FacebookTwitterg+Mail

ਪ੍ਰੋਡਿਊਸਰ ਕਰੀਮ ਮੋਰਾਨੀ ਦੀ ਧੀ 'ਕੋਰੋਨਾ' ਪਾਜ਼ੀਟਿਵ, ਪੂਰੇ ਪਰਿਵਾਰ ਦਾ ਹੋਵੇਗਾ 'ਟੈਸਟ'

coronavirus karim morani daughter shaza morani found corona positive
06 April, 2020 09:35:28 AM

ਜਲੰਧਰ (ਵੈੱਬ ਡੈਸਕ) - ਮਸ਼ਹੂਰ ਫਿਲਮ ਨਿਰਮਾਤਾ ਕਰੀਮ ਮੋਰਾਨੀ ਦੀ ਧੀ ਸ਼ਜਾ ਮੋਰਾਨੀ 'ਕੋਰੋਨਾ ਪਾਜ਼ੀਟਿਵ' ਪਾਈ ਗਈ ਹੈ। ਉਨ੍ਹਾਂ ਦਾ ਕੋਰੋਨਾ ਪਾਜ਼ੀਟਿਵ' ਆਉਣਾ ਪੂਰੇ ਪਰਿਵਾਰ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਹੈ। ਸ਼ਾਹਰੁਖ ਖਾਨ ਨਾਲ ਕਰੀਬੀ ਤਾਲੁਕ ਰੱਖਣ ਵਾਲੇ ਕਰੀਮ ਮੋਰਾਨੀ ਇਸ ਸਮੇਂ ਕਾਫੀ ਤਣਾਅ ਵਿਚ ਹੈ।  

ਦੱਸ ਦੇਈਏ ਕਿ ਕਰੀਮ ਮੋਰਾਨੀ ਆਪਣੇ ਪੂਰੇ ਪਰਿਵਾਰ ਨਾਲ ਮੁੰਬਈ ਦੇ ਜੁਹੂ ਇਲਾਕੇ ਵਿਚ ਰਹਿੰਦੇ ਹਨ, ਜਿਥੇ ਹੋਰ ਵੀ ਫ਼ਿਲਮੀ ਸਿਤਾਰੇ ਰਹਿੰਦੇ ਹਨ। ਇਹ ਜੁਹੂ ਦਾ ਪਹਿਲਾ 'ਕੋਰੋਨਾ ਪਾਜ਼ੀਟਿਵ'ਮਾਮਲਾ ਦੱਸਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਪੂਰੇ ਇਲਾਕੇ ਵਿਚ ਤਣਾਅ ਦੇਖਣ ਨੂੰ ਮਿਲ ਰਿਹਾ ਹੈ। ਸ਼ਜਾ ਐਤਵਾਰ ਨੂੰ ਸ਼ਾਮ 'ਕੋਰੋਨਾ ਪਾਜ਼ੀਟਿਵ' ਪਾਈ ਗਈ। ਉਨ੍ਹਾਂ ਨੂੰ 'ਨਾਨਾਵਤੀ' ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਸ਼ਜਾ ਆਪਣੇ ਮਾਤਾ-ਪਿਤਾ ਅਤੇ ਭੈਣ ਜੋਇਆ ਮੋਰਾਨੀ ਨਾਲ ਰਹਿੰਦੀ ਹੈ। ਜੋਇਆ ਬਾਲੀਵੁੱਡ ਅਦਾਕਾਰਾ ਹੈ।

ਦੱਸਣਯੋਗ ਹੈ ਕਿ ਜਿਸ ਬਿਲਡਿੰਗ ਵਿਚ ਮੋਰਾਨੀ ਪਰਿਵਾਰ ਰਹਿੰਦਾ ਹੈ, ਉਸਦਾ ਨਾਂ ਸ਼ਗੁਨ ਹੈ। ਇਸ ਸਮੇਂ ਪੂਰੀ ਬਿਲਡਿੰਗ ਨੂੰ 'ਲੌਕ ਡਾਊਨ' ਕਰ ਦਿੱਤਾ ਗਿਆ ਹੈ। ਸ਼ਜਾ ਦੇ ਪਰਿਵਾਰ ਦੇ 9 ਮੈਂਬਰਾਂ ਦਾ ਵੀ ਹੁਣ 'ਕੋਰੋਨਾ' ਟੈਸਟ ਕਰਵਾਇਆ ਜਾਵੇਗਾ।                


Tags: Covid 19CoronavirusCorona PositiveKarim MoraniDaughterShaza MoraniMumbaiBollywood Celebrity

About The Author

sunita

sunita is content editor at Punjab Kesari