FacebookTwitterg+Mail

ਮਾਹੀ ਗਿੱਲ 'ਤੇ ਸ਼ੂਟਿੰਗ ਦੌਰਾਨ ਹਮਲਾ, ਕਾਰ 'ਚ ਲੁਕ ਕੇ ਬਚਾਈ ਜਾਨ

dabaang actress mahie gill attacked by goons watch video
20 June, 2019 06:57:53 PM

ਮੁੰਬਈ (ਬਿਊਰੋ)— ਫਿਲਮ ਅਭਿਨੇਤਰੀ ਮਾਹੀ ਗਿੱਲ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਇਹੀ ਨਹੀਂ ਉਸ ਨਾਲ ਬਦਤਮੀਜ਼ੀ ਤੇ ਹੱਥੋਪਾਈ ਵੀ ਕੀਤੀ ਗਈ ਤੇ ਉਸ ਨੂੰ ਕਾਰ 'ਚ ਲੁਕ ਕੇ ਜਾਨ ਬਚਾਉਣੀ ਪਈ। ਵਾਰਦਾਤ ਨੂੰ ਮਹਾਰਾਸ਼ਟਰ ਦੇ ਠਾਣੇ 'ਚ ਉਗਰਾਹੀ ਕਰਨ ਵਾਲੇ ਇਕ ਗਿਰੋਹ ਨੇ ਅੰਜਾਮ ਦਿੱਤਾ। ਹਮਲੇ 'ਚ ਮਸ਼ਹੂਰ ਸਿਨੇਮਾਟੋਗ੍ਰਾਫਰ ਸੰਤੋਸ਼ ਥੁੰਡੀਅਲ ਜ਼ਖਮੀ ਹੋ ਗਿਆ। ਹਮਲਾ ਉਸ ਸਮੇਂ ਹੋਇਆ, ਜਦੋਂ ਪੂਰੀ ਯੂਨਿਟ ਏਕਤਾ ਕਪੂਰ ਦੀ ਵੈੱਬ ਸੀਰੀਜ਼ 'ਫਿਕਸਰ' ਦਾ ਕਲਾਈਮੈਕਸ ਸ਼ੂਟ ਕਰ ਰਹੀ ਸੀ।

ਨਿਰਦੇਸ਼ਕ ਸੋਹਮ ਇਨ੍ਹੀਂ ਦਿਨੀਂ ਏਕਤਾ ਕਪੂਰ ਲਈ ਵੈੱਬ ਸੀਰੀਜ਼ ਬਣਾ ਰਹੇ ਹਨ। ਇਸ 'ਚ ਮੁੱਖ ਭੂਮਿਕਾ ਮਾਹੀ ਗਿੱਲ ਨਿਭਾਅ ਰਹੀ ਹੈ। ਸੀਰੀਜ਼ ਦਾ ਕਲਾਈਮੈਕਸ ਸੀਨ ਬੁੱਧਵਾਰ ਨੂੰ ਠਾਣੇ 'ਚ ਘੋੜਬੰਦਰ ਰੋਡ ਦੀ ਇਕ ਫੈਕਟਰੀ 'ਚ ਫਿਲਮਾਇਆ ਜਾ ਰਿਹਾ ਸੀ। ਇਸ ਦੌਰਾਨ ਸ਼ਾਮ ਲਗਭਗ ਸਾਢੇ 4 ਵਜੇ 4 ਵਿਅਕਤੀ ਹਥਿਆਰਾਂ ਨਾਲ ਲੈਸ ਹੋ ਕੇ ਲੋਕੇਸ਼ਨ 'ਤੇ ਆਏ ਤੇ ਯੂਨਿਟ ਨਾਲ ਕੁੱਟਮਾਰ ਕਰਨ ਲੱਗੇ। ਉਨ੍ਹਾਂ ਨੇ ਸ਼ੂਟਿੰਗ ਦੇ ਉਪਕਰਨਾਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਵਿਰੋਧ ਕਰਨ 'ਤੇ ਉਕਤ ਵਿਅਕਤੀਆਂ ਨੇ ਸੀਨੀਅਰ ਸਿਨੇਮਾਟੋਗ੍ਰਾਫਰ ਸੰਤੋਸ਼ 'ਤੇ ਹਮਲਾ ਕਰ ਦਿੱਤਾ। ਸੰਤੋਸ਼ ਨੂੰ ਇਸ ਹਮਲੇ 'ਚ ਕਾਫੀ ਸੱਟ ਲੱਗੀ ਹੈ। ਉਸ ਦੇ ਮੱਥੇ 'ਤੇ 10 ਟਾਂਕੇ ਲਗਾਏ ਗਏ ਹਨ।

ਪੁਲਸ ਸਾਹਮਣੇ ਕੁੱਟਮਾਰ
ਸੋਹਮ ਮੁਤਾਬਕ ਸੈੱਟ 'ਤੇ ਹੰਗਾਮੇ ਦੀ ਸੂਚਨਾ ਪੁਲਸ ਨੂੰ ਪਹਿਲਾਂ ਤੋਂ ਹੀ ਸੀ ਤੇ ਜਿਵੇਂ ਹੀ ਹੰਗਾਮਾ ਸ਼ੁਰੂ ਹੋਇਆ, ਪੁਲਸ ਨੇ ਅੰਦਰ ਆ ਕੇ ਗੇਟ ਬੰਦ ਕਰ ਦਿੱਤਾ। ਪੁਲਸ ਦੇ ਸਾਹਮਣੇ ਵੀ ਕੁੱਟਮਾਰ ਜਾਰੀ ਰਹੀ। ਇਹੀ ਨਹੀਂ ਪੁਲਸ ਨੇ ਹਮਲਾਵਰਾਂ ਨੂੰ ਫੜਨ ਦੀ ਬਜਾਏ ਸ਼ੂਟਿੰਗ ਦਾ ਸਾਰਾ ਸਾਮਾਨ ਜ਼ਬਤ ਕਰਨ ਦੀ ਧਮਕੀ ਦਿੱਤੀ। ਪੁਲਸ ਦੇ ਡਰ ਤੋਂ ਯੂਨਿਟ ਦੇ ਲੋਕ ਹੁਣ ਇਸ ਮਾਮਲੇ ਦੀ ਸ਼ਿਕਾਇਤ ਕਰਨ ਤੋਂ ਵੀ ਕਤਰਾ ਰਹੇ ਹਨ।

ਹਮਲੇ ਨਾਲ ਸਹਿਮੀ ਮਾਹੀ ਗਿੱਲ
ਮਾਹੀ ਗਿੱਲ ਇਸ ਹਮਲੇ ਤੋਂ ਬਾਅਦ ਬੇਹੱਦ ਡਰੀ ਹੋਈ ਨਜ਼ਰ ਆਈ। ਹਮਲਾਵਰਾਂ ਨੇ ਉਸ ਨਾਲ ਹੱਥੋਪਾਈ ਕੀਤੀ। ਖੁਦ 'ਤੇ ਹਮਲੇ ਦੇ ਸ਼ੱਕ ਨੂੰ ਦੇਖਦਿਆਂ ਹੀ ਮਾਹੀ ਭੱਜ ਕੇ ਆਪਣੀ ਕਾਰ 'ਚ ਲੁਕ ਗਈ ਤੇ ਜਾਨ ਬਚਾਈ। ਉਸ ਨੇ ਦੱਸਿਆ ਕਿ ਇਹ ਸਭ ਬਹੁਤ ਡਰਾਵਨਾ ਸੀ ਤੇ ਮੁੰਬਈ ਫਿਲਮ ਇੰਡਸਟਰੀ ਦੀ ਕਿਸੇ ਸ਼ੂਟਿੰਗ ਦੌਰਾਨ ਇਸ ਤਰ੍ਹਾਂ ਦੇ ਮਾਹੌਲ ਦਾ ਸਾਹਮਣਾ ਉਸ ਨੂੰ ਪਹਿਲੀ ਵਾਰ ਕਰਨਾ ਪਿਆ।


Tags: Tigmanshu DhuliaMira RoadMahie GillAttackedVideo

About The Author

manju bala

manju bala is content editor at Punjab Kesari