FacebookTwitterg+Mail

ਸਲਮਾਨ ਖਾਨ ਦੀ ਫਿਲਮ ‘ਦਬੰਗ 3’ ਦਾ ਟਰੇਲਰ ਰਿਲੀਜ਼

dabangg 3   trailer
24 October, 2019 12:10:20 PM

ਮੁੰਬਈ(ਬਿਊਰੋ)- ਸਲਮਾਨ ਖਾਨ ਦੀ ਨਵੀਂ ਫਿਲਮ ‘ਦਬੰਗ 3’ ਦਾ ਸ਼ਾਨਦਾਰ ਟਰੇਲਰ ਬੀਤੇ ਦਿਨੀਂ ਯਾਨੀ ਕਿ ਬੁੱਧਵਾਰ ਨੂੰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਇਕ ਵਾਰ ਫਿਰ ਤੋਂ ਸਲਮਾਨ ਖਾਨ ਚੁਲਬੁਲ ਪਾਂਡੇ ਬਣ ਕੇ ਦਰਸ਼ਕਾਂ ਦਾ ਮਨੋਰੰਜਨ ਕਰਨ ਆ ਰਹੇ ਹਨ। ਜੇ ਗੱਲ ਕਰੀਏ ਟਰੇਲਰ ਦੀ ਤਾਂ ਸਲਮਾਨ ਖਾਨ ਇਸ ’ਚ ਦੋ ਵੱਖ-ਵੱਖ ਕਿਰਦਾਰਾਂ ‘ਚ ਨਜ਼ਰ ਆ ਰਹੇ ਹਨ। ਇਸ ’ਚ ਉਹ ਮਹੇਸ਼ ਮਾਂਜਰੇਕਰ ਦੀ ਧੀ ਸਈ ਮਾਂਜਰੇਕਰ ਨਾਲ ਰੋਮਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਨਾਲ ਸੋਨਾਕਸ਼ੀ ਸਿਨਹਾ ਇਕ ਵਾਰ ਫਿਰ ਤੋਂ ਰੱਜੋ ਦੇ ਕਿਰਦਾਰ ‘ਚ ਨਜ਼ਰ ਆਵੇਗੀ।

ਟਰੇਲਰ ‘ਚ ਐਕਸ਼ਨ ਤੇ ਸਸਪੈਂਸ ਦੇ ਨਾਲ-ਨਾਲ ਕਾਮੇਡੀ ਦਾ ਵੀ ਤੜਕਾ ਲਗਾਇਆ ਗਿਆ ਹੈ। ਵਿਲੇਨ ਦੇ ਕਿਰਦਾਰ ‘ਚ ਕਿੱਚਾ ਸੁਦੀਪ ਨਜ਼ਰ ਆ ਰਹੇ ਹਨ। ਜਿਸ ਦੇ ਚੱਲਦੇ ਦਰਸ਼ਕਾਂ ਨੂੰ ਪੁਲਸ ਵਾਲੇ ਗੁੰਡੇ ਦੇ ਰੂਪ ‘ਚ ਚੁਲਬੁਲ ਪਾਂਡੇ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਸਲਮਾਨ ਖਾਨ ਫਿਲਮ ਦੇ ਲੇਬਲ ਹੇਠ ਇਸ ਟਰੇਲਰ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਟਰੇਲਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਹ ਫਿਲਮ ਇਸੇ ਸਾਲ 20 ਦਸੰਬਰ ਨੂੰ ਰਿਲੀਜ਼ ਹੋਵੇਗੀ।
 


Tags: Dabangg 3TrailerSalman KhanSonakshi SinhaPrabhu Deva

About The Author

manju bala

manju bala is content editor at Punjab Kesari