FacebookTwitterg+Mail

ਜਦੋਂ ਅਮਿਤਾਭ ਬੱਚਨ ਦੇ ਘਰ 'ਚ ਅਚਾਨਕ ਆ ਗਿਆ 'ਚਮਗਿੱਦੜ'

coronavirus bat entered amitabh bachchan house jalsa actor tweet
27 April, 2020 12:34:43 PM

ਜਲੰਧਰ (ਵੈੱਬ ਡੈਸਕ) - 'ਕੋਰੋਨਾ ਵਾਇਰਸ' ਨੂੰ ਲੈ ਕੇ ਸ਼ੁਰੂ ਤੋਂ ਹੀ ਇਹ ਖ਼ਬਰ ਆ ਰਹੀ ਹੈ ਕਿ ਇਹ ਚਮਗਾਦੜ ਦੇ ਜਰੀਏ ਇਨਸਾਨ ਵਿਚ ਫੈਲਿਆ ਹੈ। ਇਸ ਖ਼ਬਰ ਦੇ ਆਉਣ ਤੋਂ ਬਾਅਦ ਲੋਕ ਚਮਗਿੱਦੜ ਨੂੰ ਲੈ ਕੇ ਕਾਫੀ ਸੁਚੇਤ ਹੋ ਗਏ ਹਨ। ਹੁਣ ਜੇਕਰ ਅਜਿਹ ਵਿਚ ਕੋਈ ਚਮਗਿੱਦੜ ਤੁਹਾਡੇ ਘਰ ਵਿਚ ਆ ਜਾਵੇ ਅਤੇ ਜਾਣ ਦਾ ਨਾਂ ਨਾ ਲਵੇ ਤਾਂ ਕਿ ਹੋਵੇਗਾ? ਸ਼ਾਇਦ ਇਸ ਗੱਲ ਨੂੰ ਸੋਚ ਕੇ ਵੀ ਤੁਸੀਂ ਡਰ ਜਾਵੇਗਾ। ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨਾਲ ਬਿਲਕੁਲ ਅਜਿਹਾ ਹੀ ਹੋਇਆ ਹੈ। ਅਮਿਤਾਭ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਟਵਿਟਰ ਅਕਾਊਂਟ 'ਤੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ, ''ਮੇਰੇ ਬੰਗਲੇ ਜਲਸਾ ਦੇ ਇਕ ਕਮਰੇ ਵਿਚ ਚਮਗਿੱਦੜ ਆ ਗਿਆ, ਜਿਸਨੂੰ ਬਾਹਰ ਕੱਢਣ ਵਿਚ ਸਾਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਅਮਿਤਾਭ ਨੇ ਟਵੀਟ ਕੀਤਾ, ''ਜੂਰੀ ਦੇ ਦੇਵੀਓ ਅਤੇ ਸੱਜਣੋ, ਇਸ ਘੰਟੇ ਦੀ ਖ਼ਬਰ...ਬ੍ਰੇਕਿੰਗ ਨਿਊਜ਼, ਕੀ ਤੁਸੀਂ ਯਕੀਨ ਕਰੋਗੇ ਇਕ ਚਮਗਿੱਦੜ ਜਲਸਾ ਵਿਚ ਤੀਜੇ ਫਲੋਰ 'ਤੇ ਮੇਰੇ ਕਮਰੇ ਵਿਚ ਆ ਗਿਆ। ਬਹੁਤ ਮੁਸ਼ਕਿਲ ਨਾਲ ਉਸਨੂੰ ਬਾਹਰ ਕੱਢਿਆ। ਕੋਰੋਨਾ ਪਿੱਛਾ ਹੀ ਨਹੀਂ ਛੱਡ ਰਿਹਾ।''

ਦੱਸਣਯੋਗ ਹੈ ਕਿ ਅਮਿਤਾਭ ਬੱਚਨ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ। ਅਕਸਰ ਉਹ ਟਵਿੱਟਰ 'ਤੇ ਆਪਣੀ ਜ਼ਿੰਦਗੀ ਅਤੇ ਕਰੀਅਰ ਨਾਲ ਜੁੜੀਆਂ ਪੋਸਟਾਂ ਸ਼ੇਅਰ ਕਰਦੇ ਰਹਿੰਦੇ ਸਨ। ਉਨ੍ਹਾਂ ਦੀ ਹਰ ਪੋਸਟ ਨੂੰ ਫੈਨਜ਼ ਵਲੋਂ ਪਸੰਦ ਕੀਤਾ ਜਾਂਦਾ ਹੈ।


Tags: CoronavirusCovid 19Amitabh BachchanHouseJalsaBollywood Celebrity

About The Author

sunita

sunita is content editor at Punjab Kesari