ਨਵੀਂ ਦਿੱਲੀ (ਬਿਊਰੋ) : ਦੁਨੀਆਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ ਤੇ ਇਸ ਦੀ ਸਭ ਤੋਂ ਜ਼ਿਆਦਾ ਮਾਰ ਚੀਨ ਨੂੰ ਪਾਈ ਹੈ। ਚੀਨ 'ਚ ਵਾਇਰਸ ਨਾਲ ਕਰੀਬ 3000 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 80 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਦੀ ਲਪੇਟ 'ਚ ਆ ਗਏ ਹਨ। ਕੋਰੋਨਾ ਵਾਇਰਸ ਨਾਲ ਨਾ ਸਿਰਫ ਮੈਡੀਕਲ ਪ੍ਰਸਥਿਤੀਆਂ ਖਰਾਬ ਹੋ ਗਈਆਂ ਹਨ ਸਗੋ ਇਸ ਦਾ ਪ੍ਰਭਾਵ ਅਰਥਵਿਵਸਥਾ 'ਤੇ ਵੀ ਪਿਆ ਹੈ। ਦੁਨੀਆਭਰ 'ਚ ਕੋਰੋਨਾ ਵਾਇਰਸ ਨਾਲ ਕਈ ਇੰਡਸਟਰੀਆਂ ਤੇ ਸੈਕਟਰ ਪ੍ਰਭਾਵਿਤ ਹੋਏ ਹਨ, ਜਿਸ 'ਚ ਫਿਲਮ ਇੰਡਸਟਰੀ ਦਾ ਨਾਂ ਵੀ ਸ਼ਾਮਲ ਹੈ। ਦੁਨੀਅਭਰ 'ਚ ਕੋਰੋਨਾ ਵਾਇਰਸ ਨਾਲ ਫਿਲਮ ਜਗਤ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ।
ਜੇ ਭਾਰਤ ਦੇ ਬਾਰੇ 'ਚ ਗੱਲ ਕਰੀਏ ਤਾਂ ਬਾਲੀਵੁੱਡ ਦੇ ਬਾਕਸ ਆਫਿਸ 'ਤੇ ਵੀ ਇਸ ਦਾ ਅਸਰ ਪਿਆ ਹੈ ਤੇ ਜੇ ਭਾਰਤ 'ਚ ਹਾਲਾਤ ਥੋੜ੍ਹੇ ਹੋਰ ਖਰਾਬ ਹੁੰਦੇ ਹਨ ਤਾਂ ਇਸ ਦਾ ਅਸਰ ਕਾਫੀ ਵਧ ਜਾਵੇਗਾ। ਆਕਸੀਜਨ ਮਾਰਕੀਟ ਨਾਲ ਭਾਰਤ ਦਾ ਬਾਕਸ ਆਫਿਸ ਕੁਲੈਕਸ਼ਨ ਪ੍ਰਭਾਵਿਤ ਹੋ ਰਿਹਾ ਹੈ ਪਰ ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਤਾਂ ਡੋਮੈਸਟਿਕ ਲੈਵਲ 'ਤੇ ਬਾਕਸ ਆਫਿਸ 'ਤੇ ਕਾਫੀ ਅਸਰ ਦੇਖਣ ਨੂੰ ਮਿਲ ਸਕਦਾ ਹੈ। ਭਾਰਤ ਦੇ ਆਵਰਆਲ ਬਾਕਸ ਆਫਿਸ ਕੁਲੈਕਸ਼ਨ 'ਚ 30 ਤੋਂ 40 ਫੀਸਦੀ ਹਿੱਸੇਦਾਰੀ ਇੰਟਰਨੈਸ਼ਨਲ ਮਾਰਕੀਟ ਦੀ ਹੁੰਦੀ ਹੈ।
ਚੀਨ ਨਾਲ ਪੈ ਰਿਹਾ ਸਭ ਤੋਂ ਜ਼ਿਆਦਾ ਪ੍ਰਭਾਵ
ਪਿਛਲੇ ਕੁਝ ਸਾਲਾਂ 'ਚ ਚੀਨ ਦੀ ਵਜ੍ਹਾ ਨਾਲ ਭਾਰਤੀ ਫਿਲਮ ਇੰਡਸਟਰੀ ਨੂੰ ਕਾਫੀ ਫਾਇਦਾ ਮਿਲਿਆ ਹੈ ਤੇ ਭਾਰਤ ਦੀਆਂ ਫਿਲਮਾਂ ਚੀਨ 'ਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਵਧੀਆ ਕੁਲੈਕਸ਼ਨ ਕਰ ਰਹੀ ਹੈ। ਹਾਲਾਂਕਿ ਕੋਰੋਨਾ ਵਾਇਰਸ ਦੇ ਚੱਲਦੇ ਚੀਨ 'ਚ ਕਰੀਬ 70 ਹਜ਼ਾਰ ਥੀਏਟਰ ਬੰਦ ਹੋਣ ਨਾਲ ਪੁਰਾਣੀ ਫਿਲਮਾਂ ਦਾ ਕੁਲੈਕਸ਼ਨ ਰੁਕ ਗਿਆ ਹੈ ਤੇ ਹੋਰ ਫਿਲਮਾਂ ਰਿਲੀਜ਼ ਨਹੀਂ ਹੋ ਰਹੀਆਂ।
ਜੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਸਾਲ 2018 'ਚ ਚੀਨ ਭਾਰਤੀ ਫਿਲਮ ਕੰਟੈਂਟ ਲਈ ਸਭ ਤੋਂ ਵੱਡਾ ਇੰਟਰਨੈਸ਼ਨਲ ਮਾਰਕੀਟ ਬਣ ਗਿਆ ਹੈ ਕਿਉਂਕਿ ਭਾਰਤੀ ਫਿਲਮਾਂ 'ਚ ਕੁਲ 1950 ਕਰੋੜ ਦੇ ਕਾਰੋਬਾਰ 'ਚ ਚੀਨ ਦੀ ਹਿੱਸੇਦਾਰੀ ਕਾਫੀ ਜ਼ਿਆਦਾ ਹੈ। ਚੀਨ 'ਚ ਭਾਰਤੀ ਫਿਲਮਾਂ ਦੀ ਗਿਣਤੀ 'ਚ ਵੀ ਲਗਾਤਾਰ ਵਾਧਾ ਹੋ ਰਿਹਾ ਤੇ ਸਾਲ 2016 'ਚ 2 ਫਿਲਮਾਂ ਰਿਲੀਜ਼ ਹੋਈਆਂ ਸਨ ਅਤੇ ਸਾਲ 2018 'ਚ ਇਹ ਅੰਕੜਾ ਵਧ ਕੇ 10 ਹੋ ਗਿਆ ਸੀ।