ਮੁੰਬਈ (ਬਿਊਰੋ) — ਕੋਰੋਨਾ ਵਾਇਰਸ ਅਤੇ ਲੌਕਡਾਊਨ ਦੀ ਮਾਰ ਝੱਲ ਰਹੇ ਲੋਕਾਂ ਦੀ ਮਦਦ ਲਈ ਬਾਲੀਵੁੱਡ ਦੇ ਕਈ ਸਿਤਾਰੇ ਅੱਗੇ ਆਏ ਹਨ। ਹੁਣ ਤੱਕ ਕਾਫੀ ਸਿਤਾਰੇ ਲੋਕਾਂ ਦੀ ਮਦਦ ਕਰ ਚੁੱਕੇ ਹਨ। ਉਥੇ ਹੀ ਕੁਝ ਅਜਿਹੇ ਸਿਤਾਰੇ ਵੀ ਹਨ, ਜੋ ਕੋਰੋਨਾ ਵਾਇਰਸ ਦੀ ਮਾਰ ਝੱਲ ਰਹੇ ਗਰੀਬ ਤੇ ਮਜ਼ਦੂਰ ਲੋਕਾਂ ਲਈ ਵੱਖਰਾ ਫੰਡ ਇਕੱਠਾ ਕਰਨ 'ਚ ਲੱਗੇ ਹੋਏ ਹਨ। ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਤੋਂ ਬਾਅਦ ਹੁਣ 'ਉੜੀ' ਅਭਿਨੇਤਾ ਵਿੱਕੀ ਕੌਸ਼ਲ ਨੇ ਵੀ ਵਰਚੂਅਲ ਦੇ ਜ਼ਰੀਏ ਫੰਡ ਇਕੱਠਾ ਕਰਨ ਦਾ ਫੈਸਲਾ ਲਿਆ ਹੈ।
ਬੁੱਧਵਾਰ ਨੂੰ ਵਿੱਕੀ ਕੌਸ਼ਲ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤਾ, ਜਿਸ 'ਚ ਉਨ੍ਹਾਂ ਨੇ ਫੈਨਜ਼ ਨਾਲ ਆਨਲਾਈਨ ਗੇਮ ਖੇਡਣ ਲਈ ਇਨਵਾਈਟ (ਸੱਦਾ ਦਿੱਤਾ) ਕੀਤਾ। ਨਾਲ ਹੀ ਇਸ ਦੇ ਜ਼ਰੀਏ ਉਨ੍ਹਾਂ ਨੇ ਦਿਹਾੜੀਦਾਰ ਮਜ਼ਦੂਰਾਂ ਤੇ ਗਰੀਬ ਲੋਕਾਂ ਦੀ ਮਦਦ ਲਈ ਫੰਡ ਇਕੱਠਾ ਕਰਨ ਦਾ ਫੈਸਲਾ ਕੀਤਾ। ਵਿੱਕੀ ਕੌਸ਼ਲ ਵੀ ਇਹ ਫੰਡ ਅਰਜੁਨ ਕਪੂਰ ਦੀ ਭੈਣ ਅੰਸ਼ੂਲਾ ਦੇ ਸਮਾਜ ਸੇਵੀ ਸੰਸਥਾ ਫੈਨਕਾਇੰਡ ਤੇ ਗਿਵ ਇੰਡੀਆ ਲਈ ਇਕੱਠਾ ਕਰ ਰਹੇ ਹਨ। ਆਪਣੇ ਫੈਨਜ਼ ਲਈ ਵੀਡੀਓ ਜਾਰੀ ਕਰਦੇ ਹੋਏ ਵਿੱਕੀ ਕੌਸ਼ਲ ਨੇ ਕਿਹਾ ਕਿ, ''ਮੈਂ ਤੁਹਾਡੇ ਸਾਰਿਆਂ ਨਾਲ ਰਾਤ 'ਚ ਵਰਚੂਅਲ ਖੇਡ ਖੇਡਣ ਨੂੰ ਤਿਆਰ ਹਾਂ। ਇਸ ਲਈ ਤੁਹਾਨੂੰ ਸਾਰਿਆਂ ਨੂੰ 'ਤੇ ਲੌਗ ਇਨ ਕਰਨਾ ਹੋਵੇਗਾ ਅਤੇ ਦਿਹਾੜੀਦਾਰ ਮਜ਼ਦੂਰਾਂ-ਗਰੀਬਾਂ ਦੀ ਮਦਦ ਲਈ ਆਰਥਿਕ ਸਹਾਇਤਾ ਦੇਣੀ ਹੋਵੇਗੀ। ਤੁਹਾਡੀ ਇਸ ਮਦਦ ਨਾਲ ਗਿਵ ਇੰਡੀਆ ਇਨ੍ਹਾਂ ਲੋਕਾਂ ਨੂੰ ਜ਼ਰੂਰਤ ਦਾ ਸਾਮਾਨ ਤੇ ਰਾਸ਼ਨ ਮੁਹੱਈਆ ਕਰਵਾ ਸਕੇਗਾ।''
ਵਿੱਕੀ ਕੌਸ਼ਲ ਨੇ ਵੀਡੀਓ 'ਚ ਅੱਗੇ ਕਿਹਾ, ''ਆਰਥਿਕ ਮਦਦ ਕਰਨ ਵਾਲੇ ਤਿੰਨ ਜੇਤੂਆ ਨਾਲ ਵਰਜੂਅਲ ਗੇਮ ਖੇਡਾਂਗਾ। ਤੁਹਾਡਾ ਛੋਟਾ ਜਿਹਾ ਸਹਿਯੋਗ ਕਿਸੇ ਦੀ ਜ਼ਿੰਦਗੀ ਬਦਲ ਸਕਦਾ ਹੈ।''