FacebookTwitterg+Mail

Despacito ਫੇਮ ਗਾਇਕ ਦਾ ਹਮਸ਼ਕਲ ਬਣ ਕਰੋੜਾਂ ਦੀ ਲੁੱਟੀ ਜਿਊਲਰੀ

daddy yankee
11 August, 2018 03:38:43 PM

ਨਵੀਂ ਦਿੱਲੀ (ਬਿਊਰੋ)— ਮਸ਼ਹੂਰ ਗੀਤ Despacito ਦੇ ਰੈਪਰ ਡੈਡੀ ਯੈਂਕੀ ਦੀ ਤਕਰੀਬਨ 1 ਕਰੋੜ 38 ਲੁੱਖ ਰੁਪਏ ਦੀ ਜਿਊਲਰੀ ਬੀਤੇ ਦਿਨੀਂ ਹੋਟਲ 'ਚੋਂ ਚੋਰੀ ਹੋ ਗਈ। ਇਕ ਰਿਪੋਰਟ ਮੁਤਾਬਕ ਡੈਡੀ ਜਦੋਂ ਹੋਟਲ 'ਚੋਂ ਬਾਹਰ ਗਏ ਹੋਏ ਸਨ ਤਾਂ ਇਕ ਸ਼ਖਸ ਉਨ੍ਹਾਂ ਦੇ ਕਮਰੇ 'ਚ ਦਾਖਲ ਹੋ ਗਿਆ ਅਤੇ ਉਸ ਨੇ ਡੈਡੀ ਯੈਂਕੀ ਦੇ ਜਿਊਲਰੀ ਲੈ ਕੇ ਫਰਾਰ ਹੋ ਗਿਆ, ਜਿਸ ਦੀ ਕੀਮਤ 1 ਕਰੋੜ 38 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਸ਼ਖਸ ਨੇ ਡੈਡੀ ਵਰਗਾ ਹੁਲੀਆ ਬਣਾਇਆ ਹੋਇਆ ਸੀ, ਜਿਸ ਕਾਰਨ ਹੋਟਲ ਮਾਲਕਾਂ ਨੂੰ ਭੁਲੇਖਾ ਲੱਗ ਗਿਆ।

ਡੈਡੀ ਯੈਂਕੀ ਦੇ ਇਕ ਤਰਜਮਾਨ ਨੇ ਇਸ ਦੀ ਜਾਣਕਾਰੀ ਪ੍ਰਸ਼ੰਸਕਾਂ ਨੂੰ ਟਵੀਟ ਰਾਹੀਂ ਦਿੱਤੀ। ਤਰਜਮਾਨ ਨੇ ਟਵੀਟ 'ਚ ਲਿਖਿਆ, ''ਡੈਡੀ ਯੈਂਕੀ ਨੇ ਪ੍ਰੈੱਸ ਕਾਨਫਰੰਸ ਕਰਕੇ ਇਹ ਯਕੀਨੀ ਕੀਤਾ ਹੈ ਕਿ ਵੇਲੇਂਸੀਆ, ਸਪੇਨ ਦੇ ਇਕ ਹੋਟਲ 'ਚ ਉਸ ਸਮੇਂ ਉਨ੍ਹਾਂ ਦਾ ਸਾਮਾਨ ਲੁੱਟ ਲਿਆ ਗਿਆ ਜਦੋਂ ਉਹ ਆਪਣੇ ਹੋਟਲ 'ਚੋਂ ਬਾਹਰ ਗਏ ਹੋਏ ਸਨ। ਇਸ ਮਾਮਲੇ ਦੀ ਜਾਂਚ ਲਈ ਇਕ ਕਾਨੂੰਨੀ ਸੰਸਥਾ ਦੀ ਮਦਦ ਲਈ ਗਈ ਹੈ ਅਤੇ ਹੋਰ ਜਾਣਕਾਰੀ ਜਨਤਕ ਨਹੀਂ ਕੀਤੀ ਜਾ ਸਕਦੀ।''

ਦੱਸ ਦੇਈਏ ਕਿ Despacito ਗੀਤ ਨਾਲ ਮਕਬੂਲ ਹੋਏ ਡੈਡੀ ਯੈਂਕੀ ਆਪਣੇ ਨਵੇਂ ਗੀਤ ਦੀ ਸ਼ੂਟਿੰਗ ਕਰ ਰਹੇ ਹਨ। ਇਸ ਲਈ ਉਹ ਯੂਰਪ ਦੇ ਟੂਰ 'ਤੇ ਹਨ ਅਤੇ ਉਹ ਆਪਣੇ ਅਗਲੇ ਗੀਤ 'ਡੂਰਾ' ਦੀ ਤਿਆਰੀ ਕਰ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦਾ ਗੀਤ 'ਗੈਸੋਲੀਨਾ' ਦੀ ਲੋਕਾਂ ਵਲੋਂ ਕਾਫੀ ਸੁਣਿਆ ਤੇ ਪਸੰਦ ਕੀਤਾ ਗਿਆ।


Tags: DespacitoDaddy YankeeJewelleryStolenHollywood Celebrity

Edited By

Chanda Verma

Chanda Verma is News Editor at Jagbani.