FacebookTwitterg+Mail

ਤਨੂੰਸ਼੍ਰੀ ਵਿਵਾਦ 'ਚ ਨਵਾਂ ਮੋੜ, ਹੁਣ ਡੇਜੀ ਸ਼ਾਹ ਦੇ ਬਿਆਨ ਹੋਣਗੇ ਦਰਜ

daisy shah and tanushree dutta
28 November, 2018 04:39:07 PM

ਮੁੰਬਈ(ਬਿਊਰੋ)— ਬਾਲੀਵੁੱਡ ਫਿਲਮ ਇੰਡਸਟਰੀ 'ਚ ਮੀਟੂ ਮੂਮੈਂਟ ਦੀ ਸ਼ੁਰੂਆਤ ਕਰਨ ਵਾਲੀ ਆਕਾਰ ਤਨੂੰਸ਼੍ਰੀ ਦੱਤਾ ਲਗਾਤਾਰ ਆਪਣੀ ਲੜਾਈ ਲੜ ਰਹੀ ਹੈ, ਜਿਸ ਲਈ ਉਸ ਦੀ ਖੂਬ ਤਾਰੀਫ ਵੀ ਹੋ ਰਹੀ ਹੈ। ਤਨੂੰਸ਼੍ਰੀ ਦੱਤਾ ਬਾਲੀਵੁੱਡ ਦੀ ਫੇਮਸ ਅਦਾਕਾਰਾ ਹੈ, ਜਿਸ ਨੇ ਬਾਲੀਵੁੱਡ ਦੇ ਮਸ਼ਹੂਰ ਐਕਟਰ ਨਾਨਾ ਪਾਟੇਕਰ 'ਤੇ ਗਲਤ ਤਰੀਕੇ ਨਾਲ ਛੂਹਣ ਦੇ ਇਲਜ਼ਾਮ ਲਾਏ ਸੀ। ਇਸ ਤੋਂ ਬਾਅਦ ਮੁੰਬਈ ਪੁਲਸ ਦਿਨ-ਰਾਤ ਇਸ ਮਾਮਲੇ ਨੂੰ ਸੁਲਝਾਉਣ 'ਚ ਲੱਗੀ ਹੋਈ ਹੈ। ਹੁਣ ਇਸ ਮਾਮਲੇ 'ਚ ਨਵਾਂ ਮੋੜ ਸਾਹਮਣੇ ਆਇਆ ਹੈ।

 

ਜਾਣਕਾਰੀ ਮੁਤਾਬਕ ਮੁੰਬਈ ਪੁਲਸ ਨੇ ਬਾਲੀਵੁੱਡ ਅਦਾਕਾਰਾ ਡੇਜੀ ਸ਼ਾਹ ਨੂੰ ਆਪਣਾ ਬਿਆਨ ਦਰਜ ਕਰਵਾਉਣ ਦਾ ਆਦੇਸ਼ ਦਿੱਤਾ ਹੈ। ਏ. ਐੱਨ. ਆਈ. ਨੇ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ ਹੈ ਕਿਉਂਕਿ 2008 'ਚ ਹੋਏ ਇਸ ਮਾਮਲੇ ਸਮੇਂ ਡੇਜੀ ਸ਼ਾਹ ਫਿਲਮ 'ਹੌਰਨ ਓਕੇ ਪਲੀਜ਼' ਦੇ ਸੈੱਟ 'ਤੇ ਮੌਜੂਦ ਸੀ।

 


Tags: Daisy Shah Oshiwara Police Nana Patekar Harassment Case Tanushree Dutta MeToo Movement Bollywood Celebrity

Edited By

Sunita

Sunita is News Editor at Jagbani.