FacebookTwitterg+Mail

ਡੱਬੂ ਰਤਨਾਨੀ ਦੇ ਕੈਲੰਡਰ 'ਚ ਛਾਏ ਬਾਲੀਵੁੱਡ ਦੇ ਇਹ ਸਿਤਾਰੇ

dabboo ratnani
30 January, 2019 03:30:28 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਦਾ 2019 ਕੈਲੰਡਰ ਲਾਂਚ ਹੋ ਗਿਆ ਹੈ। ਇਸ ਵਾਰ ਕੈਲੇਂਡਰ 'ਚ ਬਾਲੀਵੁੱਡ ਦੇ ਕਈ ਨਵੇਂ ਸਿਤਾਰਿਆਂ ਦਾ ਡੈਬਿਊ ਹੋਇਆ ਹੈ ਤਾਂ ਕਈ ਵੱਡੇ ਸਿਤਾਰਿਆਂ ਨੇ ਖਾਸ ਅੰਦਾਜ਼ 'ਚ ਫੋਟੋਸ਼ੂਟ ਕੀਤਾ ਹੈ। ਸਭ ਤੋਂ ਜ਼ਿਆਦਾ ਚਰਚਾ 'ਚ ਸਨੀ ਲਿਓਨੀ ਦਾ ਫਟੋਸ਼ੂਟ ਰਿਹਾ। ਰੈੱਡ ਜੈਕੇਟ 'ਚ ਸਨੀ ਦਾ ਫੋਟੋਸ਼ੂਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।
Punjabi Bollywood Tadka
ਵਿੱਦਿਆ ਬਾਲਨ ਫੋਟੋਸ਼ੂਟ 'ਚ ਬਲੈਕ ਡਰੈੱਸ 'ਚ ਨਜ਼ਰ ਆਈ। ਬੋਲਡ ਲੁੱਕ 'ਚ ਅਦਾਕਾਰਾ ਦੀਆਂ ਤਸਵੀਰਾਂ ਚਰਚਾ 'ਚ ਹਨ।
Punjabi Bollywood Tadka
ਬਾਲੀਵੁੱਡ ਦੇ ਅਦਾਕਾਰ ਟਾਈਗਰ ਸ਼ਰਾਫ ਨੇ ਸ਼ਰਟਲੈਸ ਫੋਟੋਸ਼ੂਟ ਕਰਵਾਇਆ। ਕੈਲੰਡਰ ਦੀ ਤਸਵੀਰ 'ਚ ਟਾਈਗਰ ਦੀ ਫਿਟਨੈੱਸ ਸਾਫ ਨਜ਼ਰ ਆਈ।
Punjabi Bollywood Tadka
ਸ਼ਰਧਾ ਕਪੂਰ ਫੋਟੋਸ਼ੂਟ ਦੌਰਾਨ ਖਾਸ ਹੇਅਰ ਸਟਾਈਲ 'ਚ ਨਜ਼ਰ ਆਈ।
Punjabi Bollywood Tadka
ਫਿਲਮ 'ਪਿਆਰ ਕਾ ਪੰਚਨਾਮਾ' ਤੋਂ ਬਾਅਦ ਚਰਚਾ 'ਚ ਆਏ ਅਭਿਨੇਤਾ ਕਾਰਤਿਕ ਆਰਿਅਨ ਪਹਿਲੀ ਵਾਰ ਡੱਬੂ ਰਤਨਾਨੀ ਦੇ ਕੈਲੰਡਰ ਦਾ ਹਿੱਸਾ ਬਣੇ। ਇਨ੍ਹਾਂ ਦਿਨੀਂ ਕਾਰਤਿਕ ਆਰਿਅਨ, ਅਨਨਿਆ ਪਾਂਡੇ ਨਾਲ ਅਫੇਅਰ ਨੂੰ ਲੈ ਕੇ ਚਰਚਾ 'ਚ ਹੈ।
Punjabi Bollywood Tadka
ਅਪਕਮਿੰਗ ਫਿਲਮ 'ਲੁਕਾਛਿਪੀ' 'ਚ ਨਜ਼ਰ ਆਉਣ ਵਾਲੀ ਅਦਾਕਾਰਾ ਕ੍ਰਿਤੀ ਸੈਨਨ ਸਵਿਮ ਸੂਟ 'ਚ ਫੋਟੋਸ਼ੂਟ 'ਚ ਨਜ਼ਰ ਆਈ। ਬਾਲੀਵੁੱਡ ਦੀ ਟਾਪ ਅਦਾਕਾਰਾਂ 'ਚ ਸ਼ਾਮਿਲ ਆਲੀਆ ਭੱਟ ਨੇ ਕੈਲੰਡਰ ਲਈ ਟੌਪਲੈੱਸ ਸ਼ੂਟ ਕਰਵਾਇਆ। ਗਲੇ 'ਚ ਸਕਾਰਫ ਪਾਏ ਹੋਏ ਆਲੀਆ ਦਾ ਅੰਦਾਜ਼ ਕਾਫੀ ਬੋਲਡ ਨਜ਼ਰ ਆਇਆ।
Punjabi Bollywood Tadka
ਇਸ ਸਾਲ ਸ਼ਾਹਰੁਖ ਖਾਨ, ਐਸ਼ਵਰਿਆ ਰਾਏ ਬੱਚਨ, ਜਾਨਹਵੀ ਕਪੂਰ ਅਤੇ ਕਿਆਰਾ ਅਡਵਾਨੀ ਵਰਗੇ ਸਿਤਾਰਿਆਂ ਨੇ ਸ਼ੂਟ ਕਰਵਾਇਆ। ਕੈਲੇਂਡਰ ਲਾਂਚ ਦੇ ਮੌਕੇ ਤੇ ਰੇਖਾ, ਟਾਈਗਰ ਸ਼ਰਾਫ , ਵਿੱਦਿਆ ਬਾਲਨ ਅਤੇ ਫਰਹਾਨ ਅਖਤਰ ਪਹੁੰਚੇ।
Punjabi Bollywood Tadka


Tags: Sunny Leone Kartik Aaryan Kriti Sanon Tiger ShroffDabboo Ratnani Sonakshi Sinha Kriti Sanon Shraddha Kapoor Calendar 2019

About The Author

manju bala

manju bala is content editor at Punjab Kesari