ਜਲੰਧਰ (ਸੋਮ) — ਡਿਊਟ ਸਿੰਗਲ ਟਰੈਕ 'ਡਿਫਾਲਟਰ' ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਗਾਇਕ ਜੋੜੀ ਆਰ. ਨੇਟ ਅਤੇ ਗੁਰਲੇਜ਼ ਅਖਤਰ ਦੇ ਡਿਊਟ ਸਿੰਗਲ ਟਰੈਕ 'ਦੱਬਦਾ ਕਿੱਥੇ ਆ' ਦੇ ਵੀਡੀਓ ਨੂੰ 15 ਮਿਲੀਅਨ ਤੋਂ ਵੀ ਜ਼ਿਆਦਾ ਵਾਰ ਯੂ-ਟਿਊਬ 'ਤੇ ਦਰਸ਼ਕਾਂ ਵਲੋਂ ਦੇਖਿਆ ਗਿਆ।
ਜਾਣਕਾਰੀ ਦਿੰਦਿਆਂ ਜਸਵੀਰਪਾਲ ਸਿੰਘ ਨੇ ਦੱਸਿਆ ਕਿ ਸਿੰਗਲ ਟਰੈਕ 'ਦੱਬਦਾ ਕਿੱਥੇ ਆ' ਨੂੰ ਜੱਸ ਰਿਕਾਰਡਸ ਵਲੋਂ ਰਿਲੀਜ਼ ਕੀਤਾ ਗਿਆ, ਜਿਸ ਦਾ ਮਿਊਜ਼ਿਕ ਮਿਸ਼ਟਾ ਬਾਜ ਵਲੋਂ ਤਿਆਰ ਕੀਤਾ ਗਿਆ। ਇਸ ਨੂੰ ਕਮਲਬੱਧ ਕੀਤਾ ਹੈ ਖੁਦ ਗਾਇਕ ਆਰ. ਨੇਟ ਨੇ। ਸਿੰਗਲ ਟਰੈਕ ਦਾ ਵੀਡੀਓ ਵੀ-ਟੂਗੈਦਰ ਵਲੋਂ ਤਿਆਰ ਕੀਤਾ ਗਿਆ, ਜੋ ਕਿ ਵੱਖ-ਵੱਖ ਪੰਜਾਬੀ ਚੈਨਲਾਂ 'ਤੇ ਚੱਲ ਰਿਹਾ ਹੈ।