FacebookTwitterg+Mail

ਫਿਲਮਾਂ ਦੀ ਸ਼ੂਟਿੰਗ ਦੌਰਾਨ ਪਾਏ ਜਾਣ ਵਾਲੇ ਮਹਿੰਗੇ ਕਾਸਟਿਊਮ ਆਖਿਰ ਜਾਂਦੇ ਨੇ ਕਿੱਥੇ?

costumes designers in the bollywood industry
21 June, 2018 10:53:58 AM

ਮੁੰਬਈ(ਬਿਊਰੋ)— ਇਕ ਫਿਲਮ 'ਚ ਹੀਰੋ-ਹੀਰੋਇਨ ਕਈ ਕੱਪੜੇ ਪਾਉਂਦੇ ਹਨ ਅਤੇ ਉਹ ਕੱਪੜੇ ਕਦੇ ਵਾਪਸ ਰੀਪੀਟ ਵੀ ਨਹੀਂ ਹੁੰਦੇ ਯਾਨੀ ਦਿਖਾਈ ਨਹੀਂ ਦਿੰਦੇ। ਕਿਹਾ ਜਾਂਦਾ ਹੈ ਕਿ ਐਸ਼ਵਰਿਆ ਰਾਏ ਨੇ ਵਿਪੁਲ ਸ਼ਾਹ ਦੀ 'ਐਕਸ਼ਨ ਰਿਪਲੇ' 'ਚ 125 ਕਾਸਟਿਊਮ ਪਾਇਆ ਸੀ ਤੇ ਕਰੀਨਾ ਕਪੂਰ ਨੇ ਮਧੁਰ ਭੰਡਾਰਕਰ ਦੀ ਫਿਲਮ 'ਹੀਰੋਇਨ' 'ਚ 130 ਡਰੈੱਸਾਂ ਦਾ ਇਸਤੇਮਾਲ ਕੀਤਾ ਸੀ।
Punjabi Bollywood Tadka
ਫਿਲਮ ਖਤਮ ਹੋਣ ਤੋਂ ਬਾਅਦ ਉਹ ਕੱਪੜੇ ਆਖਿਰ ਜਾਂਦੇ ਕਿੱਥੇ ਹਨ? ਕੀ ਤੁਸੀਂ ਕਦੇ ਸੋਚਿਆ ਹੈ? ਆਮ ਤੌਰ 'ਤੇ ਜੋ ਰਿਵਾਇਤ ਹੈ, ਉਹ ਇਹ ਕਿ ਫਿਲਮ ਖਤਮ ਹੁੰਦੇ ਹੀ ਉਸ ਨਾਲ ਜੁੜੇ ਸਾਰੇ ਸਾਮਾਨ ਦੀਆਂ ਪੇਟੀਆਂ 'ਚ ਬੰਦ ਹੋ ਕੇ ਪ੍ਰੋਡਕਸ਼ਨ ਹਾਊਸ ਪਹੁੰਚ ਜਾਂਦੇ ਹਨ। ਇਨ੍ਹਾਂ ਪੇਟੀਆਂ 'ਤੇ ਫਿਲਮ ਦਾ ਨਾਂ ਲਿਖਿਆ ਹੁੰਦਾ ਹੈ। ਫਿਰ ਉਸ ਨੂੰ ਕਿਸੇ ਹੋਰ ਫਿਲਮ 'ਚ 'ਮਿਕਸ ਐਂਡ ਮੈਚ' ਪ੍ਰੋਸੇਸ ਦੇ ਤਹਿਤ ਇਸਤੇਮਾਲ ਕਰ ਲਿਆ ਜਾਂਦਾ ਹੈ ਯਾਨੀ ਕਿ ਇਨ੍ਹਾਂ ਡਰੈੱਸ ਨੂੰ ਵੱਖ-ਵੱਖ ਟੁਕੜੀਆਂ 'ਚ ਇਸਤੇਮਾਲ ਕੀਤਾ ਜਾਂਦਾ ਹੈ। ਕਦੇ ਕਿਸੇ ਚੋਲੀ ਨੂੰ ਦੂਜੇ ਘੱਘਰੇ ਨਾਲ ਲਾ ਕੇ ਵਰਤ ਲਿਆ ਤਾਂ ਕਦੇ ਘੱਗਰੇ ਨੂੰ ਵੱਖ ਚੋਲੀ ਨਾਲ ਪਰ ਇਹ ਕੱਪੜੇ ਮੁੱਖ ਕਲਾਕਾਰਾਂ ਨੂੰ ਨਹੀਂ ਵਾਧੂ ਕਲਾਕਾਰਾਂ ਨੂੰ ਪਵਾਈਆਂ ਜਾਂਦੀਆਂ ਹਨ। 
Punjabi Bollywood Tadka
ਇਕ ਇੰਟਰਵਿਊ 'ਚ ਡਿਜ਼ਾਈਨਰ ਆਇਸ਼ਾ ਖੰਨਾ ਨੇ ਦੱਸਿਆ ਸੀ ਕਿ ਫਿਲਮ 'ਬੰਟੀ ਔਰ ਬਬਲੀ' ਦੇ 'ਕਜਰਾਰੇ' ਗੀਤ 'ਚ ਜਿਹੜੀ ਡਰੈੱਸ ਐਸ਼ਵਰਿਆ ਰਾਏ ਨੇ ਪਾਈ ਸੀ, ਉਸ ਦੀ ਵਰਤੋਂ ਫਿਰ ਤੋਂ ਕੀਤੀ ਗਈ। ਫਿਲਮ 'ਬੈਂਡ ਬਾਜਾ ਬਾਰਾਤ' ਦੇ ਇਕ ਗੀਤ 'ਚ ਬੈਕ ਗਰਾਊਂਡ ਡਾਂਸਰ ਲਈ। ਇਸ 'ਚ ਉਸ ਦੀ ਚੋਲੀ ਨੂੰ ਕਿਸੇ ਹੋਰ ਰੰਗ ਦੇ ਘੱਗਰੇ ਦੇ ਨਾਲ ਮੈਨੇਜ਼ ਕਰ ਲਿਆ ਗਿਆ। ਇਸ ਕਰ ਕੇ ਉਸ ਨੂੰ ਨੋਟਿਸ ਵੀ ਨਹੀਂ ਕੀਤਾ ਜਾ ਸਕਿਆ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਐਕਟਰ ਪਰਸਨਲ ਡਿਜ਼ਾਈਨਰ ਦੇ ਨਾਲ ਸ਼ਾਪਿੰਗ 'ਤੇ ਜਾਂਦੇ ਹਨ। ਉਹ ਭਾਵੇਂ ਹੀ ਆਪਣੇ ਪਸੰਦ ਦੀ ਖਰੀਦਦਾਰੀ ਕਰਦੇ ਹਨ ਪਰ ਅਖਿਰ 'ਚ ਕਾਸਟਿਊਮ ਨੂੰ ਜਾਣਾ ਪ੍ਰੋਡਕਸ਼ਨ ਹਾਊਸ ਦੀ ਸੰਦੂਕੜੀ 'ਚ ਹੀ ਹੁੰਦਾ ਹੈ।
Punjabi Bollywood Tadka
ਕਈ ਵਾਰ ਉਹ ਲੁੱਕ 'ਚ ਆਪਣੀ ਪਰਸਨਲ ਵਾਡਰੋਬ ਤੋਂ ਵੀ ਕੁਝ ਚੀਜ਼ਾਂ ਜੋੜ ਲੈਂਦੇ ਹਨ। ਸਾਲ 2011 'ਚ ਆਈ ਫਿਲਮ 'ਬੁੱਢਾ ਹੋਗਾ ਤੇਰਾ ਬਾਪ' 'ਚ ਅਮਿਤਾਭ ਬੱਚਨ ਨੂੰ ਸਟਾਈਲ ਕਰਨ ਦਾ ਕੰਮ ਡਿਜ਼ਾਈਨਰ ਲੀਪਾਕਸ਼ੀ ਏਲਾਵਡੀ ਨੂੰ ਦਿੱਤਾ ਗਿਆ ਸੀ। ਲੀਪਾਕਸ਼ੀ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਇਸ ਫਿਲਮ ਦੀ ਖਰੀਦਦਾਰੀ ਲਈ ਅਮਿਤਾਭ ਆਪਣੇ ਆਪ ਉਨ੍ਹਾਂ ਨਾਲ ਲੰਡਨ ਤੱਕ ਆਏ ਅਤੇ ਜ਼ਬਰਦਸਤ ਸ਼ਾਪਿੰਗ ਕੀਤੀ। ਪਹਿਲਾਂ ਤਾਂ ਅਮਿਤਾਭ ਡਰ ਰਹੇ ਸਨ ਕਿ ਇਨ੍ਹੇ ਸਟਾਈਲਿਸ਼ ਕੱਪੜੇ ਉਹ ਚੰਗੀ ਤਰ੍ਹਾਂ ਨਾਲ ਕੈਰੀ ਕਰ ਵੀ ਪਾਉਣਗੇ ਜਾਂ ਨਹੀਂ ਪਰ ਉਨ੍ਹਾਂ ਦਾ ਡਰ ਜਲਦ ਹੀ ਖਤਮ ਹੋ ਗਿਆ ਸੀ। ਫਿਲਮ ਖਤਮ ਹੋਈ ਤੇ ਕੱਪੜੇ ਪ੍ਰੋਡਕਸ਼ਨ ਹਾਊਸ ਨੂੰ ਭੇਜ ਦਿੱਤੇ ਗਏ।
Punjabi Bollywood Tadka
ਕਈ ਵਾਰ ਵੱਡੇ ਸਿਤਾਰਿਆਂ ਦੇ ਪਾਏ ਹੋਏ ਕੱਪੜੇ ਨਿਲਾਮ ਵੀ ਕਰ ਦਿੱਤੇ ਜਾਂਦੇ ਹਨ। ਨੀਲਾਮੀ ਤੋਂ ਆਈ ਰਕਮ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਇਸਤੇਮਾਲ ਕੀਤੀ ਜਾਂਦੀ ਹੈ। ਇਸ ਨੂੰ ਅੰਗਰੇਜ਼ੀ 'ਚ ਚੈਰੀਟੀ ਵੀ ਆਖਦੇ ਹਨ ਪਰ ਇਹ ਕੁਝ ਗਿਣੇ ਚੁਣੇ ਮਾਮਲਿਆਂ 'ਚ ਹੀ ਹੁੰਦਾ ਹੈ। ਟੀ. ਵੀ. ਦੇ ਸੀਰੀਅਲ 'ਚ ਵੀ ਅੱਜਕਲ ਬਹੁਤ ਸਾਰੇ ਡਿਜ਼ਾਈਨਰ ਕੱਪੜਿਆਂ ਦਾ ਇਸਤੇਮਾਲ ਹੁੰਦਾ ਹੈ। ਟੀ. ਵੀ. ਪ੍ਰੋਡਿਊਸਰ ਰਾਜਨ ਸ਼ਾਹੀ ਨੇ ਦੱਸਿਆ ਸੀ ਕਿ ਉਹ ਕਿਸੇ ਕੱਪੜੇ ਦੇ ਸਪਲਾਇਰ ਨੂੰ ਆਪਣੇ ਨਾਲ ਜੋੜ ਲੈਂਦੇ ਹਨ। ਫਿਰ ਉਸ ਤੋਂ ਹਰ ਮੌਕੇ ਦੇ ਹਿਸਾਬ ਨਾਲ ਕੱਪੜੇ ਮੰਗਵਾਏ ਜਾਂਦੇ ਹਨ। 
Punjabi Bollywood Tadka


Tags: Amitabh BachchanAishwarya RaiDeepika PadukoneAkshay KumarProduction HouseDesigner Costumes

Edited By

Sunita

Sunita is News Editor at Jagbani.