ਮੁੰਬਈ— ਕਨੇਡਾ ਦੇ ਕਿਊਬੈੱਕ ਦੀ ਰਹਿਣ ਵਾਲੀ 23 ਸਾਲਾਂ ਦੀ ਮਾਡਲ ਕ੍ਰਿਸਟੀਨਾ ਮਾਰਟਲੀ ਦਾ ਜਿਆਦਾ ਅਟ੍ਰੈਕਟਿਵ ਦਿਖਣਾ ਹੀ ਉਸ ਦੀ ਮੌਤ ਦਾ ਕਾਰਨ ਬਣ ਗਿਆ। ਦਰਅਸਲ ਹਮੇਸ਼ਾ ਹੀ ਸਭ ਤੋਂ ਵੱਖਰੀ ਦਿਖਾਈ ਦੇਣ ਦੀ ਇੱਛਾ ਸੀ, ਜਿਸ ਕਾਰਨ ਉਸ ਨੇ ਆਪਣੀ ਬਾਡੀ 'ਤੇ 100 ਤੋਂ ਵੱਧ ਸਰਜਰੀ ਕਰਵਾ ਚੁੱਕੀਆਂ ਸਨ। ਹਾਲ ਹੀ 'ਚ ਇਕ ਸਰਜਰੀ ਕਰਵਾਉਣ ਦੌਰਾਨ ਉਸ ਦੀ ਮੌਤ ਹੋ ਗਈ। ਕ੍ਰਿਸਟੀਨਾ ਨੇ ਪਹਿਲੀ ਵਾਰ 17 ਸਾਲ ਦੀ ਉਮਰ 'ਚ ਪਹਿਲੀ ਸਰਜਰੀ ਕਰਵਾਈ ਸੀ। ਉਨ੍ਹਾਂ ਮੁਤਾਬਕ, ਪਲਾਸਟਿਕ ਸਰਜਰੀ ਕਰਵਾਉਣਾ ਉਸ ਦਾ ਫੈਸ਼ਨ ਅਤੇ ਰੁਚੀ ਬਣ ਚੁੱਕੀ ਸੀ। ਕ੍ਰਿਸਟੀਨਾ ਨੇ ਆਪਣੇ ਬਲਾਗ 'ਚ ਲਿਖਿਆ ਹੈ ਕਿ ਉਹ 100 ਤੋਂ ਵੱਧ ਸਰਜਰੀ ਇਸ ਲਈ ਕਰਵਾਈ ਤਾਂ ਕਿ ਉਸ ਦੀ ਬਾਡੀ ਬਿਹਤਰ ਅਤੇ ਸਭ ਤੋਂ ਵੱਖਰੀ ਦਿਖਾਈ ਦੇਵੇ। ਇੰਨੀਆਂ ਜ਼ਿਆਦਾ ਸਰਜਰੀ ਕਰਵਾਉਣ ਤੋਂ ਬਾਅਦ ਵੀ ਉਨ੍ਹਾਂ ਨੂੰ ਇਸ ਦਾ ਕੋਈ ਅਫਸੋਸ ਨਹੀਂ ਸੀ। ਸੂਤਰਾਂ ਮੁਤਾਬਕ, 18 ਅਪ੍ਰੈਲ ਨੂੰ ਬਟ ਇੰਪਲਾਂਟ ਸਰਜਰੀ ਦੌਰਾਨ ਹਾਰਟ ਅਟੈਕ ਨਾਲ ਉਸ ਦੀ ਮੌਤ ਹੋ ਗਈ ਸੀ। ਮੌਤ ਤੋਂ ਪਹਿਲਾ ਆਪਣੇ ਬਲਾਗ 'ਚ ਕ੍ਰਿਸਟੀਨਾ ਨੇ ਹੁਣ ਤੱਕ ਸਾਰੇ ਸਰਜਰੀ ਪ੍ਰੋਸੀਜ਼ਰ ਬਾਰੇ 'ਚ ਦੱਸਿਆ ਸੀ। ਉਸ ਨੇ ਇਹ ਵੀ ਕਿਹਾ ਸੀ ਕਿ ਪਲਾਸਟਿਕ ਸਰਜਰੀ ਇਕ ਅਜਿਹੀ ਪ੍ਰਤੀਕਿਰਿਆ ਹੈ, ਜੋ ਸਭ ਨੂੰ ਕਰਵਾਉਣੀ ਚਾਹੀਦੀ ਹੈ। ਆਪਣੇ ਸ਼ਾਰਟ ਕੈਰੀਅਰ 'ਚ ਉਸ ਨੇ ਨੱਕ, ਫੇਸ ਫਿਲਰਜ਼ ਤੋਂ ਇਲਾਵਾ ਕਈ ਬ੍ਰੇਸਟ ਅਤੇ ਬੁਟਾਕ ਸਰਜਰੀ ਕਰਵਾਈ ਸੀ। ਸਰਜਰੀ ਨੂੰ ਲੈ ਕੇ ਦੀਵਾਨਗੀ ਕਾਰਨ ਹੀ ਉਸ ਨੇ ਮਾਡਲਿੰਗ 'ਚ ਆਪਣਾ ਕੈਰੀਅਰ ਬਣਾਇਆ।