FacebookTwitterg+Mail

100 ਕਰੋੜ ਰੁਪਏ ਕਮਾਉਣ ਵਾਲੀ ਸਲਮਾਨ ਦੀ ਲਗਾਤਾਰ 15ਵੀਂ ਫਿਲਮ ਬਣੀ ‘ਦਬੰਗ 3’

dabangg 3 which became salman khan s 15th consecutive
26 December, 2019 11:44:53 AM

ਮੁੰਬਈ(ਬਿਊਰੋ)- ਸਲਮਾਨ ਖਾਨ ਦੀ ‘ਦਬੰਗ 3’ ਨੇ ਬਾਕਸ ਆਫਿਸ ’ਤੇ 100 ਕਰੋੜ ਦੀ ਕਮਾਈ ਕਰ ਲਈ ਹੈ। 100 ਕਰੋੜ ਰੁਪਏ ਦੀ ਕਮਾਈ ਕਰਨ ਵਾਲੀ ਇਹ ਸਲਮਾਨ ਖਾਨ ਦੀ ਲਗਾਤਾਰ 15ਵੀਂ ਫਿਲਮ ਹੈ। ਫਿਲਮ ਨੇ ਰਿਲੀਜ਼ ਦੇ 5ਵੇਂ ਦਿਨ 12 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਇਸ ਲਿਹਾਜ਼ ਨਾਲ ਹੁਣ ਤੱਕ ਫਿਲਮ ਨੇ 103.85 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਫਿਲਮ ਵਿਚ ਸਲਮਾਨ ਤੋਂ ਇਲਾਵਾ ਸੋਨਾਕਸ਼ੀ ਸਿਨਹਾ, ਸਾਈ ਮਾਂਜਰੇਕਰ ਤੇ ਕਈ ਹੋਰ ਕਲਾਕਾਰ ਅਹਿਮ ਭੂਮਿਕਾਵਾਂ ਵਿਚ ਹਨ। 
ਬੀਤੇ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ‘ਦਬੰਗ 3’ ਸੀਰੀਜ ਦੀ ਤੀਜੀ ਫਿਲਮ 100 ਕਰੋੜ ਕਲੱਬ ਵਿਚ ਸ਼ਾਮਿਲ ਹੋ ਗਈ ਹੈ। ਖਾਸ ਗੱਲ ਹੈ ਕਿ ‘ਦਬੰਗ 3’ 100 ਕਰੋੜ ਰੁਪਏ ਕਮਾਉਣ ਵਾਲੀ ਸਲਮਾਨ ਦੀ ਲਗਾਤਾਰ 15ਵੀਂ ਫਿਲਮ ਹੈ। ਐਕਟਰ ਦੇ ਪ੍ਰੋਡਕਸ਼ਨ ਹਾਊਸ ਦੇ ਆਧਿਕਾਰਿਕ ਟਵਿਟਰ ਹੈਂਡਲ ਤੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਫਿਲਮ ਨੇ ਸ਼ੁੱਕਰਵਾਰ ਨੂੰ 24.50 ਕਰੋੜ ਦੀ ਕਮਾਈ ਕੀਤੀ ਸੀ। ਉਥੇ ਹੀ ਸ਼ਨੀਵਾਰ ਨੂੰ 24.75 ਕਰੋੜ ਰੁਪਏ  ਤੇ ਐਤਵਾਰ ਨੂੰ 31.90 ਕਰੋੜ ਰੁਪਏ ਦਾ ਕੁਲੈਕਸ਼ਨ ਕੀਤਾ। ਇਸ ਤੋਂ ਬਾਅਦ ਸੋਮਵਾਰ ਨੂੰ 10.70 ਰੁਪਏ ਰਿਹਾ।  ਫਿਲਮ ਨੇ ਰਿਲੀਜ਼ ਦੇ ਪੰਜਵੇਂ ਦਿਨ ਯਾਨੀ ਮੰਗਲਵਾਰ ਨੂੰ 12 ਕਰੋੜ ਰੁਪਏ ਕਮਾਏ।

ਫਿਲਮ   ਰਿਲੀਜ਼    ਕੁਲੈਕਸ਼ਨ
ਦਬੰਗ  10 ਸਤੰਬਰ 2010 141 ਕਰੋੜ ਰੁਪਏ 
ਰੇਡੀ 03 ਜੂਨ 2011  120 ਕਰੋੜ ਰੁਪਏ 
ਬਾਡੀਗਾਰਡ     31 ਅਗਸਤ 2011 144 ਕਰੋੜ ਰੁਪਏ 
ਏਕ ਥਾ ਟਾਈਗਰ  15 ਅਗਸਤ 2012 186 ਕਰੋੜ ਰੁਪਏ 
ਦਬੰਗ 2 21 ਦਸੰਬਰ 2012 49 ਕਰੋੜ ਰੁਪਏ 
ਜੈ ਹੋ  24 ਜਨਵਰੀ 2014 109 ਕਰੋੜ
ਕਿੱਕ  25 ਜੁਲਾਈ 2014  211 ਕਰੋੜ ਰੁਪਏ 
ਬਜਰੰਗੀ ਭਾਈਜਾਨ 17 ਜੁਲਾਈ 2015  315 ਕਰੋੜ ਰੁਪਏ 
ਪ੍ਰੇਮ ਰਤਨ ਧਨ ਪਾਯੋ 12 ਨਵੰਬਰ 2015 194 ਕਰੋੜ ਰੁਪਏ 
ਸੁਲਤਾਨ  06 ਜੁਲਾਈ 2016  300 ਕਰੋੜ ਰੁਪਏ 
ਟਿਊਬਲਾਈਟ 23 ਜੂਨ 2017   114 ਕਰੋੜ
ਟਾਈਗਰ ਜ਼ਿੰਦਾ ਹੈ 22 ਦਸੰਬਰ 2017 339 ਕਰੋੜ ਰੁਪਏ 
ਰੇਸ 3 15 ਜੂਨ 2018 166 ਕਰੋੜ ਰੁਪਏ 
ਭਾਰਤ  05 ਜੂਨ 2019  197 ਕਰੋੜ ਰੁਪਏ 
ਦਬੰਗ 3      20 ਦਸੰਬਰ 2019   ਹੁਣ ਤੱਕ 103 ਕਰੋੜ

 


Tags: Dabangg 3Salman KhansRs 100 Crore MarkBox Office CollectionBollywood Celebrity News in Punjabiਬਾਲੀਵੁੱਡ ਸਮਾਚਾਰ

About The Author

Lakhan

Lakhan is content editor at Punjab Kesari