FacebookTwitterg+Mail

ਕੋਰੋਨਾ ਦਾ ਕਹਿਰ: 31 ਮਾਰਚ ਤੱਕ ਨਹੀਂ ਹੋਵੇਗੀ ਕਿਸੇ ਵੀ ਫਿਲਮ ਦੀ ਸ਼ੂਟਿੰਗ

covid 19 effect fwice film bodies halt shooting of all entertainment products
16 March, 2020 09:44:40 AM

ਮੁੰਬਈ(ਬਿਊਰੋ)- ਮੁੰਬਈ ਵਿਚ ਫਿਲਮ ਨਿਰਮਾਣ ਦੀਆਂ ਸਾਰੀਆਂ ਗਤੀਵਿਧੀਆਂ ਕੋਰੋਨਾ ਵਾਇਰਸ ਦੇ ਇੰਫੈਕਸ਼ਨ ਨੂੰ ਦੇਖਦੇ ਹੋਏ ਰੋਕ ਦੇਣ ਦਾ ਫੈਸਲਾ ਲਿਆ ਗਿਆ ਹੈ। ਬੀਤੇ ਦਿਨ ਮੁੰਬਈ ਵਿਚ ਫਿਲਮ ਨਿਰਮਾਤਾਵਾਂ, ਫਿਲਮ ਨਿਰਦੇਸ਼ਕਾਂ ਅਤੇ ਫਿਲਮ ਕਾਰੀਗਰਾਂ ਦੀਆਂ ਯੂਨੀਅਨਾਂ ਦੀ ਸੰਯੁਕਤ ਬੈਠਕ ਵਿਚ ਇਹ ਫੈਸਲਾ ਲਿਆ ਗਿਆ। ਕੋਰੋਨਾ ਵਾਇਰਸ ਦਾ ਇੰਫੈਕਸ਼ਨ ਭਾਰਤ ਵਿਚ ਦੂਜੇ ਪੜਾਅ ਵਿਚ ਹੈ ਅਤੇ ਇਸ ਨੂੰ ਤੀਜੇ ਪੜਾਅ ਵਿਚ ਪੁੱਜਣ ਤੋਂ ਰੋਕਣ ਲਈ ਪੂਰੇ ਮਹਾਰਾਸ਼ਟਰ ਦੇ ਸਕੂਲ, ਸਿਨੇਮਾਘਰ, ਸ਼ਾਪਿੰਗ ਮਾਲਸ ਅਤੇ ਕਰੀਡਾ ਸੰਕੁਲ ਪਹਿਲਾਂ ਤੋਂ ਹੀ ਬੰਦ ਕੀਤੇ ਜਾ ਚੁੱਕੇ ਹਨ ।
 

ਸਾਰੀਆਂ ਸੰਸਥਾਵਾਂ ਨੇ ਮਿਲ ਕੇ ਕੀਤਾ ਫੈਸਲਾ

ਇੰਡੀਅਨ ਮੋਸ਼ਨ ਪਿਕਚਰਸ ਪ੍ਰੋਡਿਊਸਰਸ ਐਸੋਸੀਏਸ਼ਨ, ਵੈਸਟਰਨ ਇੰਡੀਆ ਫਿਲਮ ਪ੍ਰੋਡਿਊਸਰਸ ਐਸੋਸੀਏਸ਼ਨ, ਇੰਡੀਅਨ ਫਿਲਮ ਐਂਡ ਟੀ.ਵੀ. ਪ੍ਰੋਡਿਊਸਰਸ ਕਾਊਂਸਿਲ (ਆਈਐਫਟੀਪੀਸੀ), ਇੰਡੀਅਨ ਫਿਲਮ ਐਂਡ ਟੀ.ਵੀ. ਡਾਇਰੈਕਟਰਸ ਐਸੋਸੀਏਸ਼ਨ ਅਤੇ ਫੇਡਰੇਸ਼ਨ ਆਫ ਵੈਸਟਰਨ ਇੰਡੀਆ ਸਿਣੇ ਐੱਮਪਲਾਈਜ (ਐੱਫਡਬਲੂਆਈਸੀਈ) ਦੀ ਐਤਵਾਰ ਨੂੰ ਮੁੰਬਈ ਵਿਚ ਹੋਈ ਸੰਯੁਕਤ ਬੈਠਕ ਵਿਚ ਕੋਰੋਨਾ ਕੋਵਿਡ 19 ਵਾਇਰਸ ਦੇ ਭਾਰਤ ਵਿਚ ਲਗਾਤਾਰ ਫੈਲਦੇ ਜਾਣ ਦੀ ਹਾਲਤ ’ਤੇ ਚਰਚਾ ਕੀਤੀ ਗਈ। ਚਰਚਾ ਦੌਰਾਨ ਸਾਰੇ ਸੰਗਠਨਾਂ ਦੇ ਪ੍ਰਨਿਤੀਧੀਆਂ ਨੇ ਇਹ ਮੰਨਿਆ ਕਿ ਇਸ ਹਾਲਤ ਵਿਚ ਸ਼ੂਟਿੰਗ ਜਾਰੀ ਰੱਖਣਾ ਠੀਕ ਨਹੀਂ ਹੈ ਕਿਉਂਕਿ ਹਰ ਫਿਲਮ, ਟੀ.ਵੀ. ਜਾਂ ਵੈੱਬ ਸੀਰੀਜ ਦੀ ਸ਼ੂਟਿੰਗ ਦੌਰਾਨ ਅਣਗਿਣਤ ਲੋਕ ਮੌਜੂਦ ਰਹਿੰਦੇ ਹਨ।

फास्ट एंड फ्यूरियस सीरीज 9

ਇਸ ਬੈਠਕ ਵਿਚ ਸਹਿਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਸਾਰੀਆਂ ਤਰ੍ਹਾਂ ਦੀਆਂ ਫਿਲਮਾਂ, ਸੀਰੀਅਲਾਂ ਅਤੇ ਵੈੱਬ ਸੀਰੀਜ ਦੀ ਸ਼ੂਟਿੰਗ 19 ਮਾਰਚ ਤੋਂ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਜਾਵੇਗੀ। ਕੋਈ ਵੀ ਕਲਾਕਾਰ, ਕਾਰੀਗਰ, ਨਿਰਮਾਤਾ ਜਾਂ ਨਿਰਦੇਸ਼ਕ ਇਸ ਦੌਰਾਨ ਨਾ ਤਾਂ ਬੰਦ ਸਟੂਡੀਓ ਵਿਚ ਜਾਂ ਕਿਸੇ ਖੁੱਲੀ ਲੋਕੇਸ਼ਨ ’ਤੇ ਕਿਸੇ ਤਰ੍ਹਾਂ ਦੀ ਸ਼ੂਟਿੰਗ ਕਰੇਗਾ। ਸੋਮਵਾਰ ਤੋਂ ਬੁੱਧਵਾਰ ਤੱਕ ਦਾ ਸਮਾਂ ਇਨ੍ਹਾਂ ਲੋਕਾਂ ਨੂੰ ਆਪਣਾ ਮੌਜੂਦਾ ਕੰਮ ਸਮੇਟਣ ਲਈ ਦਿੱਤਾ ਗਿਆ ਹੈ। ਹਿੰਦੀ ਸਿਨੇਮਾ ਵਿਚ ਸ਼ੂਟਿੰਗ ਰੋਕਣ ਦਾ ਇਹ ਫੈਸਲਾ ਹੁਣ 31 ਮਾਰਚ ਤੱਕ ਜਾਰੀ ਰਹੇਗਾ। ਇਹ ਸਾਰੇ ਸੰਗਠਨ ਇਕ ਵਾਰ ਫਿਰ 30 ਮਾਰਚ ਨੂੰ ਸੰਯੁਕਤ ਬੈਠਕ ਕਰਨਗੇ। ਇਸ ਬੈਠਕ ਵਿਚ ਸ਼ੂਟਿੰਗ ਇਕ ਅਪ੍ਰੈਲ ਤੋਂ ਸ਼ੁਰੂ ਕਰਨ ਜਾਂ ਇਹ ਬੰਦੀ ਅੱਗੇ ਵੀ ਜਾਰੀ ਰੱਖਣ ਦੇ ਬਾਰੇ ਵਿਚ ਫੈਸਲਾ ਲਿਆ ਜਾਵੇਗਾ। ਬੈਠਕ ਤੋਂ ਬਾਅਦ ਸਾਰੇ ਸੰਗਠਨਾਂ ਵੱਲੋਂ ਇਕ ਸੰਯੁਕਤ ਬਿਆਨ ਵੀ ਜਾਰੀ ਕੀਤਾ ਗਿਆ ਹੈ। ਧਿਆਨਯੋਗ ਹੈ ਕਿ ਕੋਰੋਨਾ ਵਾਇਰਸ ਦਾ ਅਸਰ ਹੁਣ ਪੂਰੀ ਦੁਨੀਆ ਵਿਚ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਇਰਸ ਕਾਰਨ ਮਨੋਰੰਜਨ ਜਗਤ ’ਤੇ ਕਾਫ਼ੀ ਅਸਰ ਪਿਆ ਰਿਹਾ ਹੈ। ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਦੀਆਂ ਫਿਲਮਾਂ ਨੂੰ ਫਿਲਹਾਲ ਰਿਲੀਜ਼ ਨਹੀਂ ਕੀਤਾ ਜਾ ਰਿਹਾ ਹੈ। ਉਥੇ ਹੀ ਕਈ ਪ੍ਰੋਗਰਾਮਾਂ ਨੂੰ ਵੀ ਰੱਦ ਕੀਤਾ ਜਾ ਰਿਹਾ ਹੈ। ਕੋਰੋਨਾ ਵਾਇਰਸ ਦੇ ਚਲਦੇ ਸਲਮਾਨ ਖਾਨ ਨੇ ਅਮਰੀਕਾ ਵਿਚ ਇਕ ਕਾਂਸਰਟ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਕਾਂਸਰਟ ਟੂਰ 10 ਦਿਨਾਂ ਦਾ ਸੀ। ਉਥੇ ਹੀ ਅਮਰੀਕਾ ਵਿਚ ਹੀ ਐਕਟਰ ਰਿਤਿਕ ਰੌਸ਼ਨ ਦਾ ਵੀ ਨੌਂ ਦਿਨ ਦਾ ਕਾਂਸਰਟ ਰੱਦ ਹੋ ਗਿਆ ਹੈ।

ਕਈ ਫਿਲਮਾਂ ਦੀ ਰਿਲੀਜ਼ਿੰਗ ਡੇਟ ਵੀ ਟਾਲ ਦਿੱਤੀ ਗਈ

ਕੋਰੋਨਾ ਵਾਇਰਸ ਕਾਰਨ ਫਿਲਮ ‘ਸੂਰਿਆਵੰਸ਼ੀ’ ਦੀ ਰਿਲੀਜ਼ ਨੂੰ ਵੀ ਟਾਲ ਦਿੱਤੀ ਗਈ ਹੈ। ਇਹ ਫਿਲਮ ਪਹਿਲਾਂ 24 ਮਾਰਚ ਨੂੰ ਰਿਲੀਜ਼ ਹੋਣੀ ਵਾਲੀ ਸੀ। ਉਥੇ ਹੀ ਅਪ੍ਰੈਲ ਵਿਚ ਰਿਲੀਜ਼ ਹੋਣ ਵਾਲੀ ਫਿਲਮ ਜੇਮਸ ਬਾਂਡ ਦੀ ਅਗਲੀ ਕੜੀ ‘ਨੋ ਟਾਇਮ ਟੂ ਡਾਏ’ ਦੀ ਰਿਲੀਜ਼ ਨੰਵਬਰ ਤੱਕ ਲਈ ਟਾਲ ਦਿੱਤੀ ਗਈ ਹੈ। 3 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਫਿਲਮ ‘ਦਿ ਨਿਊ ਮਿਉਟੇਂਟਸ’ ਦੀ ਵੀ ਰਿਲੀਜ਼ਿੰਗ ਡੇਟ ਨੂੰ ਰੋਕ ਦਿੱਤਾ ਗਿਆ ਹੈ। ਉਥੇ ਹੀ ਫਿਲਮ ਦੀ ਨਵੀਂ ਰਿਲੀਜ਼ਿੰਗ ਡੇਟ ਫਿਲਹਾਲ ਸਾਹਮਣੇ ਨਹੀਂ ਆਈ ਹੈ। ਇਨ੍ਹਾਂ  ਤੋਂ ਇਲਾਵਾ ਹੋਰ ਵੀ ਕਈ ਫਿਲਮਾਂ ਅਤੇ ਪਰੋਗਰਾਮਾਂ ਨੂੰ ਕੋਰੋਨਾ ਵਾਇਰਸ ਕਾਰਨ ਰੱਦ ਕੀਤਾ ਹੈ।
सूर्यवंशी की स्टार कास्ट


Tags: Federation of Western Indian Cine EmployeesIndian Film Television Directors AssociationIndian Motion Pictures Producers AssociationIndian Film Television Directors AssociationStop Shootingtelevision showsfilms coronavirus19 March to 31 March

About The Author

manju bala

manju bala is content editor at Punjab Kesari