FacebookTwitterg+Mail

ਈਸ਼ਾਨ ਤੇ ਜਾਨਹਵੀ ਨੂੰ ਮਿਲਿਆ 'ਦਾਦਾ ਸਾਹਿਬ ਫਾਲਕੇ ਐਵਾਰਡ'

dadasaheb phalke award
21 April, 2019 04:43:36 PM

ਮੁੰਬਈ(ਬਿਊਰੋ)— ਹਾਲ ਹੀ 'ਚ ਮੁੰਬਈ 'ਚ 'ਦਾਦਾ ਸਾਹਿਬ ਫਾਲਕੇ ਐਵਾਰਡ' ਫੰਕਸ਼ਨ ਰੱਖਿਆ ਗਿਆ, ਜਿਸ 'ਚ ਕਈ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਐਵਾਰਡ ਫੰਕਸ਼ਨ 'ਚ ਜਾਨਹਵੀ ਕਪੂਰ ਅਤੇ ਈਸ਼ਾਨ ਖੱਟਰ ਵੀ ਨਜ਼ਰ ਆਏ। ਖਾਸ ਗੱਲ ਇਹ ਰਹੀ ਕਿ ਇੱਥੇ ਦੋਵਾਂ ਨੇ ਹੀ ਆਪਣੀ ਡੈਬਿਊ ਫਿਲਮ 'ਧੜਕ' ਲਈ ਐਵਾਰਡ ਜਿੱਤਿਆ।
Punjabi Bollywood Tadka
ਪਿਛਲੇ ਸਾਲ ਡਾਇਰੈਕਟਰ ਸ਼ਸ਼ਾਂਕ ਖੈਤਾਨ ਦੀ ਫਿਲਮ 'ਧੜਕ' ਨਾਲ ਜਾਨਹਵੀ ਅਤੇ ਈਸ਼ਾਨ ਨੇ ਬਾਲੀਵੁੱਡ 'ਚ ਐਂਟਰੀ ਕੀਤੀ ਸੀ। 'ਦਾਦਾ ਸਾਹਿਬ ਫਾਲਕੇ ਐਵਾਰਡ' 'ਚ ਜਾਨਹਵੀ ਅਤੇ ਈਸ਼ਾਨ ਨੂੰ ਡੈਬਿਊ ਲਈ ਐਵਾਰਡ ਮਿਲਿਆ। ਇਸ ਦੌਰਾਨ ਜਾਨਹਵੀ ਜਿੱਥੇ ਮਨੀਸ਼ ਮਲਹੋਤਰਾ ਦੁਆਰਾ ਡਿਜ਼ਾਇਨ ਕੀਤੀ ਪਿੰਕ ਸਾੜ੍ਹੀ 'ਚ ਦਿਸੀ, ਉਥੇ ਹੀ ਈਸ਼ਾਨ ਸਫੈਦ ਕੁੜਤੇ 'ਚ ਹੈਂਡਸਮ ਨਜ਼ਰ ਆਏ।
Punjabi Bollywood Tadka
ਵਰਕ ਫਰੰਟ ਦੀ ਗੱਲ ਕਰੀਏ ਤਾਂ ਜਾਨਹਵੀ ਜਲਦ ਹੀ ਪਾਇਲਟ ਗੁੰਜਨ ਸਕਸੇਨਾ ਦੀ ਬਾਓਪਿਕ 'ਕਾਰਗਿਲ ਗਰਲ' 'ਚ ਨਜ਼ਰ ਆਉਣ ਵਾਲੀ ਹੈ।


Tags: Dadasaheb Phalke AwardJanhvi Kapoor Ishaan KhatterBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.