FacebookTwitterg+Mail

‘ਚੁੱਲਬੁਲ ਪਾਂਡੇ’ ਦੇ ਇਸ ਫਿਲਟਰ ਨੇ ਸੋਸ਼ਲ ਮੀਡੀਆ ’ਤੇ ਮਚਾਈ ਧੂਮ

dabangg 3 salman khan
11 December, 2019 04:52:58 PM

ਮੁੰਬਈ(ਬਿਊਰੋ)- ਸਲਮਾਨ ਖਾਨ ਦੀ ਫਿਲਮ ‘ਦਬੰਗ 3’ ਰਿਲੀਜ਼ ਹੋਣ ਲਈ ਤਿਆਰ ਹੈ। ਸਿਨੇਮਾਘਰਾਂ ਵਿਚ ਇਹ ਫਿਲਮ 20 ਦਸੰਬਰ ਨੂੰ ਰਿਲੀਜ਼ ਹੋਵੇਗੀ। ਅਜਿਹੇ ਵਿਚ ਦਰਸ਼ਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਕ ਪਾਸੇ ਜਿੱਥੇ ਫਿਲਮ ਦੇ ਟਰੇਲਰ ਅਤੇ ਗੀਤਾਂ ਨੇ ਸਾਰਿਆਂ ਦਾ ਦਿਲ ਜਿੱਤਿਆ ਹੈ। ਉਥੇ ਹੀ ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਮੇਕਰਸ ‘ਚੁੱਲਬੁਲ ਪਾਂਡੇ’ ਦੇ ਫੈਨਜ਼ ਲਈ ਦਬੰਗ ਫਿਲਟਰਸ ਲੈ ਕੇ ਆ ਰਹੇ ਹਨ। ਮੇਕਰਸ, ਦਰਸ਼ਕਾਂ ਨੂੰ ‘ਚੁੱਲਬੁਲ ਵਰਗਾ ਬਣਨ’ ਦਾ ਮੌਕੇ ਦੇ ਰਹੇ ਹਨ। ਇਸ ਤੋਂ ਪਹਿਲਾਂ ਵੀ ਨਿਰਮਾਤਾ ਨੇ ‘ਚੁੱਲਬੁਲ ਪਾਂਡੇ’ ਦੇ ਜਿਫ ( ਜੀ. ਆਈ. ਐੱਫ ) ਅਤੇ ਸਟਿਕਰਸ ਜਾਰੀ ਕੀਤੇ ਗਏ ਸਨ, ਜਿਨ੍ਹਾਂ ਨੂੰ ਫੈਨਜ਼ ਨੇ ਬੇਹੱਦ ਪਸੰਦ ਕੀਤਾ ਸੀ।


ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਸਲਮਾਨ ਖਾਨ ਕਿਵੇਂ ਚਸ਼ਮੇ ਨੂੰ ਝਟਕਾ ਦਿੰਦੇ ਹਨ ਤੇ ਚਸ਼ਮਾ ਹਵਾ ਵਿਚ ਉੱਡਣ ਲੱਗਦਾ ਹੈ ਤੇ ਫਿਰ ਘੁੰਮ ਕੇ ਸਿਰ ਦੇ ਪਿੱਛੇ ਪਹੁੰਚ ਜਾਂਦਾ ਹੈ ਤੇ ਫਿਰ ਅੱਖਾਂ ਤੇ ਆ ਜਾਂਦਾ ਹੈ। ਬਾਲੀਵੁਡ ਵਿਚ ਪਹਿਲੀ ਵਾਰ ਅਜਿਹਾ ਹੋਵੇਗਾ, ਜਦੋਂ ਇਕ ਪ੍ਰਮੋਸ਼ਨਲ ਫਿਲਟਰ ਸੋਸ਼ਲ ਮੀਡੀਆ ’ਤੇ ਜਾਰੀ ਕੀਤਾ ਜਾਵੇਗਾ। ਫੈਨਜ਼ ਵੱਲੋਂ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ‘ਦਬੰਗ 3’ ’ਚ ਸਲਮਾਨ ਖਾਨ, ਸੋਨਾਕਸ਼ੀ ਸਿਨਹਾ, ਅਰਬਾਜ ਖਾਨ ਅਤੇ ਕਿੱਚਾ ਸੁਦੀਪ ਮੁੱਖ ਕਿਰਦਾਰ ਨਿਭਾ ਰਹੇ ਹਨ। ਇਹ ਫਿਲਮ 20 ਦਸੰਬਰ 2019 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।


Tags: Dabangg 3Salman KhanSocial MediaFiltersChulbul Pandey GifsStickers

About The Author

manju bala

manju bala is content editor at Punjab Kesari