ਮੁੰਬਈ(ਬਿਊਰੋ)- ਕੋਰੋਨਾ ਵਾਇਰਸ ਕਾਰਨ ਮੁੰਬਈ ਵਿਚ ਫਿਲਮਾਂ ਅਤੇ ਸੀਰੀਅਲਸ ਦੀ ਸ਼ੂਟਿੰਗ ਬੰਦ ਕਰ ਦਿੱਤੀ ਗਈ ਹੈ। ਲਾਕਡਾਊਨ ਹੋਣ ਦੇ ਚਲਦੇ ਸਾਲ ਭਰ ਬਿਜੀ ਰਹਿਣ ਵਾਲੇ ਇਹ ਸਿਤਾਰੇ ਹੁਣ ਘਰ ਵਿਚ ਰਹਿਣ ਲਈ ਮਜ਼ਬੂਰ ਹਨ। ਅਜਿਹੇ ਵਿਚ ਸਿਤਾਰੇ ਬੋਰੀਅਤ ਨੂੰ ਮਿਟਾਉਣ ਲਈ ਵੱਖ-ਵੱਖ ਤਰੀਕੇ ਆਪਣਾ ਰਹੇ ਹਨ। ਆਓ ਦਸਦੇ ਹਾਂ ਕਿ ਤੁਹਾਡੇ ਮਨਪਸੰਦੀ ਸਿਤਾਰੇ ਇਨ੍ਹੀਂ ਦਿਨੀਂ ਕੀ ਕਰ ਰਹੇ ਹਨ।
ਕੈਟਰੀਨਾ ਕੈਫ
ਸ਼ੂਟਿੰਗ ਬੰਦ ਹੋਣ ਤੋਂ ਬਾਅਦ ਕੈਟਰੀਨਾ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਹੋ ਗਈ ਹੈ। ਹਾਲ ਵਿਚ ਅਦਾਕਾਰਾ ਨੇ ਇਕ ਗਿਟਾਰ ਵਜਾਉਂਦੇ ਹੋਏ ਵੀਡੀਓ ਪੋਸਟ ਕੀਤਾ ਹੈ। ਹਾਲਾਂਕਿ ਇਸ ਵੀਡੀਓ ਵਿਚ ਆਵਾਜ਼ ਨਹੀਂ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਕੈਟਰੀਨਾ ਨੇ ਇਕ ਕੈਪਸ਼ਨ ਵੀ ਲਿਖਿਆ ਹੈ।
ਅਨੁਸ਼ਕਾ ਸ਼ਰਮਾ
ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਕਾਫੀ ਸਮੇਂ ਤੋਂ ਫਿਲਮਾਂ ਵਿਚ ਦਿਖਾਈ ਨਹੀਂ ਦੇ ਰਹੀ ਪਰ ਕੋਰੋਨਾ ਵਾਇਰਸ ਕਾਰਨ ਉਹ ਘਰ ਵਿਚ ਕੈਦ ਹੈ। ਅਨੁਸ਼ਕਾ ਨੇ ਸੇਫ ਹੈਂਡ ਚੈਲੇਂਜ ਲੈਂਦੇ ਹੋਏ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਉਹ ਲੋਕਾਂ ਨੂੰ ਜਾਗਰੁਕ ਕਰ ਰਹੀ ਹੈ ਕਿ ਉਨ੍ਹਾਂ ਨੂੰ ਕਿਵੇਂ ਆਪਣੇ ਹੱਥ ਧੋਣੇ ਚਾਹੀਦੇ ਹਨ।
ਦੀਪਿਕਾ ਪਾਦੁਕੋਣ
ਕੋਰੋਨਾ ਵਾਇਰਸ ਕਾਰਨ ਦੀਪਿਕਾ ਪਾਦੂਕੋਣ ਵੀ ਘਰ ਵਿਚ ਹੀ ਸਮਾਂ ਬਿਤਾ ਰਹੀ ਹੈ। ਦੀਪਿਕਾ ਘਰ ਵਿਚ ਰਹਿ ਕੇ ਕਈ ਤਰ੍ਹਾਂ ਦੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਖਾਲੀ ਸਮੇਂ ਵਿਚ ਉਹ ਵਾਰਡਰੋਬ ਦੀ ਸਫਾਈ ਕਰ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਫੇਸ ਮਸਾਜ ਕਰਦੇ ਹੋਏ ਆਪਣੀ ਤਸਵੀਰ ਅਤੇ ਵੀਡੀਓ ਸ਼ੇਅਰ ਕੀਤੀ ਹੈ। ਇਸ ਤੋਂ ਪਹਿਲਾਂ ਅਨੁਸ਼ਕਾ ਦੀ ਤਰ੍ਹਾਂ ਦੀਪਿਕਾ ਨੇ ਵੀ ਸੇਫ ਹੈਂਡ ਚੈਲੇਂਜ ਲੈ ਕੇ ਵੀਡੀਓ ਬਣਾਇਆ ਸੀ।
ਆਯੁਸ਼ਮਾਨ ਖੁਰਾਨਾ
ਆਯੁਸ਼ਮਾਨ ਖੁਰਾਨਾ ਨੂੰ ਕਵਿਤਾਵਾਂ ਲਿਖਣ ਦਾ ਸ਼ੌਕ ਹੈ। ਘਰ ਵਿਚ ਹੋਣ ਕਾਰਨ ਹੁਣ ਉਹ ਖਾਲੀ ਸਮੇਂ ਵਿਚ ਖੂਬ ਲਿਖ ਰਹੇ ਹਨ। ਉਨ੍ਹਾਂ ਨੇ ਕੁੱਝ ਸ਼ਾਨਦਾਰ ਲਾਈਨਾਂ ਲਿਖੀਆਂ ਹਨ।
ਅਬ ਅਮੀਰ ਕਾ ਹਰ ਦਿਨ ਰਵੀਵਾਰ ਹੋ ਗਿਆ,
ਓਰ ਗਰੀਬ ਹੈ ਆਪਣੇ ਸੋਮਵਾਰ ਕੇ ਇੰਤਜ਼ਾਰ ਮੇਂ ।
ਅਬ ਅਮੀਰ ਕਾ ਹਰ ਦਿਨ ਰਵੀਵਾਰ ਹੋ ਗਿਆ,
ਓਰ ਗਰੀਬ ਹੈ ਆਪਣੇ ਰੋਜਗਾਰ ਕੇ ਇੰਤਜ਼ਾਰ ਮੇਂ।

ਕਰੀਨਾ ਕਪੂਰ
ਕੁੱਝ ਦਿਨ ਪਹਿਲਾਂ ਹੀ ਕਰੀਨਾ ਨੇ ਇੰਸਟਾਗ੍ਰਾਮ ’ਤੇ ਡੈਬਿਊ ਕੀਤਾ ਹੈ। ਹੁਣ ਘਰ ਵਿਚ ਰਹਿ ਕੇ ਉਹ ਖੂਬ ਇਸ ਦਾ ਇਸਤੇਮਾਲ ਕਰ ਰਹੀ ਹੈ। ਹਾਲ ਹੀ ਵਿਚ ਕਰੀਨਾ ਨੇ ਆਪਣੀ ਇਕ ਬਚਪਨ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੋਰੋਨਾ ਨੂੰ ਲੈ ਕੇ ਲੋਕਾਂ ਨੂੰ ਮੈਸੇਜ ਦਿੱਤਾ। ਉਨ੍ਹਾਂ ਨੇ ਲਿਖਿਆ, ‘‘ਜਦੋਂ ਕੋਈ ਮੇਰੇ ਨਾਲ ਹੱਥ ਮਿਲਾਉਣ ਦੀ ਕੋਸ਼ਿਸ਼ ਕਰਦਾ ਸੀ ਤਾਂ ਮੈਂ ਇਸ ਤਰ੍ਹਾਂ ਰਿਐਕਟ ਕਰਦੀ ਸੀ। ਘਰ ਵਿਚ ਰਹੋ, ਸੁਰੱਖਿਅਤ ਰਹੋ। ਦੂਰੀ ਬਣਾਏ ਰੱਖੋ।’’ ਇਸ ਤੋਂ ਇਲਾਵਾ ਕਰੀਨਾ ਇਕ ਪੋਸਟ ਰਾਹੀਂ ਇਹ ਵੀ ਦੱਸਿਆ ਕਿ ਘਰ ਵਿਚ ਬੈਠ ਕੇ ਉਨ੍ਹਾਂ ਦੇ ਪਤੀ ਸੈਫ ਅਲੀ ਖਾਨ ਕਿਤਾਬਾਂ ਪੜ ਰਹੇ ਹਨ, ਜਦੋਂਕਿ ਉਹ ਇੰਸਟਾਗ੍ਰਾਮ ਚਲਾ ਰਹੀ ਹੈ।
ਆਲੀਆ ਭੱਟ
ਬਾਲੀਵੁੱਡ ਅਦਾਕਾਰਾ ਆਲੀਆ ਭੱਟ ਵੀ ਕੋਰੋਨਾ ਵਾਇਰਸ ਕਾਰਨ ਘਰ ਵਿਚ ਹੀ ਹੈ। ਆਲੀਆ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦੇ ਨਾਲ ਉਨ੍ਹਾਂ ਨੇ ਦੱਸਿਆ ਕਿ ਸੈਲਫ ਕਵਾਰੇਨਟਾਇਨ ਦੇ ਬਾਵਜੂਦ ਫਿਟਨੈੱਸ ਦਾ ਪੂਰਾ ਧਿਆਨ ਰੱਖ ਰਹੀ ਹਾਂ। ਕੋਰੋਨਾ ਵਾਇਰਸ ਕਾਰਨ ‘ਬ੍ਰਹਮਾਸਤਰ’ ਦੀ ਸ਼ੂਟਿੰਗ ਵੀ ਪ੍ਰਭਾਵਿਤ ਹੋ ਰਹੀ ਹੈ।
