ਜਲਂਧਰ (ਬਿਊਰੋ) - ਹਾਲ ਵਿਚ ਪਂਜਾਬ ਦੇ ਨਾਮੀ ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਁਟ ‘ਤੇ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿਚ ਦੁਨੀਆ ਭਰ ਫੈਲੇ ਕੋਰੋਨਾ ਵਾਇਰਸ ਦਾ ਡਰ ਉਨ੍ਹਾਂ ਵਿਚ ਸਾਫ ਦੇਖਣ ਨੂਂ ਮਿਲ ਰਿਹਾ ਹੈ। ਹੈਪੀ ਰਾਏਕੋਟੀ ਨੇ ਵਿਚ ਪੋਸਟ ਵਿਚ ਲਿਖਿਆ ਹੈ ਕਿ, ‘ਮਿਸ ਯੂ ਮੇਰੇ ਪੁੱਤਰ ਛੇਤੀ ਛੇਤੀ ਠੀਕ ਹੋ ਜਾਣਾ ਸਾਰਾ ਕੁਝ ਫਿਰ ਮਿਲਦੇ ਆ ਜਲਦੀ ਫਿਰ ਆਪਾ ਕਦੇ ਅਲੱਗ ਹੋਣਾ ਈ ਨੀਂ’। ਦੱਸ ਦਈਏ ਹੈਪੀ ਰਾਏਕੋਟੀ ਨੇ ਸਾਲ 2018 ‘ਚ ਖੁਸ਼ੀ ਨਾਲ ਵਿਆਹ ਕਰਵਾਇਆ ਸੀ।
ਹੈਪੀ ਰਾਏਕੋਟੀ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੇ ਲਿਖੇ ਗੀਤ ਰੌਸ਼ਨ ਪ੍ਰਿੰਸ, ਐਮੀ ਵਿਰਕ, ਗਿੱਪੀ ਗਰੇਵਾਲ ਸਮੇਤ ਕਈ ਨਾਮੀ ਗਾਇਕ ਵੀ ਗਾ ਚੁੱਕੇ ਹਨ। ਇਸ ਤੋਂ ਇਲਾਵਾ ਉਹ ਆਪਣੀ ਆਵਾਜ਼ ‘ਚ ਸਿੰਗਲ ਟਰੈਕ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ । ਉਹ ਟਸ਼ਨ ਟਾਈਟਲ ਹੇਠ ਬਣੀ ਪੰਜਾਬੀ ਫ਼ਿਲਮ ‘ਚ ਅਦਾਕਾਰੀ ਵੀ ਕਰ ਚੁੱਕੇ ਹਨ । ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਅਰਦਾਸ ਕਰਾਂ, ਮੰਜੇ ਬਿਸਤਰੇ, ਨਿੱਕਾ ਜ਼ੈਲਦਾਰ, ਅਰਦਾਸ, ਅੰਗਰੇਜ਼, ਲਵ ਪੰਜਾਬ ਤੇ ਕਈ ਹੋਰ ਪੰਜਾਬੀ ‘ਚ ਸ਼ਾਮਿਲ ਹੋ ਚੁੱਕੇ ਹਨ ।
ਦੱਸਣਯੋਗ ਹੈ ਕਿ ਹੈਪੀ ਰਾਏਕੋਟੀ ਦੇ ਲਾਡਲੇ ਦਾ ਨਾਂ ਆਰਵ (Aarav) ਹੈ, ਜਿਸ ਦੀਆਁ ਤਸਵੀਰਾਁ ਉਹ ਅਕਸਰ ਹੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿਂਦੇ ਹਨ ।