FacebookTwitterg+Mail

Box Office : ਪਹਿਲੇ ਦਿਨ ਸਲਮਾਨ ਦੀ 'ਦਬੰਗ 3' ਨੇ ਤੋੜੇ ਇਨ੍ਹਾਂ 7 ਫਿਲਮਾਂ ਦੇ ਰਿਕਾਰਡ

dabangg 3 box office collection day 1 salman khan breaks own films record
21 December, 2019 04:05:59 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੀ 'ਦਬੰਗ 3' ਦੀ ਬਾਕਸ ਆਫਿਸ 'ਤੇ ਸ਼ੁਰੂਆਤ ਠੀਕ-ਠਾਕ ਰਹੀ। ਫਿਲਮ ਨੇ ਪਹਿਲੇ ਦਿਨ ਟਿਕਟ ਖਿੜਕੀ 'ਤੇ 24.50 ਕਰੋੜ ਦਾ ਬਿਜ਼ਨੈੱਸ ਕੀਤਾ ਹੈ। ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਫਿਲਮ ਦੇ ਪਹਿਲੇ ਦਿਨ ਕਲੈਕਸ਼ਨ ਦੇ ਆਂਕੜੇ ਸ਼ੇਅਰ ਕਰ ਦਿੱਤੇ ਹਨ। ਇਹ ਫਿਲਮ ਦੇ ਸਾਰੇ ਵਰਜਨ ਦਾ ਟੋਟਲ ਕਲੈਕਸ਼ਨ ਹੈ। ਹਾਲਾਂਕਿ, ਫਿਲਮ ਦੀ ਰਿਲੀਜ਼ਿੰਗ ਤੋਂ ਪਹਿਲਾਂ ਅੰਦਾਜ਼ੇ ਲਾਏ ਜਾ ਰਹੇ ਸਨ ਕਿ 'ਦਬੰਗ 3' ਪਹਿਲੇ ਦਿਨ 40 ਕਰੋੜ ਤੱਕ ਦਾ ਕਾਰੋਬਾਰ ਕਰ ਸਕਦੀ ਹੈ। ਕਈ ਜਗ੍ਹਾਂ ਫੈਨਜ਼ ਨੇ ਸਿਨੇਮਾਘਰਾਂ 'ਚ ਟਿਕਟਾਂ ਦੀ ਐਡਵਾਂਸ ਬੁਕਿੰਗ ਵੀ ਕਰ ਲਈ ਸੀ ਪਰ ਫਿਲਮ 40 ਕਰੋੜ ਦੇ ਆਂਕੜੇ ਤੱਕ ਨਹੀਂ ਪਹੁੰਚ ਸਕੀ। ਇਸ ਸਮੇਂ ਦੇਸ਼ 'ਚ ਥਾਂ-ਥਾਂ ਨਾਗਰਿਕਤਾ ਸੋਧ ਬਿੱਲ ਖਿਲਾਫ ਚੱਲ ਰਹੇ ਪ੍ਰਦਰਸ਼ਨ ਦਾ ਅਸਰ ਵੀ ਫਿਲਮ ਦੇ ਬਿਜ਼ਨੈੱਸ 'ਤੇ ਦੇਖਿਆ ਜਾ ਸਕਦਾ ਹੈ।
 

ਸਲਮਾਨ ਦੀ 'ਦਬੰਗ 3' ਨੇ ਤੋੜੇ ਆਪਣੀਆਂ ਹੀ ਫਿਲਮਾਂ ਦੇ ਰਿਕਾਰਡ
ਹਾਲਾਂਕਿ ਫਿਰ ਵੀ ਸਲਮਾਨ ਖਾਨ ਨੇ 'ਦਬੰਗ 3' ਨਾਲ ਆਪਣੀਆਂ ਕਈ ਫਿਲਮਾਂ ਦਾ ਰਿਕਾਰਡ ਤੋੜ ਦਿੱਤੇ ਹਨ। ਪ੍ਰਭੂ ਦੇਵਾ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ ਨਾਲ ਸਲਮਾਨ ਨੇ ਆਪਣੀਆਂ ਹੀ 7 ਫਿਲਮਾਂ ਦੇ ਫਰਸਟ ਡੇ ਕਲੈਕਸ਼ਨ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਇਸ 'ਚ 'ਦਬੰਗ' (14.50), 'ਵੀਰ' (7 ਕਰੋੜ), 'ਰੈੱਡੀ' (13.15 ਕਰੋੜ), 'ਬਾਡੀਗਾਰਡ' (21.60 ਕਰੋੜ), 'ਦਬੰਗ 2' ( 21.10 ਕਰੋੜ), 'ਜੈ ਹੋ' (17.75 ਕਰੋੜ), 'ਟਿਊਬਲਾਈਟ' (21.15 ਕਰੋੜ) ਸ਼ਾਮਲ ਹਨ। 'ਦਬੰਗ 1' ਨੇ ਪਹਿਲੇ ਦਿਨ 14.50 ਕਰੋੜ ਅਤੇ 'ਦਬੰਗ 2' ਨੇ ਪਹਿਲੇ ਦਿਨ 21.10 ਕਰੋੜ ਦਾ ਕਾਰੋਬਾਰ ਕੀਤਾ ਸੀ।


ਦੱਸਣਯੋਗ ਹੈ ਕਿ 'ਦਬੰਗ 3' ਦੀ ਕਹਾਣੀ ਚੁਲਬੁਲੇ ਪਾਂਡੇ ਦੇ ਅਤੀਤ ਬਾਰੇ ਹੈ। ਫਿਲਮ 'ਚ ਸਲਮਾਨ ਖਾਨ ਇਕ ਵਾਰ ਚੁਲਬੁਲ ਪਾਂਡੇ ਦਾ ਕਿਰਦਾਰ ਨਿਭਾ ਰਹੇ ਹਨ। ਇਸ ਵਾਰ ਉਨ੍ਹਾਂ ਨੇ ਪਹਿਲਾਂ ਨਾਲੋਂ ਨੌਜਵਾਨ ਦਿਖਾਇਆ ਗਿਆ ਹੈ। ਸਲਮਾਨ ਖਾਨ ਨਾਲ ਇਸ ਫਿਲਮ 'ਚ ਸੋਨਾਕਸ਼ੀ ਸਿਨ੍ਹਾ ਨੇ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ।


Tags: Salman KhanDabangg 3Box OfficeHigher Opening Day CollectionTaran AdarshVeerDabanggDabangg 2ReadyBodyguardEk Tha TigerJai HoKick

About The Author

sunita

sunita is content editor at Punjab Kesari