FacebookTwitterg+Mail

ਕਦੀ ਵੀ ਕਾਸਮੈਟਿਕ ਸਰਜਰੀ ਨਾ ਕਰਵਾਉਣ ਲਈ ਖੁਦ 'ਤੇ ਮਾਣ ਹੈ : ਪੈਰਿਸ ਹਿਲਟਨ

    1/6
26 November, 2016 05:56:30 AM

ਲੰਡਨ— ਮਾਡਲ ਅਤੇ ਉਦਮੀ ਪੈਰਿਸ ਹਿਲਟਨ ਨੇ ਕਿਹਾ ਕਿ ਕਦੀ ਵੀ ਬੋਟੋਕਸ ਜਾਂ ਕਾਸਮੈਟਿਕ ਸਰਜਰੀ ਨਾ ਕਰਵਾਉਣ ਲਈ ਉਸ ਨੂੰ ਆਪਣੇ ਆਪ 'ਤੇ ਮਾਣ ਹੈ। ਫੀਮੇਲ ਫਸਟ ਦੀ ਖਬਰ ਮੁਤਾਬਕ 35 ਸਾਲਾ ਅਦਾਕਾਰਾ ਨੇ ਕਦੀ ਵੀ ਸਰਜਰੀ ਨਹੀਂ ਕਰਵਾਈ ਹੈ ਪਰ ਉਸ ਨੇ ਕਦੀ ਵੀ ਕਾਸਮੈਟਿਕ ਸਰਜਰੀ ਕਰਵਾਉਣ ਵਾਲਿਆਂ ਦੀ ਆਲੋਚਨਾ ਵੀ ਨਹੀਂ ਕੀਤੀ।

ਹਿਲਟਨ ਨੇ ਕਿਹਾ, ''ਹਾਂ ਮੈਨੂੰ ਬਹੁਤ ਮਾਣ ਹੈ ਕਿ ਮੈਂ ਪੂਰੀ ਤਰ੍ਹਾਂ ਕੁਦਰਤੀ ਹਾਂ। ਮੈਂ ਆਪਣੇ ਆਪ ਤੋਂ ਬਹੁਤ ਖੁਸ਼ ਹਾਂ। ਲੋਕ ਓਹੀ ਕਰਦੇ ਹਨ, ਜਿਸ 'ਚ ਉਨ੍ਹਾਂ ਨੂੰ ਖੁਸ਼ੀ ਮਿਲਦੀ ਹੈ।'' ਪ੍ਰਭਾਵਸ਼ਾਲੀ ਅਦਾਕਾਰਾ ਨੇ ਕਿਹਾ ਕਿ ਹੁਣ ਉਹ ਇੰਨੀ ਸਮਝਦਾਰ ਹੋ ਗਈ ਹੈ ਕਿ ਸਮਝ ਸਕੇ ਕਿ ਕੌਣ ਆਪਣੀ ਪ੍ਰਸਿੱਧੀ ਲਈ ਉਨ੍ਹਾਂ ਦੀ ਵਰਤੋਂ ਕਰ ਰਿਹਾ ਹੈ ਅਤੇ ਕੌਣ ਅਸਲ 'ਚ ਸੱਚਾ ਹੈ।

Tags: ਅਦਾਕਾਰਾ ਪੈਰਿਸ ਹਿਲਟਨ ਕਾਸਮੈਟਿਕ ਸਰਜਰੀ Actress Paris Hilton cosmetic surgery