ਚ ਆਇਆ ਪ੍ਰਸ਼ਾਸ਼ਨ

corona virus outbreak nafisa ali stuck in goa without food medicine
04 April, 2020 08:43:26 AM

ਜਲੰਧਰ (ਵੈੱਬ ਡੈਸਕ) - ਬਾਲੀਵੁੱਡ ਅਦਾਕਾਰਾ ਅਤੇ ਸਾਬਕਾ ਮਿਸ ਇੰਡੀਆ ਨਸੀਫਾ ਅਲੀ, ਜਿਨ੍ਹਾਂ ਨੇ ਕੈਂਸਰ ਵਰਗੀ ਖ਼ਤਰਨਾਕ ਬਿਮਾਰੀ ਨੂੰ ਮਾਤ ਦਿੱਤੀ ਹੈ, ਉਹ ਇਨ੍ਹੀ ਦਿਨੀਂ ਗੋਆ ਵਿਚ ਫਸੀ ਹੋਈ ਹੈ। ਇਸ ਤੋਂ ਇਲਾਵਾ ਖ਼ਬਰਾਂ ਹਨ ਕਿ ਉਨ੍ਹਾਂ ਦੀ ਭਤੀਜੀ 'ਕੋਰੋਨਾ ਵਾਇਰਸ' ਪਾਜ਼ੀਟਿਵ ਪਾਈ ਗਈ ਹੈ, ਜਿਸ ਹਾਲ ਜਾਣਨ ਲਈ ਉਥੇ ਗਏ ਸਨ। ਨਸੀਫਾ ਨੇ ਵੀਡੀਓ ਦੇ ਜ਼ਰੀਏ ਦੱਸਿਆ ਕਿ ਕਰਿਆਨੇ ਦੀਆਂ ਦੁਕਾਨਾਂ ਕਈ ਦਿਨਾਂ ਤੋਂ ਬੰਦ ਹਨ, ਮੈਂ ਕੈਂਸਰ ਸਰਵਾਇਵਰ ਹਾਂ ਅਤੇ ਮੈਨੂੰ ਚੰਗਾ ਖਾਣ-ਪੀਣ ਦੀ ਲੋੜ ਹੈ। ਮੇਰੇ ਕੋਲ ਖਾਣ ਪੀਣ ਲਈ ਫਲ-ਸਬਜ਼ੀਆਂ ਅਤੇ ਦਵਾਈਆਂ ਤਕ ਨਹੀਂ ਹਨ। ਮੈਂ ਮਿਜ਼ੋਰਜ ਵਿਚ ਹਾਂ ਅਤੇ ਇਥੇ ਦੇ ਲੋਕ ਬਹੁਤ ਦਰਦਨਾਕ ਸਮਾਂ ਦੇਖ ਰਹੇ ਹਨ। 

ਦੱਸ ਦੇਈਏ ਕਿ ਨਸੀਫਾ ਅਲੀ ਦਾ ਪਤਾ ਲੱਗਦੇ ਹੀ ਗੋਆ ਪ੍ਰਸ਼ਾਸ਼ਨ ਤੁਰੰਤ ਹਰਕਤ ਵਿਚ ਆਇਆ ਅਤੇ ਉਨ੍ਹਾਂ ਦੀ ਮਦਦ ਲਈ ਪਹੁੰਚੀ। ਇਸ ਤੋਂ ਬਾਅਦ ਨਸੀਫਾ ਨੇ ਗੋਆ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਟਵੀਟ ਕੀਤਾ ਜਿਸ ਵਿਚ ਲਿਖਿਆ, ''ਮੈਂ ਗੋਆ ਪ੍ਰਸ਼ਾਸ਼ਨ ਦੀ ਧੰਨਵਾਦੀ ਹਾਂ, ਜਿਸ ਨੇ ਮੇਰੀ ਖ਼ਬਰ ਸਾਰ ਲਈ ਅਤੇ ਮਿਜ਼ੋਰਜ ਵਿਚ ਖਾਣੇ ਦੀ ਸਮੱਸਿਆ ਨੂੰ ਹੱਲ ਕਰਨ ਨੂੰ ਲੈ ਕੇ ਚਰਚਾ ਲਈ ਅੱਗੇ ਆਇਆ ਹੈ। ਉਹ ਪੰਜਿਮ ਵਿਚ ਵੀ ਮੇਰੀ ਦਵਾਈ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ, ਜਿਹੜੇ ਲੋਕ ਸਮਾਨ ਲਿਆ ਕੇ ਲੋਕਾਂ ਦੀ ਮਦਦ ਕਰ ਰਹੇ ਹਨ, ਪੁਲਸ ਵੱਲੋਂ ਉਨ੍ਹਾਂ ਨੂੰ ਨਾ ਮਾਰਿਆ ਜਾਵੇ।'' ਇਸ ਤੋਂ ਬਾਅਦ ਪ੍ਰਸ਼ਾਸ਼ਨ ਦੇ ਇਕ ਅਧਿਕਾਰੀ ਨੇ ਵੀ ਟਵੀਟ ਕਰਕੇ ਲੋਕਾਂ ਨੂੰ ਦੱਸਿਆ ਕਿ ਨਸੀਫਾ ਨਾਲ ਮਿਲੇ ਹਨ ਅਤੇ ਉਨ੍ਹਾਂ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਨਸੀਫਾ ਅਲੀ ਨੂੰ ਸਾਲ 2018 ਵਿਚ ਪਤਾ ਲੱਗਾ ਸੀ ਕਿ ਉਹ ਕੈਂਸਰ ਦੀ ਤੀਜੀ ਸਟੇਜ 'ਤੇ ਹੈ, ਉਦੋਂ ਤੋਂ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ। ਨਸੀਫਾ ਅਲੀ ਦਾ ਵਿਆਹ ਪੋਲੋ ਖਿਡਾਰੀ ਕਰਨਲ ਆਰ.ਐਸ. ਸੋਢੀ ਨਾਲ ਹੋਇਆ ਹੈ ਅਤੇ ਵਿਆਹ ਤੋਂ ਬਾਅਦ ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਤੋਂ ਕੁਝ ਸਮੇ ਲਈ ਬ੍ਰੇਕ ਲੈ ਲਈ ਸੀ। ਆਪਣੇ ਫ਼ਿਲਮੀ ਕਰੀਅਰ ਵਿਚ ਨਸੀਫਾ ਅਲੀ ਨੇ ਮਹਿਜ਼ 9 ਫ਼ਿਲਮਾਂ ਵਿਚ ਹੀ ਕੰਮ ਕੀਤਾ ਹੈ। ਉਨ੍ਹਾਂ ਨੇ ਹੁਣ ਤਕ ਧਰਮਿੰਦਰ, ਸ਼ਸ਼ੀ ਕਪੂਰ, ਅਮਿਤਾਭ ਬਚਨ ਅਤੇ ਸਲਮਾਨ ਖਾਨ ਸਮੇਤ ਕਈ ਵੱਡੇ ਸਿਤਾਰਿਆਂ ਨਾਲ ਫ਼ਿਲਮ ਵਿਚ ਨਜ਼ਰ ਆ ਚੁੱਕੇ ਹਨ। ਕੈਂਸਰ ਦੀ ਤੇਜੀ ਸਟੇਜ ਨਾਲ ਜੂਝ ਰਹੀ ਨਸੀਫਾ ਅਲੀ ਆਪਣੇ ਪਰਿਵਾਰ ਨਾਲ ਅਕਸਰ ਹੀ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਨਸੀਫਾ ਅਲੀ ਦੇ ਇਸ ਹੋਂਸਲੇ ਨੂੰ ਹਰ ਕੋਈ ਸਲਾਮ ਕਰਦਾ ਹੈ।


Tags: Covid 19CoronavirusVeteran ActressMiss IndiaNafisa AliGoaFood And Medicine

About The Author

sunita

sunita is content editor at Punjab Kesari