FacebookTwitterg+Mail

Happy Janmashtami 2019 : ਸ਼ਿਲਪਾ ਸ਼ੈੱਟੀ ਦੇ ਬੇਟੇ ਨੇ ਤੋੜੀ 'ਦਹੀਂ ਹਾਂਡੀ', ਵੀਡੀਓ ਵਾਇਰਲ

dahi handi on janamashtami  proud mom shilpa shetty shares video
24 August, 2019 03:08:42 PM

ਮੁੰਬਈ (ਬਿਊਰੋ) — ਅੱਜ ਸਾਰੀ ਦੁਨੀਆ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਅਸ਼ਟਮੀ ਨੂੰ ਬੜੇ ਹੀ ਉਤਸ਼ਾਹ ਨਾਲ ਮਨਾ ਰਹੇ ਹਨ। ਉੱਥੇ ਹੀ ਬਾਲੀਵੁੱਡ ਦੀ ਫਿੱਟ ਤੇ ਖੂਬਸੂਰਤ ਅਦਾਕਾਰਾ ਸ਼ਿਲਪਾ ਸ਼ੈੱਟੀ ਵੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਬੜੀ ਹੀ ਧੂਮ ਧਾਮ ਨਾਲ ਮਨਾ ਰਹੇ ਹਨ। ਹਾਲ ਹੀ 'ਚ ਸ਼ਿਲਪਾ ਸ਼ੈੱਟੀ ਨੇ ਆਪਣੇ ਬੇਟੇ ਵਿਆਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ ਹੈ, ''ਮੇਰਾ ਛੋਟਾ ਕ੍ਰਿਸ਼ਨਾ ਤੇ ਸਾਡੇ ਘਰ ਹਰ ਸਾਲ ਮਨਾਇਆ ਜਾਂਦਾ ਰੀਤੀ ਰਿਵਾਜ਼ ਜਨਮ ਅਸ਼ਟਮੀ…ਸਾਰਿਆਂ ਨੂੰ ਜਨਮ ਅਸ਼ਟਮੀ ਦੀਆਂ ਸਭ ਨੂੰ ਬਹੁਤ ਸਾਰੀਆਂ ਮੁਬਾਰਕਾਂ''।

 

ਦੱਸ ਦਈਏ ਕਿ ਰਾਜ ਕੁੰਦਰਾ ਤੇ ਸ਼ਿਲਪਾ ਸ਼ੈੱਟੀ ਦੇ ਪੁੱਤਰ ਵਿਆਨ ਦੀ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਲਗਾਤਾਰ ਕੁਮੈਂਟਸ ਵੀ ਕਰ ਰਹੇ ਹਨ। ਇਸ ਵੀਡੀਓ 'ਚ ਸ਼ਿਲਪਾ ਸ਼ੈੱਟੀ ਦਾ ਬੇਟਾ ਦਹੀਂ ਹਾਂਡੀ ਦੇ ਉਤਸਵ ਨੂੰ ਬੜੀ ਹੀ ਗਰਮਜੋਸ਼ੀ ਨਾਲ ਮਨਾਉਂਦਾ ਨਜ਼ਰ ਆ ਰਿਹਾ ਹੈ। ਉਸ ਨੇ ਦਹੀਂ ਹਾਂਡੀ ਨੂੰ ਨਾਰੀਆਲ ਨਾਲ ਬੇਹੱਦ ਸ਼ਾਨਦਾਰ ਢੰਗ ਨਾਲ ਤੋੜਿਆ ਹੈ। ਇਸ ਵੀਡੀਓ ਨੂੰ ਇਕ ਘੰਟੇ 'ਚ ਲਗਪਗ ਤਿੰਨ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।


Tags: Happy Janmashtami 2019Shilpa ShettyViaan Raj KundraRaj KundraDahi HandiVideo Viral

Edited By

Sunita

Sunita is News Editor at Jagbani.