FacebookTwitterg+Mail

B'Day: ਇਸ ਫਿਲਮ ਨੂੰ ਦੇਖਣ ਤੋਂ ਬਾਅਦ 'ਦਾਦਾ ਸਾਹਿਬ ਫਾਲਕੇ' ਨੇ ਰੱਚ ਦਿੱਤਾ ਸੀ ਇਤਿਹਾਸ

dadasaheb phalke birthday special
30 April, 2018 11:50:24 AM

ਮੁੰਬਈ (ਬਿਊਰੋ)— ਸਾਲ 1910 'ਚ ਮੁੰਬਈ ਵਿਚ ਫਿਲਮ 'ਦਿ ਲਾਈਫ ਆਫ ਕ੍ਰਾਈਸਟ' ਦੇ ਪ੍ਰਦਰਸ਼ਨ ਦੌਰਾਨ ਦਰਸ਼ਕਾਂ ਦੀ ਭੀੜ 'ਚ ਇਕ ਵਿਅਕਤੀ ਅਜਿਹਾ ਵੀ ਸੀ, ਜਿਸ ਨੂੰ ਫਿਲਮ ਦੇਖਣ ਤੋਂ ਬਾਅਦ ਆਪਣੀ ਜ਼ਿੰਦਗੀ ਦਾ ਮਕਸਦ ਮਿਲ ਗਿਆ। ਇਸ ਫਿਲਮ ਨੂੰ ਦੇਖਣ ਤੋਂ ਬਾਅਦ 'ਦਾਦਾ ਸਾਹਿਬ ਫਾਲਕੇ' ਨੇ ਭਾਰਤੀ ਸਿਨੇਮਾ 'ਚ ਇਤਿਹਾਸ ਰੱਚ ਦਿੱਤਾ। ਲੱਗਭਗ 2 ਮਹੀਨਿਆਂ ਅੰਦਰ ਹੀ ਉਸ ਨੇ ਸ਼ਹਿਰ 'ਚ ਲੱਗੀਆਂ ਸਾਰੀਆਂ ਫਿਲਮਾਂ ਦੇਖ ਲਈਆਂ। ਇਹ ਵਿਅਕਤੀ ਕੋਈ ਹੋਰ ਨਹੀਂ ਸਗੋਂ ਭਾਰਤੀ ਸਿਨੇਮਾ ਦੇ ਜਨਮਦਾਤਾ ਦਾਦਾ ਸਾਹਿਬ ਫਾਲਕੇ ਸਨ। ਉਨ੍ਹਾਂ ਦਾ ਅਸਲੀ ਨਾਂ ਧੁੰਧੀਰਾਜ ਗੋਵਿੰਦ ਫਾਲਕੇ ਸੀ। ਦਾਦਾ ਸਾਹਿਬ ਦਾ ਜਨਮ 30 ਅਪ੍ਰੈਲ 1870 'ਚ ਮਹਾਰਾਸ਼ਟਰ ਦੇ ਨਾਸਿਕ ਨੇੜੇ ਤ੍ਰਿਯੰਬਕੇਸ਼ਵਰ 'ਚ ਹੋਇਆ।

Punjabi Bollywood Tadka

ਸਾਲ 1912 'ਚ ਉਹ ਲੰਡਨ ਚਲੇ ਗਏ ਤੇ ਉਥੇ ਫਿਲਮ ਨਿਰਮਾਣ ਦੀਆਂ ਬਾਰੀਕੀਆਂ ਸਿੱਖੀਆਂ। ਮੁੰਬਈ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਪਹਿਲੀ ਫਿਲਮ 'ਰਾਜਾ ਹਰੀਸ਼ਚੰਦਰ' ਬਣਾਈ। ਇਸ ਫਿਲਮ ਦੇ ਨਿਰਮਾਣ 'ਤੇ ਲੱਗਭਗ 15 ਹਜ਼ਾਰ ਰੁਪਏ ਦਾ ਖਰਚਾ ਆਇਆ। 3 ਮਈ 1913 ਨੂੰ ਫਿਲਮ ਰਿਲੀਜ਼ ਹੋਈ, ਜੋ ਬਹੁਤ ਪਸੰਦ ਕੀਤੀ ਗਈ। ਇਸ ਫਿਲਮ 'ਚ ਮਹਿਲਾ ਕਲਾਕਾਰਾਂ ਦਾ ਕੰਮ ਵੀ ਪੁਰਸ਼ ਕਲਾਕਾਰਾਂ ਨੇ ਹੀ ਕੀਤਾ ਸੀ। 16 ਫਰਵਰੀ 1944 ਨੂੰ ਦਾਦਾ ਸਾਹਿਬ ਇਸ ਦੁਨੀਆ ਨੂੰ ਹਮੇਸ਼ਾ ਲਈ ਛੱਡ ਗਏ। ਫਿਲਮਾਂ 'ਚ ਦਾਦਾ ਸਾਹਿਬ ਦੇ ਯੋਗਦਾਨ ਨੂੰ ਦੇਖਦਿਆਂ ਸਰਕਾਰ ਨੇ 1970 'ਚ ਉਨ੍ਹਾਂ ਦੇ ਨਾਂ 'ਤੇ ਦਾਦਾ ਸਾਹਿਬ ਫਾਲਕੇ ਐਵਾਰਡ ਦੀ ਸ਼ੁਰੂਆਤ ਕੀਤੀ।

Punjabi Bollywood Tadka


Tags: Dadasaheb PhalkeBirthdayIndian producerRaja Harishchandraਦਿ ਲਾਈਫ ਆਫ ਕ੍ਰਾਈਸਟਦਾਦਾ ਸਾਹਿਬ

Edited By

Chanda Verma

Chanda Verma is News Editor at Jagbani.