FacebookTwitterg+Mail

'ਕੋਰੋਨਾ ਸੰਕਟ' ਨਾਲ ਨਜਿੱਠਣ ਲਈ ਰਵੀ ਕਿਸ਼ਨ ਤੇ ਨਿਰਹੂਆ ਦਾ ਐਲਾਨ, ਦਾਨ ਕਰਨਗੇ 1 ਮਹੀਨੇ ਦੀ ਤਨਖਾਹ

coronavirus ravi kishan nirahua donates one month salary to pm cares fund
01 April, 2020 10:32:43 AM

ਜਲੰਧਰ (ਵੈੱਬ ਡੈਸਕ) - 'ਕੋਰੋਨਾ ਵਾਇਰਸ' ਦੀ ਮਾਰ ਨਾਲ ਪੂਰੇ ਦੇਸ਼ ਵਿਚ ਸੰਕਟ ਦੀ ਘੜੀ ਹੈ। 'ਕੋਰੋਨਾ' ਦੀ ਲਪੇਟ ਵਿਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਇਨ੍ਹਾਂ ਪਰਿਸਥਿਤੀਆਂ ਨਾਲ ਨਿਪਟਣ ਲਈ ਹਰ ਕੋਈ ਅੱਗੇ ਆ ਕੇ ਮਦਦ ਦਾ ਵਧਾ ਰਿਹਾ ਹੈ। ਐਂਟਰਟੇਨਮੈਂਟ ਇੰਡਸਟਰੀ ਵਿਚ ਬਾਲੀਵੁੱਡ ਅਤੇ ਸਾਊਥ ਨੇ ਦਿਲ ਖੋਲ੍ਹ ਕੇ ਡੋਨੇਟ ਕੀਤਾ ਹੈ। ਹੁਣ ਇਸੇ ਘੜੀ ਵਿਚ ਭੋਜਪੁਰੀ ਇੰਡਸਟਰੀ ਦੇ 2 ਦਿਗਜ਼ ਕਲਾਕਾਰਾਂ ਨੇ ਵੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਅਦਾਕਾਰ ਤੇ ਨੇਤਾ ਰਵੀ ਕਿਸ਼ਨ ਅਤੇ ਦਿਨੇਸ਼ ਯਾਦਵ ਉਰਫ ਨਿਰਹੂਆ ਦੇ ਆਪਣੀ 1 ਮਹੀਨੇ ਦੀ ਤਨਖਾਹ ਦਾਨ ਕਰਨ ਦਾ ਕੀਤਾ ਹੈ। ਉਹ ਪੀ. ਐੱਮ. ਰਿਲੀਫ ਫੰਡ ਵਿਚ ਇਹ ਸਹਾਇਤਾ ਦੇਣ ਵਾਲੇ ਹਨ।
ਰਵੀ ਕਿਸ਼ਨ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਸਾਰਿਆਂ ਨੂੰ ਮਦਦ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੁਸ਼ਕਿਲ ਦੌਰ ਚੱਲ ਰਿਹਾ ਹੈ ਅਤੇ ਇਸ ਮੁਸ਼ਕਿਲ ਦੀ ਘੜੀ ਵਿਚ ਕੋਈ ਵੀ ਭੁੱਖੇ ਪੇਟ ਨਾ ਸੋਵੇ ਅਤੇ ਸਭ ਦਾ ਇਲਾਜ਼ ਹੋ ਸਕੇ।'' ਰਵੀ ਕਿਸ਼ਨ ਨੇ ਆਪਣੀ ਇਕ ਮਹੀਨੇ ਦੀ ਤਨਖਾਹ ਦਾਨ ਕਰਨ ਦੀ ਗੱਲ ਆਖੀ ਹੈ।

 
 
 
 
 
 
 
 
 
 
 
 
 
 

#fightcoronatogether #pmrelieffund

A post shared by Ravi Kishan (@ravikishann) on Mar 28, 2020 at 2:08am PDT

ਦਿਨੇਸ਼ ਯਾਦਵ ਉਰਫ ਨਿਰਹੂਆ ਨੇ ਵੀ ਇਸੇ ਦਿਸ਼ਾ ਵਿਚ ਕਦਮ ਵਧਾਉਂਦੇ ਹੋਏ ਮਦਦ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਕ ਲੰਬੀ ਪੋਸਟ ਲਿਖ ਕੇ ਯੂ.ਪੀ. ਦੇ ਸੀ.ਐੱਮ. ਯੋਗੀ ਆਦਿਤਿਆਨਾਥ ਅਤੇ ਪੀ.ਐੱਮ.ਨਰਿੰਦਰ ਮੋਦੀ ਦੀ ਤਾਰੀਫ ਕੀਤੀ ਹੈ। ਉਨ੍ਹਾਂ ਵੱਲੋਂ ਚੁੱਕੇ ਕਦਮਾਂ ਦੀ ਉਨ੍ਹਾਂ ਨੇ ਸਹਾਰਨਾ ਕੀਤੀ ਹੈ। ਇਸਦੇ ਨਾਲ-ਨਾਲ ਨਿਰਹੂਆ ਨੇ ਵੀ ਆਪਣੀ ਇਕ ਮਹੀਨੇ ਦੀ ਤਨਖਾਹ ਡੋਨੇਟ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਜਿਨ੍ਹਾਂ ਇਕ ਫਿਲਮ ਤੋਂ ਕਮਾਉਂਦੇ ਹਾਂ, ਉਹ ਸਾਰੀ ਰਾਸ਼ੀ ਪੀ.ਐੱਮ.ਰਿਲੀਫ ਫੰਡ ਵਿਚ ਦੇਣਗੇ। 

ਦੱਸਣਯੋਗ ਹੈ ਕਿ 'ਕੋਰੋਨਾ ਵਾਇਰਸ' ਦੀ ਇਸ ਜੰਗ ਵਿਚ ਬਾਲੀਵੁੱਡ ਤੇ ਪਾਲੀਵੁੱਡ ਸਿਤਾਰੇ ਵੀ ਦਿਲ ਖੋਲ੍ਹ ਕੇ ਡੋਨੇਟ ਕਰ ਰਹੇ ਹਨ ਤਾਂਕਿ ਇਸ ਮੁਸ਼ਕਿਲ ਘੜੀ ਨਾਲ ਨਿਪਟਿਆ ਜਾ ਸਕੇ। 


Tags: CoronavirusCovid 19Ravi KishanNirahuaDinesh Lal YadavDonateOne Month SalaryPN Cares Fund

About The Author

sunita

sunita is content editor at Punjab Kesari