FacebookTwitterg+Mail

'ਦਬੰਗ 3' 'ਚ ਸੋਨਾਕਸ਼ੀ ਦਾ ਲੁੱਕ ਵਾਇਰਲ, ਦੇਖੋ ਸ਼ੂਟਿੰਗ ਦੀਆਂ ਖਾਸ ਤਸਵੀਰਾਂ

dabangg 3 shares first glimpse
06 April, 2019 12:03:53 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਦਬੰਗ 3' ਇਨ੍ਹੀਂ ਦਿਨੀਂ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲ ਹੀ 'ਚ 'ਦਬੰਗ 3' ਦੀ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ, ਜਿਨ੍ਹਾਂ 'ਚ ਸਲਮਾਨ ਖਾਨ ਤੇ ਸੋਨਾਕਸ਼ੀ ਸਿਨਹਾ ਫਿਲਮ ਦਾ ਸ਼ੂਟ ਕਰਦੇ ਨਜ਼ਰ ਆ ਰਹੇ ਹਨ।

Punjabi Bollywood Tadka

ਦੱਸ ਦਈਏ ਕਿ ਇਹ ਤਸਵੀਰਾਂ 'ਦਬੰਗ 3' ਦੇ ਸੈੱਟ ਦੀਆਂ ਹਨ। ਇਸ ਤੋਂ ਇਲਾਵਾ ਇਕ ਤਸਵੀਰ ਸੋਨਾਕਸ਼ੀ ਸਿਨਹਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਗੁਲਾਬੀ ਰੰਗ ਦੀ ਸਾੜ੍ਹੀ 'ਚ ਨਜ਼ਰ ਆ ਰਹੀ ਹੈ। 

Punjabi Bollywood Tadka
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਸਲਮਾਨ ਨੇ ਇਸ ਦੀ ਸ਼ੂਟਿੰਗ ਸ਼ੁਰੂ ਕੀਤੀ ਸੀ।

Punjabi Bollywood Tadka

ਮੱਧ ਪ੍ਰਦੇਸ਼ ਦੇ ਨਰਮਦਾ ਘਾਟ 'ਤੇ ਹੋ ਰਹੀ 'ਦਬੰਗ 3' ਫਿਲਮ ਦੀ ਸ਼ੂਟਿੰਗ ਦੀ ਇਕ ਤਸਵੀਰ ਨੂੰ ਸ਼ੇਅਰ ਕਰਦਿਆ ਰੱਜੋ ਨੇ ਕੈਪਸ਼ਨ 'ਚ ਲਿਖਿਆ, ''ਦਬੰਗ ਤੋਂ ਲੈ ਕੇ ਦਬੰਗ 3 ਤੱਕ... ਅੱਜ ਸ਼ੂਟਿੰਗ ਦਾ ਪਹਿਲਾ ਦਿਨ, ਮੈਨੂੰ ਸ਼ੁੱਭ ਕਾਮਨਾਵਾਂ ਦਿਓ।''

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka
ਦੱਸਣਯੋਗ ਹੈ ਕਿ ਸੋਨਾਕਸ਼ੀ ਸਿਨਹਾ ਵਲੋਂ ਸ਼ੇਅਰ ਕੀਤੀ ਤਸਵੀਰ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ। ਖਬਰਾਂ ਹਨ ਕਿ ਸਲਮਾਨ ਖਾਨ ਇਸ ਫਿਲਮ 'ਚ ਆਪਣੀ ਭਾਣਜੀ ਅਲੀਜ਼ੇ ਅਗਨੀਹੋਤਰੀ ਨੂੰ ਵੀ ਲਾਂਚ ਕਰ ਸਕਦੇ ਹਨ। ਇਹ ਫਿਲਮ ਇਸੇ ਸਾਲ ਦਸੰਬਰ 'ਚ ਰਿਲੀਜ਼ ਹੋ ਰਹੀ ਹੈ।
 


Tags: Salman KhanArbaaz KhanSonakshi SinhaDabangg 3IndoreMadhya PradeshBollywood Celebrity

Edited By

Sunita

Sunita is News Editor at Jagbani.