FacebookTwitterg+Mail

'ਚੀਟ ਇੰਡੀਆ' 'ਚ ਗੁਰੂ ਰੰਧਾਵਾ ਨੇ ਲਾਇਆ ਦੇਸੀ ਤੜਕਾ, ਵੀਡੀਓ

daaru wargi
20 December, 2018 04:42:04 PM

ਮੁੰਬਈ(ਬਿਊਰੋ) : ਬਾਲੀਵੁੱਡ ਐਕਟਰ ਇਮਰਾਨ ਹਾਸ਼ਮੀ ਦੀ ਫਿਲਮ 'ਚੀਟ ਇੰਡੀਆ' ਜਨਵਰੀ 'ਚ ਰਿਲੀਜ਼ ਹੋ ਰਹੀ ਹੈ। ਫਿਲਮ ਦਾ ਟਰੇਲਰ ਪਿਛਲੇ ਹਫਤੇ ਹੀ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ 'ਚ ਪੂਰੇ ਦੇਸ਼ 'ਚ ਐਜ਼ੂਕੇਸ਼ਨ ਸਿਸਟਮ 'ਚ ਹੋ ਰਹੀ ਦਲਾਲੀ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਮ 'ਚ ਇਮਰਾਨ ਚੰਗੇ ਤੇ ਬੁਰੇ ਵਿਅਕਤੀ ਦਾ ਕਿਰਦਾਰ ਨਿਭਾ ਰਹੇ ਹਨ। 'ਚੀਟ ਇੰਡੀਆ' ਦੇ ਟਰੇਲਰ ਤੋਂ ਬਾਅਦ ਇਸ ਦਾ ਪਹਿਲਾ ਗੀਤ ਰਿਲੀਜ਼ ਹੋ ਗਿਆ ਹੈ, ਜਿਸ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਆਪਣੀ ਮਸਤੀ ਭਰੇ ਅੰਦਾਜ਼ 'ਚ ਗਾਇਆ ਹੈ। ਇਮਰਾਨ ਹਾਸ਼ਮੀ ਵੀ ਗੁਰੂ ਦੀ ਧੁਨ 'ਤੇ ਨੱਚਦੇ ਹੋਏ ਨਜ਼ਰ ਆ ਰਹੇ ਹਨ। ਇਸ ਗੀਤ ਦਾ ਮਿਊਜ਼ਿਕ, ਬੋਲ ਅਤੇ ਗੀਤ ਦੇ ਸਾਰੇ ਕ੍ਰੈਡਿਟ ਗੁਰੂ ਰੰਧਾਵਾ ਨੂੰ ਹੀ ਜਾਂਦੇ ਹਨ।


ਦੱਸ ਦੇਈਏ ਕਿ ਇਮਰਾਨ ਦੇ ਨਾਲ-ਨਾਲ ਗੁਰੂ ਦੇ ਗੀਤਾਂ 'ਤੇ ਵਿਦਿਆਰਥੀ ਵੀ ਨੱਚਦੇ ਤੇ ਆਪਣੀ ਪ੍ਰੀਖਿਆ ਦੀ ਤਿਆਰੀ ਕਰਦੇ ਨਜ਼ਰ ਆ ਰਹੇ ਹਨ। ਜੇਕਰ 'ਚੀਟ ਇੰਡੀਆ' ਦੀ ਗੱਲ ਕਰੀਏ ਤਾਂ ਇਸ ਦੀ ਟੈਗਲਾਈਨ ਹੈ 'ਨਕਲ ਮੇਂ ਹੀ ਅਕਲ ਹੈ', ਜੋ ਇਸ ਦੀ ਕਹਾਣੀ ਨਾਲ ਢੁਕਵੀਂ ਹੈ। ਦੱਸ ਦੇਈਏ ਕਿ ਇਹ ਫਿਲਮ 25 ਜਨਵਰੀ ਨੂੰ ਕੰਗਨਾ ਰਨੌਤ ਦੀ 'ਮਣੀਕਰਣਿਕਾ' ਨਾਲ ਰਿਲੀਜ਼ ਹੋ ਰਹੀ ਹੈ।


Tags: Daaru Wargi Video Cheat India Emraan Hashmi Guru Randhawa Shreya Dhanwanthary

Edited By

Sunita

Sunita is News Editor at Jagbani.