ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਦਾ ਸਾਲ 2019 ਜਾ ਕੈਲੰਡਰ ਲਾਂਚ ਹੋ ਚੁੱਕਾ ਹੈ। ਇਸ ਸਾਲ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ, ਰਿਤਿਕ ਰੌਸ਼ਨ, ਐਸ਼ਵਰਿਆ ਰਾਏ ਬੱਚਨ, ਕ੍ਰਿਤੀ ਸੇਨਨ, ਟਾਈਗਰ ਸ਼ਰਾਫ, ਕਾਰਤਿਕ ਆਰੀਅਨ, ਜਾਹਨਵੀ ਕਪੂਰ ਤੇ ਕਿਆਰਾ ਆਡਵਾਨੀ ਵਰਗੇ ਸਿਤਾਰਿਆਂ ਨੇ ਸ਼ੂਟ ਕਰਵਾਇਆ ਹੈ।
ਕੈਲੰਡਰ ਲਾਂਚ ਦੌਰਾਨ ਰੇਖ, ਟਾਈਗਰ ਸ਼ਰਾਫ, ਵਿਦਿਆ ਬਾਲਨ ਤੇ ਫਰਹਾਨ ਅਖਤਰ ਸਮੇਤ ਕਈ ਸਿਤਾਰੇ ਪਹੁੰਚੇ।
ਡੱਬੂ ਰਤਨਾਨੀ ਦੇ ਇਸ ਫੋਟੋਸ਼ੂਟ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।
ਦੱਸ ਦਈਏ ਕਿ ਡੱਬੂ ਰਤਨਾਨੀ ਹਰ ਸਾਲ ਕੈਲੰਡਰ ਲਾਂਚ ਕਰਦੇ ਹਨ। ਐਸ਼ਵਰਿਆ ਰਾਏ ਬੱਚਨ ਦਾ ਲੁੱਕ ਦੇਖਣਯੋਗ ਹੈ।
ਫੋਟੋਸ਼ੂਟ ਲਈ ਉਨ੍ਹਾਂ ਨੇ ਪਰਪਲ ਕਲਰ ਦੀ ਆਊਟਫਿੱਟ ਪਹਿਨੀ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਹੈ।
ਉਥੇ ਹੀ ਜਾਹਨਵੀ ਕਪੂਰ ਨੇ ਗੋਲਡਨ ਕਲਰ ਦਾ ਗਾਊਨ ਪਾਇਆ, ਜਿਸ 'ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਹੈ।
ਖੁੱਲ੍ਹੇ ਵਾਲ, ਸਮੋਕੀ ਆਈਮੇਕਅਪ ਤੇ ਹਾਈ ਹੀਲਸ ਉਸ ਦੇ ਲੁੱਕ ਨੂੰ ਹੋਰ ਵੀ ਬੋਲਡ ਬਣਾ ਰਹੀ ਹੈ। ਦੱਸ ਦਈਏ ਕਿ ਜਾਹਨਵੀ ਕਪੂਰ ਨੇ ਫਿਲਮ 'ਧੜਕ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ।
ਬਾਲੀਵੁੱਡ ਐਕਟਰ ਟਾਈਗਰ ਸ਼ਰਾਫ ਨੇ ਸ਼ਰਟਲੈੱਸ ਹੋ ਕੇ ਪੋਜ਼ ਦਿੱਤੇ। ਉਨ੍ਹਾਂ ਨੇ ਸਮੁੰਦਰ ਕਿਨਾਰੇ ਫੋਟੋਸ਼ੂਟ ਕਰਵਾਇਆ ਹੈ।
ਤਸਵੀਰ 'ਚ ਉਹ ਕਾਫੀ ਡੈਸ਼ਿੰਗ ਲੱਗ ਰਹੇ ਸਨ। ਉਥੇ ਹੀ ਕਾਰਤਿਕ ਆਰੀਅਨ ਨੇ ਵੀ ਕਮਾਲ ਦੇ ਪੋਜ਼ ਦਿੱਤੇ ਹਨ।
ਉਨ੍ਹਾਂ ਨੇ ਬਿੱਲੀ ਨਾਲ ਫੋਟੋਸ਼ੂਟ ਕਰਵਾਇਆ ਹੈ। ਕਾਰਤਿਕ ਆਰੀਅਨ ਇਨ੍ਹੀਂ ਦਿਨੀਂ 'ਲੁਕਾ-ਛਿਪੀ' ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹਨ।
ਇਸ ਫਿਲਮ 'ਚ ਉਨ੍ਹਾਂ ਨਾਲ ਕ੍ਰਿਤੀ ਸੇਨਨ ਮੁੱਖ ਭੂਮਿਕਾ 'ਚ ਹੈ। ਕੈਲੰਡਰ ਲਾਂਚ ਦੌਰਾਨ ਰੇਖਾ ਤੇ ਵਿਦਿਆ ਬਾਲਨ ਵੀ ਪਹੁੰਚੀਆਂ।