FacebookTwitterg+Mail

ਕੋਲਕਾਤਾ 'ਚ ਅਮਫਾਨ ਤੂਫਾਨ ਨਾਲ ਭਾਰੀ ਤਬਾਹੀ, ਫਿਲਮੀ ਸਿਤਾਰਿਆਂ ਨੇ ਕੀਤੀਆਂ ਸਲਾਮਤੀ ਲਈ ਦੁਆਵਾਂ

cyclone amphan kolkata bollywood celebs karan johar pray for people
21 May, 2020 10:52:57 AM

ਮੁੰਬਈ (ਬਿਊਰੋ) — ਭਾਰਤ 'ਚ ਅਮਫਾਨ ਤੂਫਾਨ ਦੇ ਚੱਲਦਿਆਂ ਤਬਾਹੀ ਜ਼ਾਰੀ ਹੈ। ਬੁੱਧਵਾਰ ਨੂੰ ਕੋਲਕਾਤਾ 'ਚ ਇਸ ਮਹਾਤੂਫਾਨ ਦਾ ਕਹਿਰ ਦੇਖਣ ਨੂੰ ਮਿਲਿਆ। ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਵਾਇਰਲ ਹੋਏ ਹਨ, ਜਿਨ੍ਹਾਂ 'ਚ ਤੁਸੀਂ ਕੋਲਕਾਤਾ ਦੀ ਨੇ ਤਬਾਹੀ ਦਾ ਮੰਜ਼ਰ ਦੇਖ ਸਕਦੇ ਹੋ। ਅਜਿਹੇ 'ਚ ਦੇਸ਼ ਭਰ ਦੇ ਲੋਕ ਕੋਲਕਾਤਾ 'ਚ ਹੋਈ ਤਬਾਹੀ ਨਾਲ ਨੁਕਸਾਨ ਨਾ ਹੋਣ ਅਤੇ ਲੋਕਾਂ ਦੀ ਜ਼ਿੰਦਗੀ ਲਈ ਪ੍ਰਾਥਨਾ ਕਰ ਰਹੇ ਹਨ। ਬਾਲੀਵੁੱਡ ਸਿਤਾਰਿਆਂ ਨੇ ਵੀ ਟਵਿਟਰ 'ਤੇ ਚਿੰਤਾ ਜਤਾਈ ਹੈ।
ਬਾਲੀਵੁੱਡ ਸਿਤਾਰਿਆਂ ਨੇ ਮੰਗੀਆਂ ਦੁਆਵਾਂ
ਸਿਤਾਰੇ ਜਿਵੇਂ ਕਰਨ ਜੌਹਰ, ਡਾਇਰੈਕਟਰ ਸ਼ੂਜੀਤ ਸਰਕਾਰ, ਰਣਵੀਰ ਸ਼ੌਰੀ ਅਤੇ ਮਿਮੀ ਚੱਕਰਵਰਤੀ ਨੇ ਟਵੀਟ ਕਰਕੇ ਕੋਲਕਾਤਾ ਲਈ ਦੁਆ ਕੀਤੀ ਅਤੇ ਲੋਕਾਂ ਦਾ ਹੌਂਸਲਾ ਵਧਾਇਆ।

ਕਰਨ ਜੌਹਰ ਨੇ ਟਵੀਟ ਕਰਕੇ ਲਿਖਿਆ, ''ਕੀ ਇਹ ਸਾਲ ਹੋਰ ਖਰਾਬ ਹੋ ਸਕਦਾ ਹੈ। ਬੰਗਾਲ ਤੁਸੀਂ ਸੁਰੱਖਿਅਤ ਰਹੋ। ਅਸੀਂ ਸਾਰੇ ਤੁਹਾਡੀ ਸੁਰੱਖਿਆ ਲਈ ਦੁਆਵਾਂ ਮੰਗ ਰਹੇ ਹਾਂ।''

ਡਾਇਰੈਕਟਰ ਸ਼ੂਜੀਤ ਸਰਕਾਰ ਨੇ ਲਿਖਿਆ, ''ਪਹਿਲੇ ਕਦੇ ਨਹੀਂ ਦੇਖਿਆ ਗਿਆ ਭਿਆਨਕ ਐਕਸਪੀਰੀਅੰਸ ਹੈ ਇਹ। ਅਮਫਾਨ ਸੁਪਰ ਮਾਈਕਲੋਨ ਵਿਸ਼ਾਲ ਹੈ। ਮੈਂ ਘੱਟ ਤੋਂ ਘੱਟ ਨੁਕਸਾਨ ਦੀ ਦੁਆ ਕਰ ਰਿਹਾ ਹਾਂ।''

ਅਦਾਕਾਰਾ ਮਿਮੀ ਚੱਕਰਵਰਤੀ ਨੇ ਇਸ ਤੂਫਾਨ ਨੂੰ ਖੁਦ ਮਹਿਸੂਸ ਕੀਤਾ ਅਤੇ ਡਰੀ ਸੀ। ਉਸ ਨੇ ਆਪਣੇ ਘਰ ਦਾ ਇਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ''ਮੇਰੀ ਖਿੜਕੀ ਕਿਸੇ ਵੀ ਸਮੇਂ ਬਾਹਰ ਆ ਸਕਦੀ ਹੈ। ਮੈਂ ਕੁਝ ਅਜਿਹਾ ਦੇਖ ਰਹੀ ਹਾਂ, ਜੋ ਪਹਿਲਾਂ ਕਦੇ ਨਹੀਂ ਦੇਖਿਆ। ਇਹ ਕੀ ਬਕਵਾਸ ਸਾਲ ਹੈ।

ਦੱਸਣਯੋਗ ਹੈ ਕਿ ਕੋਲਕਾਤਾ 'ਚ ਭਾਰੀ ਮੀਂਹ ਨਾਲ ਲਗਭਗ 110 ਕਿਲੋ ਮੀਟਰ ਦੀ ਰਫਤਾਰ ਨਾਲ ਅਮਫਾਨ ਸੁਪਰ ਸਾਈਕਲੋਨ ਆਇਆ। ਇਸ ਦੇ ਚੱਲਦਿਆਂ ਇਕ ਸਕੂਲ ਦੀ ਛੱਤ ਉੱਡ ਗਈ ਤਾਂ ਉਥੇ ਸ਼ਹਿਰ ਦੇ ਟ੍ਰਾਂਸਫਾਰਮਰ ਵੀ ਉੱਡ ਗਏ ਅਤੇ ਬਿਜਲੀ ਡਿੱਗਣ ਨਾਲ ਰੁੱਖਾਂ ਨੂੰ ਅੱਗ ਵੀ ਲੱਗ ਗਈ। ਇਹ ਤਬਾਹੀ ਦਾ ਮੰਜ਼ਰ ਅਸਲ 'ਚ ਡਰਾਉਣ ਵਾਲਾ ਸੀ।
 


Tags: Cyclone AmphanKolkataBollywood CelebsKaran JoharPray For People

About The Author

sunita

sunita is content editor at Punjab Kesari