FacebookTwitterg+Mail

ਸ਼ਾਰਟ ਫਿਲਮ ਐਵਾਰਡ ਦੀ ਸਫਲਤਾ ਮਗਰੋਂ, ਕ੍ਰਿਟਿਕਸ ਹੁਣ ਆਪਣੀ ਪਹਿਲੀ ਫੀਚਰ ਫਿਲਮ ਐਵਾਰਡ ਲਈ ਹੋਈ ਇਕਜੁੱਟ!

critics choice movie awards filmfare
31 March, 2019 03:42:00 PM

ਜਲੰਧਰ(ਬਿਊਰੋ)— ਫਿਲਮ ਕ੍ਰਿਟਿਕਸ ਗਿਲਡ ਅਤੇ ਮੋਸ਼ਨ ਕੰਟੈਂਟ ਗਰੁੱਪ ਨੇ ਆਪਣੇ ਪਹਿਲਾਂ ਕ੍ਰਿਟਿਕਸ ਚਾਇਸ ਫਿਲਮ ਐਵਾਰਡ ਦੀ ਘੋਸ਼ਣਾ ਕਰ ਦਿੱਤੀ ਹੈ ਜੋ ਭਾਰਤੀ ਸਿਨੇਮਾ ਦੀ ਵਿਵਿਧਤਾ ਦਾ ਜਸ਼ਨ ਮਨਾਉਂਦਾ ਹੈ । ਕ੍ਰਿਟਿਕਸ ਚਾਇਸ ਸ਼ਾਰਟ ਫਿਲਮ ਐਵਾਰਡਸ 'ਚ ਸਫਲਤਾ ਤੋਂ ਬਾਅਦ, ਫਿਲਮ ਕ੍ਰਿਟਿਕਸ ਗਿਲਡ ਐਂਡ ਮੋਸ਼ਨ ਕੰਟੈਂਟ ਗਰੁੱਪ ਨੇ ਇਕ ਵਾਰ ਫਿਰ ਤੋਂ ਕ੍ਰਿਟਿਕਸ ਚਾਇਸ ਫਿਲਮ ਐਵਾਰਡਸ ਪੇਸ਼ ਕਰਨ ਲਈ ਹੱਥ ਮਿਲਾਇਆ ਹੈ, ਜੋ ਅੱਠ ਪ੍ਰਮੁੱਖ ਭਾਸ਼ਾਵਾਂ 'ਚ ਫਿਲਮ ਨਿਰਮਾਣ ਲਈ ਉੱਘੇ ਰਾਸ਼ਟਰੀ ਫਿਲਮ ਪੁਰਸਕਾਰ ਤੋਂ ਬਾਅਦ ਇੱਕਮਾਤਰ ਖਿਤਾਬ ਹੈ। ਇਹ ਪੁਰਸਕਾਰ ਹਿੰਦੀ, ਮਰਾਠੀ,  ਗੁਜਰਾਤੀ, ਬੰਗਾਲੀ, ਕੰਨੜ, ਤਾਮਿਲ, ਤੇਲਗੂ ਅਤੇ ਮਲਯਾਲਮ ਸਿਨੇਮਾ ਦੀ ਸਭ ਤੋਂ ਵਧੀਆ ਫੀਚਰ ਫਿਲਮ ਨੂੰ ਦਿੱਤਾ ਜਾਵੇਗਾ।
ਐਫਸੀਜੀ ਦੀ ਚੇਅਰਪਰਸਨ ਅਨੁਪਮਾ ਚੋਪੜਾ ਨੇ ਕਿਹਾ,''ਐਫਸੀਜੀ ਭਾਰਤ 'ਚ ਫਿਲਮ ਨਿਰਮਾਤਾਵਾਂ ਦਾ ਪਹਿਲਾ ਰਜਿਸਟਰਡ ਨਿਕਾਏ ਹੈ। ਅਸੀਂ ਇਕ ਪੈਨ- ਭਾਰਤੀ, ਪੈਨ-ਭਾਸ਼ਾ, ਪੈਨ-ਪਲੇਟਫਾਰਮ ਬਾਡੀ ਹਾਂ।  ਸਾਡੇ ਕੋਲ ਪ੍ਰਿੰਟ, ਟੈਲੀਵਿਜਨ, ਰੇਡੀਓ ਅਤੇ ਡਿਜੀਟਲ ਵਲੋਂ ਆਲੋਚਕ ਹਨ ਅਤੇ ਸਾਡੀ ਰਾਏ ਇਕੱਲੇ ਟਵਿਟਰ 'ਤੇ 32 ਲੱਖ ਸਮੇਤ ਲੱਖਾਂ ਲੋਕਾਂ ਤੱਕ ਪੁੱਜਦੀ ਹੈ! ਭਾਰਤੀ ਸਿਨੇਮਾ 'ਚ ਵਧੀਆ ਪ੍ਰਤੀਭਾਵਾਂ ਨੂੰ ਸਨਮਾਨਿਤ ਕਰਨ ਅਤੇ ਜਸ਼ਨ ਮਨਾਉਣ ਲਈ ਪਹਿਲਾਂ ਕ੍ਰਿਟਿਕਸ ਚਾਇਸ ਫਿਲਮ ਐਵਾਰਡਸ ਦੀ ਘੋਸ਼ਣਾ ਕਰਦੇ ਹੋਏ ਸਾਨੂੰ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ। ਸਾਨੂੰ ਉਂਮੀਦ ਹੈ ਕਿ ਇਹ ਪੁਰਸਕਾਰ ਦੇਸ਼ 'ਚ ਫਿਲਮਾਂ ਦੇ ਮਾਨਕਾਂ ਨੂੰ ਸਥਾਪਿਤ ਕਰਨ ਅਤੇ ਵਧਾਉਣ 'ਚ ਯੋਗਦਾਨ ਕਰਨਗੇ ।''  ”
ਦੱਸ ਦੇਈਏ ਕਿ ਕ੍ਰਿਟਿਕਸ ਚਾਈਸ ਫਿਲਮ ਐਵਾਰਡਸ ਨੇ ਨਾਮਕਰਨ ਅਪ੍ਰੈਲ 2019 ਦੇ ਪਹਿਲੇ ਹਫਤੇ 'ਚ ਘੋਸ਼ਿਤ ਕੀਤੀ ਜਾਣਗੇ, ਜਦ ਕਿ ਇਹ ਸਮਾਗਮ 21 ਅਪ੍ਰੈਲ ਨੂੰ  ਹੋਵੇਗਾ।


Tags: Critics Choice Movie AwardsFilmfare Short Film AwardsBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.