FacebookTwitterg+Mail

ਕੋਰੋਨਾ ਵਾਇਰਸ : ਲੋਕਾਂ ਨੂੰ ਜਾਗਰੂਕ ਕਰ ਰਹੀਆਂ ਨੇ ਪੰਜਾਬੀ ਸਿਤਾਰਿਆਂ ਦੀਆਂ ਇਹ ਗੱਲਾਂ

coronavirus  these words of punjabi stars that have been making people aware
25 March, 2020 07:51:53 AM

ਜਲਂਧਰ (ਬਿਊਰੋ) - ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਕੋਰੋਨਾ ਵਾਇਰਸ ਦੀ ਦਹਿਸ਼ਤ ਪੰਜਾਬ ਵਿਚ ਫੈਲ ਗਈ ਹੈ। ਇਸ ਨੂਂ ਦੇਖਦਿਆਂ ਪੰਜਾਬ ਸਰਕਾਰ ਨੇ ਵੀ ਕਰਫਿਊ ਲਗਾ ਦਿਤਾ ਹੈ ਪਰ ਸਰਕਾਰ ਦੇ ਮਨਾ ਕਰਨ ਦੇ ਬਾਵਜੂਦ ਲੋਕੀਂ ਘਰੋਂ ਨਿਕਲਣ ਤੋਂ ਗੁਰੇਜ਼ ਨਹੀਁ ਕਰ ਰਹੇ। ਕੋਰੋਨਾ ਨੂੰ ਅਫਵਾਹਾਂ ਤੇ ਮਜ਼ਾਕ ਬਣਾਇਆ ਜਾ ਰਿਹਾ ਹੈ। ਇਸ ਨੂੰ ਦੇਖਦੇ ਹੋਏ ਪੰਜਾਬੀ ਮਨੋਰੰਜਨ ਜਗਤ ਦੀਆਂ ਨਾਮੀ ਹਸਤੀਆਂ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਗੇ ਆ ਰਹੀਆਂ ਹਨ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਆਪਣੇ-ਆਪਣੇ ਤਰੀਕੇ ਨਾਲ ਲੋਕਾਂ ਨੂੰ ਘਰ ਰਹਿਣ ਦੀ ਅਪੀਲ ਕਰ ਰਹੇ ਹਨ ।
ਗਿੱਪੀ ਗਰੇਵਾਲ ਨੇ ਆਪਣੇ ਪੁੱਤਰ ਏਕਮ ਤੇ ਸ਼ਿੰਦਾ ਨਾਲ ਇਕ ਵੀਡੀਓ ਸੋਸ਼ਲ ਮੀਡੀਆ ਉੱਪਰ ਪੋਸਟ ਕੀਤਾ ਹੈ, ਜਿਸ ਵਿਚ ਸਾਰੇ ਲੋਕਾਂ ਨੂੰ ਹੱਥ ਜੋੜ  ਕੇ ਬੇਨਤੀ ਕੀਤੀ ਕਿ ਜੇਕਰ ਤੁਸੀਂ ਆਪਣੇ ਪਰਿਵਾਰ ਨੂੰ ਪਿਆਰ ਕਰਦੇ ਹੋ ਤਾਂ ਘਰ ਵਿਚ ਹੀ ਰਹੋ ਅਤੇ ਲੋਕਾਂ ਨੂੰ ਪੰਜਾਬ ਸਰਕਾਰ ਦੇ ਹੁਕਮਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ।

 
 
 
 
 
 
 
 
 
 
 
 
 
 

Daata ji Mehar karo 🙏🙏🙏 #shindagrewal #ekomgrewal #gippygrewal

A post shared by Gippy Grewal (@gippygrewal) on Mar 24, 2020 at 12:54am PDT

ਦੇਸੀ ਕਰਿਊ ਵਾਲਿਆਂ ਨੇ ਆਪਣੇ ਇੰਸਟਾਗ੍ਰਾਮ ਉੱਪਰ ਇਟਲੀ ਦੀ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ਲਿਖਿਆ ਹੈ, ਧਿਆਨ ਨਾਲ ਸੁਣੋ ਵੀਰੇ ਦੀ ਗੱਲ...ਘਰ ਹੀ ਰਹੋ ਪਲੀਜ਼। ਇਸ ਵੀਡੀਓ ਵਿਚ ਉਹਨਾਂ ਨੇ ਇਟਲੀ ਦੀ ਤਰਸਯੋਗ ਹਾਲਤ ਨੂੰ ਦਿਖਾਉਣ ਦੀ ਕੋਸ਼ਿਸ ਕੀਤੀ ਹੈ। ਉਹਨਾਂ ਕਿਹਾ ਕਿ ਇਸ ਵਾਇਰਸ ਨੂੰ ਹਲਕੇ ਵਿਚ ਨਾ ਲਓ, ਇਹ ਬਹੁਤ ਖ਼ਤਰਨਾਕ ਹੈ। ਆਪਣੇ ਘਰ ਵਿੱਚੋ ਨਾ  ਨਿਕਲੋ। ਇਸ ਤੋਂ ਇਲਾਵਾ ਵੀਡੀਓ ਵਿਚ ਗੋਲਡੀ ਤੇ ਸੱਤਾ ਲੋਕਾਂ ਨੂੰ ਇਹ ਵੀ ਸੰਦੇਸ਼ ਦੇ ਰਹੇ ਹਨ ਕਿ ਮਜ਼ਾਕ ਵਿਚ ਨਾ ਲਓ ਤੇ ਸੂਬਾ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰੋ।

 
 
 
 
 
 
 
 
 
 
 
 
 
 

Stay Home Please 🙏🏻🙏🏻

A post shared by Desi Crew (@desi_crew) on Mar 23, 2020 at 9:05am PDT

ਪਰਮੀਸ਼ ਵਰਮਾ ਨੇ ਵੀਡੀਓ ਪੋਸਟ ਕਰ ਕੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਅਤੇ ਪ੍ਰਸ਼ਾਸ਼ਨ, ਪੁਲਿਸ ਅਤੇ ਹੈਲਥ ਮਹਿਕਮੇ ਵੱਲੋਂ ਦੱਸੀਆਂ  ਗੱਲਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ।

ਸਿੰਗਰ ਅਤੇ ਐਕਟਰ ਰਾਜਵੀਰ ਜਵੰਦਾ ਨੇ ਵੀ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ, ਪਲੀਜ਼ ਸਾਰੇ ਘਰ ਰਹੋ। ਵਾਹਿਗੁਰੂ ਜੀ ਮਿਹਰ ਕਰਨਗੇ। ਜਗਬਾਣੀ ਅਦਾਰੇ ਵੱਲੋਂ ਲੋਕਾਂ ਨੂੰ ਬੇਨਤੀ ਹੈ ਕਿ ਸਾਰੇ ਸਰਕਾਰ ਦੇ ਹੁਕਮਾਂ ਦਾ ਪਾਲਣ ਕਰਨ ਤਾਂ ਇਸ ਮਹਾਮਾਰੀ ਤੋਂ ਛੁੱਟਕਾਰਾ ਪਾਇਆ ਜਾ ਸਕੇ। 
 

 
 
 
 
 
 
 
 
 
 
 
 
 
 

Please sare Ghar betho. Waheguru ne mehar kitti te ashi sare insaniat dikhaiye ta bdi jaldi sbh kuj theek ho skda.

A post shared by Rajvir Jawanda (@rajvirjawandaofficial) on Mar 23, 2020 at 8:52pm PDT


Tags: CoronavirusGippy GrewalRajvir JawandaDesi Crew Parmish Verma

About The Author

sunita

sunita is content editor at Punjab Kesari