FacebookTwitterg+Mail

ਰਣਵੀਰ ਸਿੰਘ ਦੀ ‘83’ ’ਤੇ ਪਿਆ ਕੋਰੋਨਾ ਦਾ ਅਸਰ, ਟਲੀ ਫਿਲਮ ਦੀ ਰਿਲੀਜ਼ਿੰਗ ਡੇਟ

coronavirus outbreak  ranveer singh  s   83 on hold due to covid 19
20 March, 2020 01:58:10 PM

ਮੁੰਬਈ(ਬਿਊਰੋ)- ਕੋਰੋਨਾਵਾਇਰਸ ਦਾ ਖ਼ਤਰਾ ਹਰ ਘੰਟੇ ਵੱਧ ਰਿਹਾ ਹੈ ਅਤੇ ਅਧਿਕਾਰੀਆਂ ਵੱਲੋਂ ਇਸ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਸਾਰੇ ਉਪਾਅ ਅਪਣਾਏ ਜਾ ਰਹੇ ਹਨ। ਅਜਿਹੇ ਵਿਚ ਦੇਸ਼ ਦੀ ਸੁਰੱਖਿਆ ਨੂੰ ਸੁਨਿਸਚਿਤ ਕਰਦੇ ਹੋਏ, ਰਣਵੀਰ ਸਿੰਘ  ਅਤੇ ਦੀਪਿਕਾ ਪਾਦੁਕੋਣ ਅਭਿਨੀਤ ‘83’ ਦੇ ਨਿਰਮਾਤਾਵਾਂ ਨੇ ਆਪਣੀ ਫਿਲਮ ਦੀ ਰਿਲੀਜ਼ ’ਤੇ ਰੋਕ ਲਗਾ ਦਿੱਤੀ ਹੈ।


ਮੁੱਖ ਐਕਟਰ ਨੇ ਇਸ ਮਹੱਤਵਪੂਰਣ ਅਪਡੇਟ ਦੀ ਘੋਸ਼ਣਾ ਆਪਣੇ ਸੋਸ਼ਲ ਮੀਡੀਆ ’ਤੇ ਕੀਤੀ ਹੈ, ਜਿੱਥੇ ਉਨ੍ਹਾਂ ਨੇ ਨਿਰਮਾਤਾਵਾਂ ਦਾ ਆਧਿਕਾਰਿਕ ਬਿਆਨ ਸਾਂਝਾ ਕੀਤਾ ਹੈ, ਜਿਸ ਵਿਚ ਕਿਹਾ ਗਿਆ ਹੈ, ‘83’ ਸਿਰਫ ਸਾਡੀ ਫਿਲਮ ਨਹੀਂ ਸਗੋਂ ਪੂਰੇ ਦੇਸ਼ ਦੀ ਫਿਲਮ ਹੈ ਪਰ ਦੇਸ਼ ਦੇ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਹਮੇਸ਼ਾ ਸਭ ਤੋਂ ਪਹਿਲਾਂ ਆਉਂਦੀ ਹੈ। ਸੁਰੱਖਿਅਤ ਰਹੋ, ਧਿਆਨ ਰੱਖੋ। ਅਸੀਂ ਜਲਦੀ ਵਾਪਸੀ ਕਰਾਂਗੇ।

 
 
 
 
 
 
 
 
 
 
 
 
 
 
 
 

A post shared by Ranveer Singh (@ranveersingh) on Feb 29, 2020 at 4:17am PST


ਦੱਸ ਦੇਈਏ ਕਿ ਕਬੀਰ ਖਾਨ ਵੱਲੋਂ ਨਿਰਦੇਸ਼ਤ '83' ਵੈਸਟਇੰਡੀਜ਼ ਖਿਲਾਫ 1983 ਦੇ ਵਰਲਡ ਕੱਪ 'ਚ ਭਾਰਤੀ ਕ੍ਰਿਕਟ ਟੀਮ ਦੀ ਸ਼ਾਨਦਾਰ ਜਿੱਤ 'ਤੇ ਇਹ ਫਿਲਮ ਬਣੀ ਹੈ। ਇਸ ਫਿਲਮ 'ਚ ਐਕਟਿੰਗ ਤੋਂ ਇਲਾਵਾ ਦੀਪਿਕਾ ਇਸ ਦੀ ਪ੍ਰੋਡਿਊਸਰ ਵੀ ਹੈ।


Tags: CoronavirusRanveer Singh83COVID-19Deepika PadukoneInstagram

About The Author

manju bala

manju bala is content editor at Punjab Kesari