FacebookTwitterg+Mail

'ਦਬੰਗ 3' ਲਈ ਸਲਮਾਨ ਖਾਨ ਨੇ ਘਟਾਇਆ ਭਾਰ

dabangg 3
26 August, 2019 05:05:40 PM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਆਪਣੀ ਆਉਣ ਵਾਲੀ ਨਵੀਂ ਫਿਲਮ 'ਦਬੰਗ 3' ਨੂੰ ਲੈ ਕੇ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹਨ। ਹਾਲ ਹੀ 'ਚ ਕੰਨੜ ਸਟਾਰ ਸੁਦੀਪ ਨੇ ਸਲਮਾਨ ਖਾਨ ਦੇ ਫਿੱਟਨੈੱਸ ਲੈਵਲ ਦੇ ਬਾਰੇ 'ਚ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ। ਸੁਦੀਪ ਨੇ ਦੱਸਿਆ ਕਿ ਸਲਮਾਨ ਖਾਨ ਆਪਣੀਆਂ ਬਾਕੀ ਫਿਲਮਾਂ ਦੀ ਸ਼ੂਟਿੰਗ ਦੇ ਚਲਦਿਆਂ ਥੋੜ੍ਹੇ ਓਵਰਵੇਟ ਹੋ ਗਏ ਸਨ ਪਰ ਉਨ੍ਹਾਂ ਨੇ ਸਿਰਫ ਇਕ ਮਹੀਨੇ ਦੇ ਅੰਦਰ ਆਪਣਾ ਭਾਰ ਘੱਟ ਕਰ ਲਿਆ ਹੈ।
Punjabi Bollywood Tadka
ਦੱਸ ਦੇਈਏ ਕਿ ਫਿਲਮ 'ਦਬੰਗ 3' 'ਚ ਸੁਦੀਪ ਅਤੇ ਸਲਮਾਨ ਖਾਨ ਵਿਚਕਾਰ ਇਕ ਸ਼ਰਟਲੈੱਸ ਫਾਇਟ ਸੀਨ ਦਿਖਾਇਆ ਜਾਵੇਗਾ ਜੋ ਕਿ ਕਾਫੀ ਚਰਚਾ 'ਚ ਹੈ। ਸੁਦੀਪ ਨੇ ਇਕ ਇੰਟਰਵਿਊ 'ਚ ਕਿਹਾ,''ਇਹ ਇਕ ਟਕਰਾਓ ਹੈ, ਜਿਸ 'ਚ ਅਸੀਂ ਦੋਵੇਂ ਹੀ ਬੇਅਰ ਚੇਸਟੇਡ ਨਜ਼ਰ ਆਵਾਂਗੇ। ਜਦੋਂ ਅਸੀਂ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਤਾਂ ਸਲਮਾਨ ਥੋੜ੍ਹਾ ਓਵਰਵੇਟ ਸਨ। ਇਸ ਲਈ ਉਨ੍ਹਾਂ ਨੇ ਜਿਮ ਜਾਣਾ ਸ਼ੁਰੂ ਕੀਤਾ ਅਤੇ ਇਕ ਮਹੀਨੇ ਅੰਦਰ ਉਨ੍ਹਾਂ ਨੇ ਆਪਣਾ ਵਧਿਆ ਹੋਇਆ ਭਾਰ ਘੱਟ ਕਰ ਲਿਆ।''
Punjabi Bollywood Tadka
ਸੁਦੀਪ ਨੇ ਕਿਹਾ,''ਇਸ ਉਮਰ 'ਚ ਵੀ ਸਲਮਾਨ ਦੀ ਡੈਡੀਕੇਸ਼ਨ ਕਮਾਲ ਦੀ ਹੈ। ਸਲਮਾਨ ਦੀ ਡੈਡੀਕੇਸ਼ਨ ਨੂੰ ਦੇਖ ਕੇ ਸੁਦੀਪ ਨੇ ਵੀ ਲਗਾਤਾਰ ਜਿਮ ਜਾਣਾ ਸ਼ੁਰੂ ਕਰ ਦਿੱਤਾ। ਉਹ ਸਲਮਾਨ ਦੇ ਸਾਹਮਣੇ ਹਲਕੇ ਨਹੀਂ ਦਿਸਣਾ ਚਾਹੁੰਦੇ ਸਨ।'' ਫਿਲਮ 'ਚ ਕੰਨੜ ਸਟਾਰ ਸੁਦੀਪ ਨੇ ਮੇਨ ਵਿਲੇਨ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਪ੍ਰਭੂਦੇਵਾ ਦੇ ਨਿਰਦੇਸ਼ਨ 'ਚ ਬਣ ਰਹੀ ਇਸ ਫਿਲਮ 'ਚ ਸਲਮਾਨ ਇਕ ਵਾਰ ਫਿਰ ਸੋਨਾਕਸ਼ੀ ਸਿਨਹਾ ਨਾਲ ਰੁਮਾਂਸ ਕਰਦੇ ਨਜ਼ਰ ਆਉਣਗੇ। ਫਿਲਮ ਨੂੰ ਇਸ ਸਾਲ ਦਸੰਬਰ 'ਚ ਰਿਲੀਜ਼ ਕੀਤਾ ਜਾਵੇਗਾ। 


Tags: Salman KhanDabangg 3Weight LossSudeepPrabhu Deva

About The Author

manju bala

manju bala is content editor at Punjab Kesari